International

ਅਮਰੀਕਾ ਨੇ ਅਫਗਾਨਿਸਤਾਨ ਦੇ ਸੈਂਟਰਲ ਬੈਂਕ ਦੀ ਕਰੀਬ 950 ਕਰੋੜ ਡਾਲਰ ਦੀ ਜਾਇਦਾਦ ਕਰ ਲਈ ਜ਼ਬਤ

ਵਾਸ਼ਿੰਗਟਨ- ਅਫਗਾਨਿਸਤਾਨ ਉੱਤੇ ਤਾਲਿਬਾਨ ਦਾ ਕਬਜ਼ਾ ਹੋਣ ਮਗਰੋਂ ਅਮਰੀਕਾ ਨੇ ਉਸ ਦੇਸ਼ ਦਾ ਖਜ਼ਾਨਾ ਤਾਲਿਬਾਨ ਦੀ ਪਹੁੰਚ ਤੋਂ ਦੂਰ ਰੱਖਣ ਵਾਲੇ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਇਸ ਲਈ ਅਮਰੀਕਾ ਨੇ ਅਫਗਾਨਿਸਤਾਨ ਦੇ ਸੈਂਟਰਲ ਬੈਂਕ ਦੀ ਕਰੀਬ 950ਕਰੋੜ ਡਾਲਰ (ਯਾਨੀ 70600 ਕਰੋੜ ਭਾਰਤੀ ਰੁਪਏ ਤੋਂ ਵੱਧ) ਦੀ ਜਾਇਦਾਦ ਜ਼ਬਤ ਕਰਲਈ ਹੈ। ਇਹੀ ਨਹੀਂ, ਅਫਗਾਨਿਸਤਾਨ ਦਾ ਤਾਲਿਬਾਨ ਦੇ ਕੋਲਖਜ਼ਾਨਾ ਨਾ ਚਲਾ ਜਾਵੇ, ਇਸ ਮਕਸਦ ਲਈ ਅਮਰੀਕਾ ਨੇ ਹਾਲ ਦੀ ਘੜੀ ਅਫਗਾਨਿਸਤਾਨ ਨੂੰ ਕੈਸ਼ਸਪਲਾਈ ਰੋਕ ਦਿੱਤੀ ਹੈ। ਅਮਰੀਕਾਦੇ ਖਜ਼ਾਨਾ ਮੰਤਰਾਲਾ ਨੇ ਫੈਡਰਲ ਰਿਜ਼ਰਵ ਤੇ ਹੋਰ ਅਮਰੀਕੀ ਬੈਂਕਾਂ ਵੱਲੋਂ ਪਾਬੰਦੀਸ਼ੁਦਾ ਕੈਸ਼ ਰਿਜ਼ਰਵ ਨੂੰ ਤਾਲਿਬਾਨ ਸਰਕਾਰ ਦੀ ਪਹੁੰਚ ਵਿੱਚ ਜਾਣ ਤੋਂ ਰੋਕਣ ਲਈ ਇਹ ਸਾਰੇ ਕਦਮ ਚੁੱਕੇ ਹਨ।
ਇੱਕ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀਸਰਕਾਰ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਵਿੱਚ ਅਫਗਾਨ ਸਰਕਾਰ ਦੇ ਸੈਂਟਰਲ ਬੈਂਕ ਦੀ ਜਾਇਦਾਦ ਤਾਲਿਬਾਨ ਨੂੰ ਨਹੀਂ ਮਿਲੇਗੀ,ਸਗੋਂ ਵਿੱਤ ਮੰਤਰਾਲਾ ਦੀ ਪਾਬੰਦੀਆਂ ਦੀ ਸੂਚੀ ਵਿੱਚ ਰਹੇਗੀ। ਅਮਰੀਕਾ ਦੀ ਸਰਕਾਰ ਵੱਲੋਂ ਇਸ ਰੋਕ ਦਾ ਅਰਥ ਹੈ ਕਿ ਇਸ ਪਿੱਛੋਂ ਤਾਲਿਬਾਨਕੋਈ ਫੰਡ ਨਹੀਂ ਵਰਤ ਸਕਦੇ, ਪਰ ਇਸ ਬਾਰੇ ਅਮਰੀਕਾ ਦੇ ਖਜ਼ਾਨ ਮੰਤਰਾਲਾ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾਹੈ। ਵ੍ਹਾਈਟ ਹਾਉਸ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਅਫਗਾਨਿਸਤਾਨ ਨੂੰ ਦਿੱਤੇਜਿਨ੍ਹਾਂ ਹਥਿਆਰਾਂ ਉੱਤੇਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ, ਸਾਨੂੰ ਆਸ ਨਹੀਂ ਕਿਉਨ੍ਹਾਂ ਨੂੰ ਉਹ ਕਦੀ ਵਾਪਸਕਰੇਗਾ।

Related posts

ਤੇਜ਼ ਹਨੇਰੀ ਨਾਲ ਟੁੱਟ ਗਿਆ ਚੀਨ ਦਾ ਕੱਚ ਵਾਲਾ ਪੁਲ

Gagan Oberoi

Apple ਨੇ iOS 18.2 ਦਾ ਪਬਲਿਕ ਬੀਟਾ ਕੀਤਾ ਰਿਲੀਜ਼, iPhone ਯੂਜ਼ਰਜ਼ ਨੂੰ ਮਿਲੇ ਨਵੇਂ AI ਫੀਚਰਜ਼

Gagan Oberoi

Russia Ukraine War: ਯੂਕਰੇਨ ਦੇ ਲੋਕਾਂ ਨੂੰ ਕ੍ਰਿਸਮਸ ‘ਚ ਵੀ ਨਹੀਂ ਮਿਲੇਗੀ ਸ਼ਾਂਤੀ, ਰੂਸ ਨੇ ਕਿਹਾ- ਜੰਗ ਜਾਰੀ ਰਹੇਗੀ

Gagan Oberoi

Leave a Comment