Canada

ਫੰਡਿੰਗ ਦੀ ਘਾਟ ਕਾਰਨ ਕੈਨੇਡੀਅਨ ਦਵਾਈ ਨਿਰਮਾਤਾ ਕੰਪਨੀ ਵੈਕਸੀਨ ਦੇ ਟ੍ਰਾਇਲ ਅੱਗੇ ਤੋਰਨ ਵਿੱਚ ਅਸਮਰੱਥ

ਕੈਨੇਡੀਅਨ ਦਵਾਈ ਨਿਰਮਾਤਾ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੋਵਿਡ-19 ਵੈਕਸੀਨ ਦੇ ਜਾਨਵਰਾਂ Aੁੱਤੇ ਨਤੀਜੇ ਕਾਫੀ ਵਧੀਆ ਰਹੇ ਹਨ ਪਰ ਸਰਕਾਰ ਤੋਂ ਫੰਡ ਹਾਸਲ ਕਰਨ ਲਈ ਭੇਜੀ ਗਈ ਅਰਜ਼ੀ ਉੱਤੇ ਕੋਈ ਜਵਾਬ ਨਹੀਂ ਮਿਲਿਆ ਹੈ| ਕੰਪਨੀ ਦਾ ਕਹਿਣਾ ਹੈ ਕਿ ਹੁਣ ਉਹ ਇਨਸਾਨਾਂ ਉੱਤੇ ਆਪਣੀ ਦਵਾਈ ਦਾ ਤਜਰਬਾ ਕਰਨਾ ਚਾਹੁੰਦੀ ਹੈ ਤੇ ਇਸ ਵਿੱਚ ਸਰਕਾਰ ਤੋਂ ਮਦਦ ਦੀ ਦਰਕਾਰ ਹੈ|
ਕੈਲਗਰੀ ਸਥਿਤ ਪ੍ਰੌਵੀਡੈਂਸ ਥੈਰੇਪਿਊਟਿਕਸ, ਜਿਸ ਵੱਲੋਂ ਕੈਂਸਰ ਦੀ ਦਵਾਈ ਐਮਆਰਐਨਏ (ਮ੍ਰਂAਂ) ਤਕਨੀਕ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ, ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ ਕਿ ਚੂਹਿਆਂ ਉੱਤੇ ਐਮਆਰਐਨਏ ਤਕਨੀਕ ਰਾਹੀਂ ਤਿਆਰ ਕੋਵਿਡ-19 ਸਬੰਧੀ ਇਸ ਵੈਕਸੀਨ ਦੇ ਨਤੀਜੇ ਇਸ ਤਕਨੀਕ ਨਾਲ ਤਿਆਰ ਹੋਰਨਾਂ ਵੈਕਸੀਨਜਲ ਤੋਂ ਕਾਫੀ ਵਧੀਆ ਰਹੇ|
ਕੰਪਨੀ ਦੇ ਚੀਫ ਸਾਇੰਟਿਫਿਕ ਆਫੀਸਰ ਐਰਿਕ ਮਾਰਕਸਨ ਨੇ ਇਕ ਪ੍ਰੈਸ ਰਲੀਜ ਵਿਚ ਆਖਿਆ ਕਿ ਉਹ ਆਪਣੀ ਵੈਕਸੀਨ ਦਾ ਮੁਕਾਬਲਾ ਕਿਸੇ ਵੀ ਹੋਰ ਵੈਕਸੀਨ ਨਾਲ ਕਰਨ ਲਈ ਤਿਆਰ ਹਨ| ਉਨ੍ਹਾਂ ਆਖਿਆ ਕਿ ਪ੍ਰੀਕਲੀਨਿਕਲ ਨਤੀਜਿਆਂ ਦੀ ਤੁਲਨਾ ਕਰਨਾ ਬਹੁਤ ਔਖਾ ਹੁੰਦਾ ਹੈ ਪਰ ਹੋਰਨਾਂ ਕੰਪਨੀਆਂ ਦੇ ਨਤੀਜਿਆਂ ਨਾਲੋਂ ਸਾਡੇ ਨਤੀਜੇ ਕਾਫੀ ਵਧੀਆ ਰਹੇ ਹਨ|
