Punjab

ਮਹੰਤ ਦੀ ਗੱਦੀ ਨੂੰ ਲੈ ਕੇ ਕਿੰਨਰਾਂ ਦੇ ਦੋ ਧੜਿਆਂ ਦੀ ਲੜਾਈ

ਐਸ.ਏ.ਐਸ ਨਗਰ – ਮਹੰਤ ਦੀ ਗੱਦੀ ਨੂੰ ਲੈ ਕੇ ਕਿੰਨਰਾਂ ਦੇ ਦੋ ਧੜਿਆਂ ਦੀ ਲੜਾਈ ‘ਚ ਇਕ ਧੜੇ ਦੇ ਦੋ ਜ਼ਖ਼ਮੀ ਕਿੰਨਰਾਂ ਤਾਨੀਆ ਮਹੰਤ ਅਤੇ ਜਸਪ੍ਰੀਤ ਨੇ ਉਨ੍ਹਾਂ ‘ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਨਾ ਕਰਨ ਅਤੇ ਬਣਦੀਆਂ ਧਾਰਾਵਾਂ ਨਾ ਲਾਉਣ ਦਾ ਦੋਸ਼ ਸਥਾਨਕ ਥਾਣਾ ਖਰੜ ਦੀ ਪੁਲਿਸ ‘ਤੇ ਲਾਇਆ ਹੈ। ਇਸ ਸਬੰਧੀ ਪੂਜਾ ਮਹੰਤ ਧੜੇ ਨੇ ਪੁਲਿਸ ਵੱਲੋਂ ਯੋਗ ਕਾਰਵਾਈ ਨਾ ਕਰਨ ਕਾਰਨ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲ ਕੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਕਿਹਾ ਹੈ ਕਿ ਉਨ੍ਹਾਂ ‘ਤੇ ਹਮਲਾ ਕਰਨ ਵਾਲੇ ਜਿੱਥੇ ਸ਼ਰ੍ਹੇਆਮ ਘੁੰਮ ਰਹੇ ਹਨ ਉਥੇ ਉਹ ਉਨ੍ਹਾਂ ਨੂੰ ਧਮਕੀ ਵੀ ਦੇ ਰਹੇ ਹਨ। ਪੂਜਾ ਮਹੰਤ ਦਾ ਸਿੱਧੇ ਤੌਰ ‘ਤੇ ਜੋਤੀ ਮਹੰਤ ‘ਤੇ ਦੋਸ਼ ਹੈ ਕਿ ਜੋਤੀ ਮਹੰਤ ਸਮੇਤ ਪੰਦਰਾਂ ਸੋਲ਼ਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਜੋਤੀ ਉਨ੍ਹਾਂ ਦੀ ਗੱਦੀ ਹਥਿਆਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ।

Related posts

Palestine urges Israel to withdraw from Gaza

Gagan Oberoi

Canada Post Drops Signing Bonus in New Offer as Strike Drags On

Gagan Oberoi

ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਘਿਰਾਓ ਕਰਨ ਪੁੱਜੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ

Gagan Oberoi

Leave a Comment