ਓਨਟਾਰੀਓ, : ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਓਨਟਾਰੀਓ ਮਾਰਚ ਬ੍ਰੇਕ ਨੂੰ ਰੱਦ ਕਰਨ ਬਾਰੇ ਵਿਚਾਰ ਕਰ ਰਿਹਾ ਹੈ।
ਸਿੱਖਿਆ ਮੰਤਰੀ ਸਟੀਫਨ ਲਿਚੇ ਦਾ ਕਹਿਣਾ ਹੈ ਕਿ ਇਸ ਸਬੰਧ ਵਿੱਚ ਉਹ ਅਗਲੇ ਹਫਤੇ ਤੱਕ ਫੈਸਲਾ ਕਰ ਲੈਣਗੇ। ਉਨ੍ਹਾਂ ਆਖਿਆ ਕਿ ਇਸ ਬਾਬਤ ਉਹ ਪ੍ਰੋਵਿੰਸ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਦੀ ਰਾਇ ਦੀ ਉਡੀਕ ਕਰ ਰਹੇ ਹਨ। ਬਸੰਤ ਦੀ ਇਸ ਬ੍ਰੇਕ ਨੂੰ ਰੱਦ ਕਰਨ ਦੀ ਇਹ ਖਬਰ ਲਿਚੇ ਵੱਲੋਂ ਸਕੂਲ ਖੋਲ੍ਹਣ ਦੀ ਯੋਜਨਾ ਦਾ ਐਲਾਨ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਕੀਤਾ ਗਿਆ।
ਟੋਰਾਂਟੋ,ਪੀਲ ਤੇ ਯੌਰਕ ਦੇ ਸਕੂਲ 16 ਫਰਵਰੀ ਨੂੰ ਮੁੜ ਖੁੱਲ੍ਹਣਗੇ ਜਦਕਿ ਹੋਰਨਾਂ ਪਬਲਿਕ ਹੈਲਥ ਯੂਨਿਟਸ ਅਧੀਨ ਆਉਂਦੇ ਸਕੂਲ 8 ਫਰਵਰੀ ਨੂੰ ਖੁਲੱ੍ਹਣਗੇ। ਲਿਚੇ ਨੇ ਆਖਿਆ ਕਿ ਇਹ ਫੈਸਲਾ ਉਨ੍ਹਾਂ ਵੱਲੋਂ ਪਬਲਿਕ ਹੈਲਥ ਮਾਪਦੰਡਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਪਰ ਪ੍ਰੋਵਿੰਸ ਦੇ ਐਲੀਮੈਂਟਰੀ ਸਕੂਲ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਇਸ ਦੌਰਾਨ ਮੈਂਟਲ ਹੈਲਥ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਜ਼ਰੂਰੀ ਹੈ।
ਉਨ੍ਹਾਂ ਆਖਿਆ ਕਿ ਟਰੈਵਲ ਸਬੰਧੀ ਚਿੰਤਾਵਾਂ ਨਾਲ ਹੋਰ ਢੰਗ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ।
previous post