National

ਪਾਕਿਸਤਾਨ ‘ਚ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੇ ਦੋਸ਼ ‘ਚ ਭੀੜ ਨੇ ਪੱਥਰ ਮਾਰ ਕੇ ਕੀਤਾ ਵਿਅਕਤੀ ਦਾ ਕਤਲ, ਦਰੱਖ਼ਤ ਨਾਲ ਲਟਕਾਈ ਲਾਸ਼

ਪਾਕਿਸਤਾਨ ਦੇ ਕੱਟੜਪੰਥੀਆਂ ਦੀ ਭੀੜ ਦਾ ਇੱਕ ਹੋਰ ਵਹਿਸ਼ੀਆਨਾ ਕਾਰਨਾਮਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ, ਇੱਕ ਧਾਰਮਿਕ ਪੁਸਤਕ ਦਾ ਅਪਮਾਨ ਕਰਨ ਦੇ ਦੋਸ਼ ਵਿੱਚ ਭੀੜ ਨੇ ਇੱਕ ਦਰੱਖਤ ਨਾਲ ਬੰਨ੍ਹ ਕੇ ਕੁੱਟ-ਕੁੱਟ ਕੇ ਮਾਰ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਪੁਲਿਸ ਨੂੰ ਮਾਮਲੇ ਦੀ ਰਿਪੋਰਟ ਕਰਨ ਲਈ ਤਲਬ ਕੀਤਾ ਹੈ ਅਤੇ ਪੂਰੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਗਵਾਹਾਂ ਨੇ ਐਤਵਾਰ ਨੂੰ ਦੱਸਿਆ ਕਿ ਘਟਨਾ ਸ਼ਨੀਵਾਰ ਨੂੰ ਜੰਗਲ ਡੇਰਾ ਪਿੰਡ ਦੀ ਹੈ, ਜਿੱਥੇ ਸ਼ਾਮ ਦੀ ਨਮਾਜ਼ ਤੋਂ ਬਾਅਦ ਸੈਂਕੜੇ ਲੋਕ ਇਕੱਠੇ ਹੋਏ ਸਨ

ਇਸ ਤਰ੍ਹਾਂ ਗੁੱਸੇ ‘ਚ ਆਈ ਭੀੜ

ਦਰਅਸਲ, ਇਹ ਐਲਾਨ ਕੀਤਾ ਗਿਆ ਸੀ ਕਿ ਇੱਕ ਵਿਅਕਤੀ ਨੇ ਪਵਿੱਤਰ ਕੁਰਾਨ ਦੇ ਕੁਝ ਪੰਨੇ ਪਾੜ ਦਿੱਤੇ ਅਤੇ ਸਾੜ ਦਿੱਤੇ ਹਨ। ਘਟਨਾ ਤੋਂ ਪਹਿਲਾਂ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਸੀ ਪਰ ਭੀੜ ਨੇ ਥਾਣਾ ਇੰਚਾਰਜ ਦੇ ਕਬਜ਼ੇ ਵਿੱਚੋਂ ਅੱਧਖੜ ਉਮਰ ਦੇ ਮੁਲਜ਼ਮ ਨੂੰ ਖੋਹ ਲਿਆ। ਦੋਸ਼ੀ ਆਪਣੇ ਬੇਕਸੂਰ ਹੋਣ ਦਾ ਦਾਅਵਾ ਕਰਦੇ ਹੋਏ ਰਹਿਮ ਦੀ ਭੀਖ ਮੰਗ ਰਿਹਾ ਸੀ, ਪਰ ਭੜਕੀ ਹੋਈ ਭੀੜ ਨੇ ਉਸ ਦੀ ਗੱਲ ਨਹੀਂ ਸੁਣੀ। ਭੀੜ ਨੇ ਉਸ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟ-ਕੁੱਟ ਕੇ ਮਾਰ ਦਿੱਤਾ।

Related posts

Stop The Crime. Bring Home Safe Streets

Gagan Oberoi

Mercedes-Benz improves automated parking

Gagan Oberoi

2023 ਤੋਂ ਪਹਿਲਾਂ ਨਹੀਂ ਹੋ ਸਕੇਗੀ ਭਾਰਤ ’ਚ ਵਿਦੇਸ਼ੀ ਸੈਲਾਨੀਆਂ ਦੀ ਆਮਦ

Gagan Oberoi

Leave a Comment