Canada

ਮਈ ‘ਚ ਕੈਨੇਡਾ ਦੀ ਆਰਥਿਕਤਾ ‘ਚ 4.5 ਫੀਸਦੀ ਵਾਧਾ ਹੋਇਆ : ਸਟੈਟਿਸਟਿਕਸ ਕੈਨੇਡਾ

ਸਟੈਟਿਸਟਿਕਸ ਕੈਨੇਡਾ ਵਲੋਂ ਤਾਜ਼ਾ ਕੀਤੇ ਗਏ ਸਰਵੇ ਅਨੁਸਾਰ ਮਈ ‘ਚ ਕੈਨੇਡਾ ਦੀ ਆਰਥਿਕਤਾ ‘ਚ 4.5 ਫੀਸਦੀ ਦਾ ਵਾਧਾ ਹੋਇਆ ਹੈ ਜੋ ਕਿ ਮਾਰਚ ਅਤੇ ਅਪ੍ਰੈਲ ‘ਚ ਲੱਗੀ ਤਾਲਾਬੰਦੀ ਤੋਂ ਬਾਅਦ ਸ਼ੁਰੂ ਹੋਏ ਕਾਰੋਬਾਰ ਮੁੜ ਖੁਲ੍ਹਣ ਤੋਂ ਬਾਅਦ ਸੰਭਵ ਹੋਇਆ ਹੈ। ਨੈਸ਼ਨਲ ਡਾਟਾ ਏਜੰਸੀ ਦਾ ਕਹਿਣਾ ਹੈ ਕਿ ਮਈ ਮਹੀਨੇ ਬਹੁਤੇ ਉਦਯੋਗਾਂ ਨੇ ਕੋਵਿਡ-19 ਕਾਰਨ ਲੱਗੀਆਂ ਪਾਬੰਦੀਆਂ ਤੋਂ ਬਾਅਦ ਹੁਣ ਕਾਫੀ ਛੇਤੀ ਵਾਪਸੀ ਕੀਤੀ ਹੈ ਜਿਸ ‘ਚ ਰਿਟੇਲ ਵਪਾਰੀ ਵੀ ਸ਼ਾਮਲ ਹਨ। ਰਿਟੇਲ ਕਾਰੋਬਾਰ ‘ਚ 1961 ਤੋਂ ਬਾਅਦ ਹੁਣ 16.4 ਫੀਸਦੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਮੋਟਰ ਵਾਹਨ ਅਤੇ ਕਾਰਾਂ ਦੀ ਵਿਕਰੀ ‘ਚ ਰਿਟੇਲ ਕਾਰੋਬਾਰ ਸਭ ਤੋਂ ਜ਼ਿਆਦਾ ਵਧਿਆ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਇਸ ‘ਚ 11.4 ਫੀਸਦੀ ਵਾਧਾ ਹੋ ਸਕਦਾ ਹੈ। ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਗਿਰ ਰਹੀ ਅਰਥਵਿਵਸਥਾ ਤੋਂ ਬਾਅਦ ਜੁਲਾਈ ‘ਚ ਅਰਥਵਿਵਸਥਾ ‘ਚ ਕਾਫੀ ਸੁਧਾਰ ਹੋਇਆ ਹੈ। ਇਸ ਦੇ ਨਾਲ ਹੀ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਪਹਿਲੇ ਤਿੰਨ ਮਹੀਨਿਆਂ ਦੇ ਮੁਕਾਬਲੇ ਦੂਜੀ ਤਿਮਾਹੀ ‘ਚ ਆਰਥਿਕ ਪੈਦਾਵਾਰ ‘ਚ 12 ਫੀਸਦੀ ਗਿਰਾਵਟ ਆਈ ਹੈ। ਇਸ ਦੇ ਸਬੰਧੀ ਜੂਨ ਅਤੇ ਦੂਜੀ ਤਿਮਾਹੀ ਦੇ ਅੰਕੜਿਆਂ ਨੂੰ ਅਗਲੇ ਮਹੀਨੇ ਦੇ ਅਖੀਰ ‘ਚ ਅੰਤਮ ਰੂਪ ਦਿੱਤਾ ਜਾਵੇਗਾ।

Related posts

ਸਿੱਖ ਕੌਮ ਨੇ ਕੈਨੇਡਾ ਵਿੱਚ ਰਿਕਾਰਡ ਖੂਨਦਾਨ ਕੀਤਾ

Gagan Oberoi

ਸਟੀਵਨਸਨ ਦੀ ਯਾਦ ਨੂੰ ਸਮਰਪਿਤ ਕੀਤਾ ਜਾਵੇਗਾ ਇਸ ਹਫ਼ਤੇ ਦਾ ਵੀਕਐਂਡ

Gagan Oberoi

ਘੱਟ ਆਮਦਨ ਵਾਲੇ ਕਿਰਾਏਦਾਰਾਂ ਦੀ ਸਹਾਇਤਾ ਲਈ $199 ਦਾ ਫੰਡ ਦੇਵੇਗੀ ਫੈਡਰਲ ਸਰਕਾਰ

Gagan Oberoi

Leave a Comment