ਮਿਡਲਸੈਕਸ ਸੈਂਟਰ, ਓਨਟਾਰੀਓ, : ਮਨੁੱਖੀ ਸਮਗਲਿੰਗ ਦੌਰਾਨ ਬਚਾਏ ਗਏ ਵਿਅਕਤੀਆਂ ਦੀ ਮਦਦ ਲਈ ਤਿਆਰ ਕੀਤੇ ਗਏ ਕੁੱਝ ਪ੍ਰੋਗਰਾਮਾਂ ਨੂੰ ਮੁੜ ਸ਼ੁਰੂ ਕਰਨ ਦੇ ਇਰਾਦੇ ਨਾਲ ਫੈਡਰਲ ਸਰਕਾਰ ਵੱਲੋਂ ਫੰਡ ਮੁਹੱਈਆ ਕਰਵਾਏ ਜਾਣਗੇ|
ਬੁੱਧਵਾਰ ਨੂੰ ਫੈਡਰਲ ਸਰਕਾਰ ਨੇ ਮਨੁੱਖੀ ਸਮਗਲਿੰਗ ਰੋਕਣ ਲਈ ਤੇ ਇਸ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਲਈ 19 ਮਿਲੀਅਨ ਡਾਲਰ ਦੇ ਫੰਡਾਂ ਦਾ ਐਲਾਨ ਕੀਤਾ| ਇਹ ਫੈਡਰਲ ਫੰਡਿੰਗ ਮਨੁੱਖੀ ਸਮਗਲਿੰਗ ਨੂੰ ਰੋਕਣ ਲਈ ਚਾਰ ਸਾਲਾ ਨੈਸ਼ਨਲ ਸਟ੍ਰੈਟੇਜੀ ਦਾ ਹਿੱਸਾ ਹੈ| ਮਈ ਵਿੱਚ ਮੁੱਕੀ ਪੰਜ ਸਾਲਾ ਫੈਡਰਲ ਫੰਡਿੰਗ ਕਾਰਨ ਲੰਡਨ ਐਬਿਊਜ਼ਡ ਵੁਮਨਜ਼ ਸੈਂਟਰ ਨੂੰ ਆਪਣਾ ਉਹ ਪ੍ਰੋਗਰਾਮ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਜਿਸ ਰਾਹੀਂ ਮਨੁੱਖੀ ਸਮਗਲਿੰਗ, ਵੇਸ਼ਵਾਗਮਨੀ, ਜਿਨਸੀ ਸੋæਸ਼ਣ ਦਾ ਸ਼ਿਕਾਰ ਹੋਈਆਂ 3100 ਔਰਤਾਂ ਤੇ ਲੜਕੀਆਂ ਦੀ ਮਦਦ ਕੀਤੀ ਗਈ ਸੀ|
ਇੱਕ ਸਾਬਕਾ ਸੈਕਸ ਟਰੇਡ ਵਰਕਰ, ਜਿਸ ਦੀ ਲੰਡਨ, ਓਨਟਾਰੀਓ ਪ੍ਰੋਗਰਾਮ ਰਾਹੀਂ ਮਦਦ ਕੀਤੀ ਗਈ ਸੀ, ਨੇ ਇਸ ਸਰਵਿਸ ਨੂੰ ਮੁੜ ਸ਼ੁਰੂ ਕਰਨ ਲਈ ਆਪਣੀ ਹੱਢਬੀਤੀ ਵੀ ਸੁਣਾਈ| ਇਸ ਤੋਂ ਕੁੱਝ ਸਮੇਂ ਬਾਅਦ ਹੀ ਲੰਡਨ ਏਰੀਆ ਦੇ ਐਮਪੀਜ਼ ਕੰਜ਼ਰਵੇਟਿਵ ਕੈਰਨ ਵੈਚੀਓ ਤੇ ਐਨਡੀਪੀ ਦੀ ਲਿੰਡਸੇ ਮੈਥੀਸਨ ਨੇ ਪ੍ਰਧਾਨ ਮੰਤਰੀ ਤੇ ਹੋਰਨਾਂ ਐਮਪੀਜ਼ ਨੂੰ ਲਿਖੇ ਖੁੱਲ੍ਹੇ ਪੱਤਰ ਵਿੱਚ ਇਸ ਮਹਿਲਾ ਆਰਗੇਨਾਈਜ਼ੇਸ਼ਨ ਲਈ ਫੰਡ ਦੇਣ ਦੀ ਮੰਗ ਕੀਤੀ|
ਹਾਲਾਂਕਿ ਇਹ ਫੰਡ ਇੱਕ ਚੰਗੀ ਖਬਰ ਹਨ ਪਰ ਕਿਸੇ ਵੀ ਤਰ੍ਹਾਂ ਦੇ ਪ੍ਰੋਜੈਕਟ ਲਈ ਜੇ ਮਦਦ ਦੀ ਲੋੜ ਹੈ ਤਾਂ ਉਸ ਲਈ ਅਜੇ ਵੀ 4 ਸਤੰਬਰ ਤੱਕ ਜਾਂ ਤਾਂ ਵੁਮਨ ਐਂਡ ਜੈਂਡਰ ਇਕੁਆਲਟੀ ਕੈਨੇਡਾ ਜਾਂ ਪਬਲਿਕ ਸੇਫਟੀ ਕੈਨੇਡਾ ਰਾਹੀਂ ਅਪਲਾਈ ਕਰਨਾ ਹੋਵੇਗਾ|
previous post