ਮਾਨਸਾ: ਸਥਾਨਕ ਪੁਲਿਸ ਨੂੰ ਨਸ਼ੇ ਦੇ ਖਿਲਾਫ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ ਇੱਕ ਕਾਰ ਸਵਾਰ ਦੋ ਵਿਅਕਤੀਆਂ ਕੋਲੋਂ 2 ਕਿਲੋ 300 ਗ੍ਰਾਮ ਅਫੀਮ ਬਰਾਮਦ ਹੋਈ। ਕਾਰ ‘ਚ ਦੋ ਵਿਅਕਤੀ ਸਵਾਰ ਸੀ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਇਸ ਬਾਰੇ ਮਾਨਸਾ ਦੇ ਐਸਐਸਪੀ ਸੁਰੇੰਦਰ ਲਾਂਭਾ ਨੇ ਦੱਸਿਆ ਕਿ ਸਿਟੀ1 ਦੀ ਪੁਲਿਸ ਨੇ ਇੱਕ ਐਂਡੇਵਰ ਗ਼ਡੀ ਚੋਂ ਇਹ ਨਸ਼ਾ ਬਰਾਮਦ ਕੀਤਾ ਹੈ। ਉਧਰ ਗ੍ਰਿਫਤਾਰ ਕੀਤੇ ਗਏ ਆਰੋਪੀਆਂ ਦੇ ਤਾਰ ਮੱਧ ਪ੍ਰਦੇਸ਼ ਤੱਕ ਜੁੜੇ ਹਨ। ਪੁਲਿਸ ਇਸ ਗੱਲ ਦਾ ਪਤਾ ਕਰ ਰਹੀ ਹੈ ਕਿ ਇਹ ਨਸ਼ਾ ਕਿਥੋਂ ਲਿਆਉਂਦੇ ਸੀ ਅਤੇ ਕਿਥੇ ਵੇਚਦੇ ਸੀ।
next post