ਪ੍ਰੌਵੀਡੈਂਸ ਥੈਰੇਪਿਊਟਿਕਸ ਦੇ ਪ੍ਰੈਜ਼ੀਡੈਂਟ ਤੇ ਸੀਈਓ ਬ੍ਰੈਡ ਸੋਰੇਨਸਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਵੈਕਸੀਨ ਤੋਂ ਜਿੰਨੀ ਉਮੀਦ ਕੀਤੀ ਗਈ ਸੀ ਇਸ ਦੇ ਨਤੀਜੇ ਉਸ ਨਾਲੋਂ ਕਿਤੇ ਜ਼ਿਆਦਾ ਵਧੀਆ ਆਏ ਹਨ| ਉਨ੍ਹਾਂ ਆਖਿਆ ਕਿ ਅਸੀਂ ਇਸ ਵੈਕਸੀਨ ਨੂੰ ਕੋਵਿਡ-19 ਦੇ ਮਰੀਜ਼ਾਂ ਉੱਤੇ ਜਾਂਚਣ ਲਈ ਬੇਤਾਬ ਹਾਂ| ਐਮਆਰਐਨਏ ਦੀਆਂ ਹੋਰਨਾਂ ਵੈਕਸੀਨਜ਼ ਵਿੱਚੋਂ ਇੱਕ ਅਮਰੀਕਾ ਦੀ ਬਾਇਓਟੈਕਨਾਲੋਜੀ ਕੰਪਨੀ ਮੌਡਰਨਾ ਵੱਲੋਂ ਤਿਆਰ ਕੀਤੀ ਗਈ ਹੈ| ਇਸ ਕੰਪਨੀ ਨੂੰ ਅਮਰੀਕੀ ਸਰਕਾਰ ਵੱਲੋਂ ਸੈਂਕੜੇ ਮਿਲੀਅਨ ਡਾਲਰ ਦੀ ਮਦਦ ਦਿੱਤੀ ਗਈ ਹੈ| ਇਸ ਦੇ ਨਾਲ ਹੀ ਪਿਛਲੇ ਮਹੀਨੇ 30,000 ਅਮਰੀਕੀਆਂ ਨੂੰ ਵੀ ਇਸ ਦਵਾਈ ਦੇ ਸੌæਟ ਲੱਗ ਚੁੱਕੇ ਹਨ| ਕੰਪਨੀ ਨੇ ਆਖਿਆ ਕਿ ਮਈ ਤੋਂ ਕੈਨੇਡੀਅਨ ਸਰਕਾਰ ਨੇ ਉਨ੍ਹਾਂ ਲਈ ਕੀਤੀ ਅਪੀਲ ਉਤੇ ਕੋਈ ਗੌਰ ਨਹੀਂ ਕੀਤਾ|
ਸੋਰੇਨਸਨ ਨੇ ਆਖਿਆ ਕਿ ਉਨ੍ਹਾਂ ਦੀ ਕੰਪਨੀ ਅਗਲੇ ਸਾਲ ਗਰਮੀਆਂ ਤੱਕ 5 ਮਿਲੀਅਨ ਵੈਕਸੀਨ ਤਿਆਰ ਕਰ ਸਕਦੀ ਹੈ ਪਰ ਫੈਡਰਲ ਸਰਕਾਰ ਦੀ ਮਦਦ ਤੋਂ ਬਿਨਾਂ ਉਹ ਅਜਿਹਾ ਕਰਨ ਵਿੱਚ ਅਸਮਰੱਥ ਹੋਵੇਗੀ|

Related posts

Trulieve Opens Relocated Dispensary in Tucson, Arizona

Gagan Oberoi

ਕੈਨੇਡੀਅਨ ਸੰਸਦ ਮੈਂਬਰ ਬਰੈਡ ਵਿਸ ਵਲੋਂ ਸੰਸਦ ਦੇ ਗਲਿਆਰਿਆਂ ਵਿੱਚ ਉਠਾਈ ਜਾਵੇਗੀ ਅੰਮ੍ਰਿਤਸਰ ਲਈ ਉਡਾਣਾਂ ਦੀ ਮੰਗ

Gagan Oberoi

Disaster management team lists precautionary measures as TN braces for heavy rains

Gagan Oberoi

Leave a Comment