ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਤਾਲਿਬਾਨ ਦਾ ਅਫਗਾਨਿਸਤਾਨ ‘ਤੇ ਕਬਜ਼ੇ ਨੂੰ ਲੈ ਵਿਸ਼ਵ ਭਰ ਵਿੱਚ ਚਿੰਤਾ ਪ੍ਰਗਟਾਈ ਜਾ ਰਹੀ ਹੈ। ਇਸ ਮੁੱਦੇ ਤੇ ਬਹਿਸਕਰਨ ਲਈ ਪ੍ਰਧਾਨ ਮੰਤਰੀ ਬੌਰਿਸ ਨੇ ਅੱਜ ਸੰਸਦ ਦੀ ਐਮਰਜੈਂਸੀ ਬੈਠਕ ਬੁਲਾਈ ਗਈ। ਜਿਸ ਵਿੱਚ ਸੰਸਦ ਮੈਂਬਰਾਂ ਨੂੰ ਅਫਗਾਨਿਸਤਾਨ ‘ਤੇ ਵਧ ਰਹੇ ਸੰਕਟ ‘ਤੇਵਿਚਾਰ ਚਰਚਾ ਹੋਈ।
ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ ਹੈ ਕਿ ਯੂ ਕੇ ਅਫਗਾਨ ਲੋਕਾਂ ਪ੍ਰਤੀ ਆਪਣੀ ਸਥਾਈ ਪ੍ਰਤੀਬੱਧਤਾ ਦਾ ਸਨਮਾਨ ਕਰੇਗਾ।
ਵਿਰੋਧੀ ਧਿਰ ਦੇ ਨੇਤਾ ਲੇਬਰ ਲੀਡਰ ਸਰ ਕੀਰ ਸਟਾਰਮਰ ਨੇ ਪ੍ਰਧਾਨ ਮੰਤਰੀ ‘ਤੇ ਅਫਗਾਨ ਲੋਕਾਂ ਨਾਲ “ਧੋਖਾ” ਕਰਨ ਦਾ ਦੋਸ਼ ਲਗਾਇਆ ਹੈ।
ਇਸ ਮੌਕੇ ਸਰਕਾਰ ਨੇ ਕਿਹਾ ਕਿ ਸਰਕਾਰ ਨੇ ਅਫਗਾਨਿਸਤਾਨ ਤੋਂ 20,000 ਸ਼ਰਨਾਰਥੀਆਂ ਨੂੰ ਯੂ ਕੇ ਵਿੱਚ ਮੁੜ ਵਸੇਬੇ ਲਈ ਯੋਜਨਾਵਾਂ ਦੀ ਰੂਪ ਰੇਖਾ ਤਿਆਰਕੀਤੀ ਹੈ। ਇਸ ਸਕੀਮ ਦੇ ਤਹਿਤ, ਪਹਿਲੇ ਸਾਲ ਵਿੱਚ 5,000 ਤੱਕ ਲੋਕਾਂ ਨੂੰ ਯੂ ਕੇ ਵਿੱਚ ਵਸਾਇਆ ਜਾਵੇਗਾ। ਜਿਹਨਾ ਵਿੱਚ ਘੱਟ ਉਮਰ ਦੀਆਂ ਲੜਕੀਆਂ, ਮਹਿਲਾਵਾਂ ਅਤੇ ਸਹਿਯੋਗ ਦੇਣ ਵਾਲੇ ਲੋਕਾਂ ਦੇ ਪ੍ਰੀਵਾਰ ਹੋਣਗੇ। ਪ੍ਰਧਾਨ ਮੰਤਰੀ ਬੌਰਿਸ ਨੇ ਕਿਹਾ ਕਿ ਤਾਲਿਬਾਨ ਦੀਆਂ ਗੱਲਾਂ ਤੇ ਯਕੀਨ ਨਹੀਂ ਕੀਤਾ ਜਾਵੇਗਾਬਲਕਿ ਉਸ ਦੀਆਂ ਗਤੀਵਿਧੀਆਂ ਨੂੰ ਵੇਖਿਆ ਜਾਵੇਗਾ।
ਚੀਫ ਆਫ਼ ਡਿਫੈਂਸ ਸਟਾਫ ਜਨਰਲ ਸਰ ਨਿਕ ਕਾਰਟਰ ਨੇ ਦੱਸਿਆ ਹੈ ਕਿ ਬ੍ਰਿਟਿਸ਼ ਫ਼ੌਜਾਂ “ਤਾਲਿਬਾਨ ਨਾਲ ਜ਼ਮੀਨ ‘ਤੇ ਸਹਿਯੋਗ ਕਰ ਰਹੀਆਂ ਹਨ”।