Canada

ਯੂਬਾ ਸਿਟੀ ਦਾ ਸਾਲਾਨਾ ਨਗਰ ਕੀਰਤਨ 7 ਨਵੰਬਰ

ਕੈਲੇਫੋਰਨੀਆਂ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸ਼ਹਿਰ ਯੂਬਾ ਸਿਟੀ ਦਾ ਸਾਲਾਨਾ ਨਗਰ ਕੀਰਤਨ ਅਤੇ ਗੁਰਮਤਿ ਸਮਾਗਮ 7 ਨਵੰਬਰ 2021 ਦਿਨ ਐਤਵਾਰ ਨੂੰ ਹੋ ਰਿਹਾ ਹੈ ।ਇਸ ਵਾਰ ਦਾ ਇਹ ਨਗਰ ਕੀਰਤਨ ਅਤੇ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਹੋਵੇਗਾ ।

ਇਸ ਸੰਬੰਧੀ 10 ਸਤੰਬਰ ਤੋਂ ਹੀ ਸ੍ਰੀ ਆਖੰਡ ਪਾਠਾਂ ਦੀ ਲੜੀ ਆਰੰਭ ਹੋ ਚੁੱਕੀ ਹੈ । ਚਾਰ ਨਵੰਬਰ ਨੂੰ ਬੰਦੀ-ਛੋੜ ਦਿਵਸ ਤੇ ਗੁਰਦੁਆਰਾ ਸਿੱਖ ਟੈਂਪਲ, ਟਾਇਰਾ ਬਿਊਨਾ ਰੋਡ ਦੇ ਪਰਿਸਰ ਵਿੱਚ ਦੀਪ-ਮਾਲ਼ਾ ਕੀਤੀ ਜਾਵੇਗੀ ਅਤੇ ਅਗਲੇ ਦਿਨ ਰਾਤ ਸਮੇਂ ਆਤਿਸ਼ਬਾਜ਼ੀ ਹੋਵੇਗੀ ।7 ਨਵੰਬਰ ਨੂੰ ਸਵੇਰੇ 10 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਨਗਰ ਕੀਰਤਨ ਦੀ ਸ਼ੁਰੂਆਤ ਹੋਵੇਗੀ ਤੇ ਸਮਾਪਤੀ ਸ਼ਾਮ ਚਾਰ ਵਜੇ ਹੋਵੇਗੀ ।ਯਾਦ ਰਹੇ ਪਿਛਲੇ ਸਾਲ ਕਰੋਨਾ ਦੀ ਮਹਾਮਾਰੀ ਦੇ ਚੱਲਦਿਆਂ ਇਹ ਨਗਰ ਕੀਰਤਨ ਨਹੀਂ ਨਿਕਲ ਸਕਿਆ ਸੀ ।

Related posts

ਕੈਲੀਫੋਰਨੀਆ ਦੇ ਜੰਗਲਾਂ ‘ਚੋਂ ਉੱਠੇ ਧੂੰਏ ਨਾਲ ਅਲਬਰਟਾ ਅਤੇ ਬੀ.ਸੀ. ਦੇ ਲੋਕਾਂ ਲਈ ਸਾਹ ਲੈਣਾ ਹੋਇਆ ਔਖਾ

Gagan Oberoi

22 Palestinians killed in Israeli attacks on Gaza, communications blackout looms

Gagan Oberoi

Ahmedabad Plane Crash Triggers Horror and Heroism as Survivors Recall Escape

Gagan Oberoi

Leave a Comment