Punjab

ਪੰਜਾਬ ‘ਚ ਦਲਿਤ ਲੜਕੇ ਦੀ ਕੁੱਟਮਾਰ ਦਾ ਮਾਮਲਾ ਭਖਿਆ, NCSC ਚੇਅਰਮੈਨ ਵਿਜੈ ਸਾਂਪਲਾ ਨੇ ਅਧਿਕਾਰੀਆਂ ਤੋਂ ਮੰਗਿਆ ਜਵਾਬ

ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਲੋਟ ‘ਚ 12 ਸਾਲਾ ਦਲਿਤ ਲੜਕੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ ‘ਤੇ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ (NCSC) ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰ ਕੇ 26 ਮਈ ਤਕ ਕੀਤੀ ਗਈ ਕਾਰਵਾਈ ਦੀ ਰਿਪੋਰਟ ਦੇਣ ਲਈ ਕਿਹਾ ਹੈ।

18-19 ਮਈ, 2022 ਨੂੰ ਵਾਇਰਲ ਹੋਈਆਂ ਵੀਡੀਓਜ਼ ਤੇ ਖ਼ਬਰਾਂ ਰਾਹੀਂ NCSC ਨੂੰ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਲੋਟ ਕਸਬੇ ਦੇ ਹਰਜਿੰਦਰ ਨਗਰ ਦੀ ਰਹਿਣ ਵਾਲੀ ਇਕ ਦਲਿਤ ਔਰਤ ਨੇ ਦੋਸ਼ ਲਾਇਆ ਕਿ ਇੱਕ ਗੈਰ-ਦਲਿਤ ਵਿਅਕਤੀ ਨੇ ਉਸ ਦੇ ਲੜਕੇ ਦੀ ਕੁੱਟਮਾਰ ਕੀਤੀ ਤੇ ਬਾਅਦ ‘ਚ ਵੀਡੀਓ ਇੰਟਰਨੈੱਟ ‘ਤੇ ਅਪਲੋਡ ਕਰ ਦਿੱਤੀ। ਮੀਡੀਆ। ਸ਼ਿਕਾਇਤ ‘ਚ ਔਰਤ ਨੇ ਕਿਹਾ ਕਿ ਮੇਰਾ ਪਤੀ 7 ਸਾਲ ਪਹਿਲਾਂ ਮੈਨੂੰ ਤੇ ਸਾਡੇ ਬੇਟੇ ਨੂੰ ਛੱਡ ਕੇ ਚਲਾ ਗਿਆ ਸੀ। ਉਸ ਤੋਂ ਬਾਅਦ ਮੇਰਾ ਸਬੰਧ ਪਿੰਡ ਸਰਵਣ ਬੋਦਲਾ ਵਾਸੀ ਅਰਸ਼ਦੀਪ ਸਿੰਘ ਨਾਲ ਹੋ ਗਿਆ।ਜਲਦੀ ਹੀ ਉਸ ਦਾ ਕਿਸੇ ਨਾਲ ਵਿਆਹ ਹੋ ਗਿਆ ਪਰ ਉਹ ਮੇਰੇ ਘਰ ਆਉਂਦਾ ਜਾਂਦਾ ਸੀ। ਜਦੋਂ ਮੈਂ ਰਿਸ਼ਤਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੈਨੂੰ ਤੇ ਮੇਰੇ ਲੜਕੇ ਨੂੰ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਉਹ ਘਰ ਆਇਆ। ਉਸਨੇ ਮੇਰੇ 12 ਸਾਲ ਦੇ ਬੇਟੇ ਨੂੰ ਬੇਰਹਿਮੀ ਨਾਲ ਕੁੱਟਿਆ। ਉਸ ਨੇ ਇਸ ਘਟਨਾ ਦਾ ਵੀਡੀਓ ਵੀ ਸ਼ੂਟ ਕੀਤਾ, ਜੋ ਬਾਅਦ ‘ਚ ਇੰਟਰਨੈੱਟ ‘ਤੇ ਅਪਲੋਡ ਕਰ ਕੇ ਵਾਇਰਲ ਕਰ ਦਿੱਤਾ। ਉਸ ਨੇ ਦੱਸਿਆ ਕਿ ਥਾਣਾ ਮਲੋਟ ਦੇ ਪੁਲਿਸ ਅਧਿਕਾਰੀਆਂ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ ਜਦੋਂਕਿ ਮੁਲਜ਼ਮਾਂ ਵੱਲੋਂ ਥਾਣੇ ਅੰਦਰ ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਸਾਂਪਲਾ ਨੇ ਅਧਿਕਾਰੀਆਂ ਨੂੰ ਦਿੱਤੀ ਚਿਤਾਵਨੀ

ਸਾਂਪਲਾ ਨੇ ਅਧਿਕਾਰੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਕਾਰਵਾਈ ਦੀ ਰਿਪੋਰਟ ਨਿਰਧਾਰਤ ਸਮੇਂ ਅੰਦਰ ਪ੍ਰਾਪਤ ਨਹੀਂ ਹੁੰਦੀ ਤਾਂ ਕਮਿਸ਼ਨ ਭਾਰਤੀ ਸੰਵਿਧਾਨ ਦੀ ਧਾਰਾ 338 ਤਹਿਤ ਸਿਵਲ ਅਦਾਲਤ ਦੀਆਂ ਸ਼ਕਤੀਆਂ ਦੀ ਵਰਤੋਂ ਕਰ ਸਕਦਾ ਹੈ ਅਤੇ ਕਿਸੇ ਵਿਅਕਤੀ ਨੂੰ ਦਿੱਲੀ ਵਿਖੇ ਕਮਿਸ਼ਨ ਅੱਗੇ ਪੇਸ਼ ਹੋਣ ਲਈ ਸੰਮਨ ਜਾਰੀ ਕਰ ਸਕਦੇ ਹਨ।

Related posts

ਪੰਜਾਬ ‘ਚ 18 ਮਈ ਤੋਂ ਬਾਅਦ ਕਰਫਿਊ ਖਤਮ, ਲਾਕਡਾਊਨ ਰਹੇਗਾ ਜਾਰੀ

Gagan Oberoi

GTA New Home Sales Plunge Below ‘90s Lows as Inventory Hits Record High

Gagan Oberoi

Param Sundari Salaries Exposed: Sidharth Malhotra Leads with Rs 12 Crore, Janhvi Kapoor Earns Rs 5 Crore

Gagan Oberoi

Leave a Comment