Canada

ਪ੍ਰਧਾਨਮੰਤਰੀ ਜਸਟਿਸ ਟਰੂਡੋ ਨੇ ਪ੍ਰਦਰਸ਼ਕਾਰੀਆਂ ਨੂੰ ਘਰ ਜਾਣ ਦੀ ਕੀਤੀ ਅਪੀਲ, ਹਡ਼ਤਾਲ ਨੂੰ ਖਤਮ ਕਰਵਾਉਣ ਦਾ ਲਿਆ ਸੰਕਲਪ

ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਸ ਟਰੂਡੋ ਨੇ ਪ੍ਰਦਰਸ਼ਨਕਾਰੀਆਂ ਨੂੰ ਘਰ ਜਾਣ ਲਈ ਅਪੀਲ ਕੀਤੀ ਹੈ। ਇਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਇਹ ਗੈਰਕਨੂੰਨੀ ਕਾਰਵਾਈ ਖਤਮ ਹੋਣੀ ਚਾਹੀਦੀ ਹੈ ਤੇ ਇਹ ਖਤਮ ਹੋ ਕੇ ਰਹੇਗੀ। ਸਾਨੂੰ ਉਮੀਦ ਹੈ ਕਿ ਲੋਕ ਘਰ ਜਾਣ ਦਾ ਫੈਸਲਾ ਲੈਣਗੇਨਹੀਂ ਤਾਂ ਪੁਲਿਸ ਦੁਆਰਾ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੈਨੇਡਾ ‘ਚ 50 ਹਜ਼ਾਰ ਤੋਂ ਵਧ ਟਰੱਕ ਡਰਾਈਵਰ ਪ੍ਰਕਰਸ਼ਨ ਕਰ ਰਹੇ ਹਨ ਤੇ ਉਹ ਪ੍ਰਧਾਨਮੰਤਰੀ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।

ਪ੍ਰਧਾਨਮੰਤਰੀ ਨੇ ਕਿਹਾ ਕਿ ਪੁਲਿਸ ਪ੍ਰਦਰਸ਼ਨਕਾਰੀਆਂ ਖਿਲਾਫ਼ ਕਾਰਵਾਈ ਕਰਨ ਦਾ ਤਿਆਰੀ ਕਰ ਰਹੀ ਹੈ। ਇਹ ਸਭ ਗੈਰ ਕਨੂੰਨੀ ਹੈ ਤੇ ਇਹ ਸਭ ਬੰਦ ਕਰ ਦੇਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਫੈਡਰਲ ਸਰਕਾਰ ਅਜਿਹੇ ਕਾਰਕੁਨਾਂ ਨੂੰ ਬਰਦਾਸ਼ਤ ਨਹੀਂ ਕਰੇਗੀ ਜੋ ਆਰਥਿਕਤਾ ਨੂੰ ਬੰਧਕ ਬਣਾ ਲੈਂਦੇ ਹਨ ਅਤੇ ਦੇਸ਼ ਦੀ ਰਾਜਧਾਨੀ ਵਿੱਚ ਜੀਵਨ ਨੂੰ ਠੱਪ ਕਰ ਦਿੰਦੇ ਹਨ। ਟਰੂਡੋ ਨੇ ਚੇਤਾਵਨੀ ਦਿੱਤੀ ਕਿ ਅਪਰਾਧਿਕ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਜਿਸ ਨਾਲ ਪ੍ਰਦਰਸ਼ਨਕਾਰੀਆਂ ਨੂੰ ਮੁੜ ਅੰਤਰਰਾਸ਼ਟਰੀ ਯਾਤਰਾ ਕਰਨ ਤੋਂ ਰੋਕਿਆ ਜਾਵੇਗਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨਾਲ ਫੋਨ ‘ਤੇ ਗੱਲ ਕੀਤੀ। ਉਨ੍ਹਾਂ ਨੇ ਵਿੰਡਸਰ ਦੇ ਅੰਬੈਸਡਰ ਬ੍ਰਿਜ ‘ਤੇ ਬੰਦ ਬਾਰੇ ਵਿਸ਼ੇਸ਼ ਤੌਰ ‘ਤੇ ਚਰਚਾ ਕੀਤੀ।

ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਵਿੱਚ ਕੋਰੋਨਾ ਵੈਕਸੀਨ ਨੂੰ ਲਾਜ਼ਮੀ ਬਣਾਉਣ ਲਈ ਪ੍ਰਦਰਸ਼ਨ ਹੋ ਰਿਹਾ ਹੈ। ਇਸ ਕਾਰਨ ਹਜ਼ਾਰਾਂ ਟਰੱਕ ਡਰਾਈਵਰ ਆਪਣੇ ਟਰੱਕਾਂ ਨਾਲ ਪ੍ਰਦਰਸ਼ਨ ਕਰ ਰਹੇ ਹਨ। ਇਸ ਕਾਰਨ ਰਾਜਧਾਨੀ ਓਟਾਵਾ ਦੇ ਕਈ ਇਲਾਕੇ ਜਾਮ ਹੋ ਗਏ ਹਨ। ਕੈਨੇਡਾ ਦੀ ਰਾਜਧਾਨੀ ਵਿੱਚ 50 ਹਜ਼ਾਰ ਤੋਂ ਵੱਧ ਟਰੱਕ ਡਰਾਈਵਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।

Related posts

Donald Trump Continues to Mock Trudeau, Suggests Canada as 51st U.S. State

Gagan Oberoi

ਨਵੇਂ ਗਰੋਸਰੀ ਸਟੋਰ ਦੀ ਗ੍ਰੈਂਟ ਓਪਨਿੰਗ ‘ਤੇ ਆਫ਼ਰਾਂ ਦੇਖ ਉਮੜੀ ਭੀੜ

Gagan Oberoi

ਸਿੱਖ ਡੂਇੰਗ ਸੇਵਾ ਅਤੇ ਸਿੱਖ ਹੈਰੀਟੇਜ ਅਲਬਰਟਾ ਵੱਲੋਂ ਸੰਗਤਾਂ ਨੂੰ ਮੁਫਤ ਮਾਸਕ ਵੰਡੇ

Gagan Oberoi

Leave a Comment