Canada

ਮਹਿੰਗੇ ਮੱੁਲ ਜ਼ਰੂਰੀ ਚੀਜ਼ਾਂ ਵੇਚਣ ਵਾਲੇ ਟੋਰਾਂਟੋ ਦੇ ਗਰੌਸਰੀ ਸਟੋਰ ਨੂੰ ਫੋਰਡ ਨੇ ਲੰਮੇਂ ਹੱਥੀਂ ਲਿਆ

ਟੋਰਾਂਟੋ,   : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਜ਼ਰੂਰੀ ਚੀਜ਼ਾਂ ਉੱਤੇ ਮਨਮਰਜ਼ੀ ਦੀਆਂ ਕੀਮਤਾਂ ਵਸੂਲਣ ਵਾਲੇ ਗਰੌਸਰੀ ਸਟੋਰ ਨੂੰ ਲੰਮੇਂ ਹਥੀਂ ਲਿਆ।
ਫੋਰਡ ਨੇ ਆਖਿਆ ਕਿ ਇਹ ਪਤਾ ਲੱਗਣ ਉੱਤੇ ਕਿ ਟੋਰਾਂਟੋ ਦਾ ਇੱਕ ਗਰੌਸਰੀ ਸਟੋਰ ਲਾਇਜ਼ੌਲ ਡਿਸਇਨਫੈਕਟੈਂਟ ਵਾਈਪਸ ਦਾ ਇੱਕ ਕੰਟੇਨਰ 29.99 ਡਾਲਰ ਦਾ ਵੇਚ ਰਿਹਾ ਹੈ,ਉਨ੍ਹਾਂ ਨੂੰ ਬੜੀ ਨਮੋਸ਼ੀ ਹੋਈ ਤੇ ਖਿੱਝ ਵੀ ਚੜ੍ਹੀ। ਫੋਰਡ ਨੇ ਆਖਿਆ ਕਿ ਸੰਕਟ ਦੀ ਇਸ ਘੜੀ ਵਿੱਚ ਪੈਸੇ ਉਗਰਾਹੁਣ ਲਈ ਮਨਮਰਜ਼ੀਆਂ ਕਰਨ ਨੂੰ ਗੈਰਕਾਨੂੰਨੀ ਠਹਿਰਾਉਣ ਵਾਸਤੇ ਹੁਣ ਸਾਡੀ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਵੇਗੀ।
ਫੋਰਡ ਦੇ ਧਿਆਨ ਵਿੱਚ ਇਹ ਮਾਮਲਾ ਉਸ ਸਮੇਂ ਆਇਆ ਜਦੋਂ ਪੁਸਾਤੇਰੀਜ਼ ਫਾਈਨ ਫੂਡਜ਼ ਸਟੋਰ ਦੀਆਂ ਵਾਇਰਲ ਹੋਈਆਂ ਤਸਵੀਰਾਂ ਵੇਖ ਰਹੇ ਸਨ, ਜਿਸ ਵਿੱਚ ਵਾਈਪਜ਼ ਦੇ ਇੱਕ ਕੰਟੇਨਰ ਦੀ ਤਸਵੀਰ ਵੀ ਸੀ ਜਿਸ ਉੱਤੇ ਕੀਮਤ ਵਾਲੀ ਥਾਂ ਉੱਤੇ 29.99 ਡਾਲਰ ਪ੍ਰਤੀ ਯੂਨਿਟ ਲਿਖਿਆ ਸੀ। ਇਹ ਕੀਮਤ ਆਮ ਕੀਮਤ ਨਾਲੋਂ ਕਿਤੇ ਜਿ਼ਆਦਾ ਸੀ।
ਫੋਰਡ ਨੇ ਵੀਰਵਾਰ ਨੂੰ ਇਕ ਨਿਊਜ਼ ਕਾਨਫਰੰਸ ਦੌਰਾਨ ਆਖਿਆ ਕਿ ਅਜਿਹੇ ਮਾਹੌਲ ਵਿੱਚ ਜਦੋਂ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਦੀ ਬਹੁਤ ਜਿ਼ਆਦਾ ਲੋੜ ਹੈ ਅਜਿਹੇ ਵਿੱਚ ਕੋਈ ਲਾਹਾ ਲੈਣ ੳੱੁਤੇ ਲੱਗਿਆ ਹੋਇਆ ਹੈ ਇਸ ਤੋਂ ਵੱਧ ਕੇ ਗੱੁਸਾ ਚੜ੍ਹਾਉਣ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਇਸ ਪ੍ਰੋਵਿੰਸ, ਪੂਰੇ ਦੇਸ਼ ਦੀਆਂ ਕੰਪਨੀਆਂ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਪਰ ਇਹੋ ਜਿਹੇ ਕੱੁਝ ਲੋਕ ਵੀ ਹਨ ਜਿਹੜੇ ਇੱਕ ਕੰਟੇਨਰ ਦੀ ਕੀਮਤ 30 ਡਾਲਰ ਰੱਖ ਸਕਦੇ ਹਨ, ਇਹ ਤਾਂ ਯਕੀਨ ਤੋਂ ਪਰ੍ਹੇ ਹੈ।
ਪ੍ਰੀਮੀਅਰ ਨੇ ਆਖਿਆ ਕਿ ਇਹ ਮੱੁਦਾ ਕੈਬਨਿਟ ਦੀ ਅਗਲੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ ਤੇ ਐਮਰਜੰਸੀ ਮੈਨੇਜਮੈਂਟ ਐਕਟ ਤਹਿਤ ਸਰਕਾਰ ਨੂੰ ਦਿੱਤੀਆਂ ਗਈਆਂ ਨਵੀਆਂ ਸ਼ਕਤੀਆਂ ਦੇ ਮਦੇਨਜ਼ਰ ਮਨਚਾਹੀਆਂ ਕੀਮਤਾਂ ਵਸੂਲਣ ਦੀ ਕਾਰਵਾਈ ਨੂੰ ਗੈਰਕਾਨੂੰਨੀ ਬਣਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਅਜਿਹਾ ਕਰਨ ਵਾਲਿਆਂ ਨਾਲ ਸਖ਼ਤੀ ਵਰਤੀ ਜਾਵੇਗੀ। ਅਸੀਂ ਪ੍ਰੋਵਿੰਸ ਦੇ ਲੋਕਾਂ ਦੀ ਹਿਫਾਜ਼ਤ ਕਰਨ ਲਈ ਹੀ ਬੈਠੇ ਹਾਂ। ਇਸ ਦੌਰਾਨ ਇੱਕ ਬਿਆਨ ਜਾਰੀ ਕਰਕੇ ਪੁਸਾਤੇਰੀਜ਼ ਨੇ ਇਸ ਨੂੰ ਵੱਡੀ ਗਲਤੀ ਮੰਨਿਆ ਤੇ ਵਾਅਦਾ ਕੀਤਾ ਕਿ ਮਹਿੰਗੇ ਮੁੱਲ ਇਸ ਪ੍ਰੋਡਕਟ ਨੂੰ ਖਰੀਦਣ ਵਾਲੇ ਸਾਰੇ ਗਾਹਕਾਂ ਨੂੰ ਉਨ੍ਹਾਂ ਦੇ ਪੈਸੇ ਮੋੜੇ ਜਾਣਗੇ।

Related posts

Ahmedabad Plane Crash Triggers Horror and Heroism as Survivors Recall Escape

Gagan Oberoi

ਫੈਡਰਲ ਸਰਕਾਰ ਵੱਲੋਂ ਓਨਟਾਰੀਓ ਨੂੰ ਮਿਲੇਗੀ 762 ਮਿਲੀਅਨ ਡਾਲਰ ਦੀ ਮਦਦ

Gagan Oberoi

ਸਕੁਐਮਿਸ਼ ਨੇੜੇ ਲਾਪਤਾ ਪਰਬਤਾਰੋਹੀਆਂ ਭਾਲ ਤੇਜ਼

Gagan Oberoi

Leave a Comment