ਲੰਡਨ- ਪੂਰੇ ਸਰੀਰ ‘ਤੇ ਟੈਟੂ ਬਣਾਉਣ ਵਾਲੀ ਬਰਤਾਨਵੀ ਕੁੜੀ ਦੇ ਚਰਚੇ ਹੋ ਰਹੇ ਹਨ। ਬੇਕੀ ਹੋਲਟ ਨਾਮ ਦੀ ਇਸ ਕੁੜੀ ਨੇ ਕਿਹਾ ਕਿ ਉਸ ਨੇ ਸਭ ਤੋਂ ਪਹਿਲਾ ਟੈਟੂ 15 ਸਾਲ ਦੀ ਉਮਰ ਵਿੱਚ ਬਣਾਇਆ ਸੀ ਅਤੇ ਅੱਜ 33 ਸਾਲ ਦੀ ਉਮਰ ਵਿੱਚ ਉਸ ਦੇ ਸਰੀਰ ਦੇ 95 ਫੀਸਦੀ ਹਿੱਸੇ ਉੱਤੇ ਟੈਟੂ ਬਣੇ ਹੋਏ ਹਨ। ਜਿਸ ਤੇ ਉਹ 35000 ਯੂਰੋ ਖ਼ਰਚ ਕਰ ਚੁੱਕੀ ਹੈ। ਬੇਕੀ ਦਾ ਕਹਿਣਾ ਹੈ ਕਿ ਉਸ ਦੇ ਸਰੀਰ ਦਾ ਕੋਈ ਵੀ ਅਜੇਹਾ ਹਿੱਸਾ ਨਹੀਂ ਹੈ ਜਿੱਥੇ ਟੈਟੂ ਨਾ ਬਣਿਆ ਹੋਵੇ। ਉਸ ਨੇ ਕਿਹਾ ਕਿ ਲੋਕਾਂ ਨੂੰ ਲੱਗਾ ਕਿ ਉਹ ਉਨ੍ਹਾਂ ਦੀ ਗੱਲ ਨਹੀਂ ਸੁਣ ਸਕਦੀ ਅਤੇ ਉਸ ਦੇ ਸਾਹਮਣੇ ਹੀ ਸਰੀਰ ਬਾਰੇ ਵੱਖ-ਵੱਖ ਟਿੱਪਣੀਆਂ ਕਰਦੇ ਹਨ। ਬੇਕੀ ਨੇ ਕਿਹਾ ਕਿ ਜੇ ਲੋਕ ਇਸ ਨੂੰ ਪਸੰਦ ਨਹੀਂ ਕਰਦੇ, ਤਾਂ ਉਸ ਨੂੰ ਕੋਈ ਫਰਕ ਨਹੀਂ ਪੈਂਦਾ।