Punjab

ਪਠਾਨਕੋਟ ਦੇ ਆਰਮੀ ਕੈਂਪ ‘ਚ ਚੱਲੀਆਂ ਗੋਲੀਆਂ, 2 ਫੌਜੀ ਜਵਾਨਾਂ ਦੀ ਮੌਤ, ਕੈਂਪ ‘ਚ ਮਚੀ ਹਫੜਾ-ਦਫੜੀ

ਪਠਾਨਕੋਟ ਜ਼ਿਲ੍ਹੇ ਦੇ ਇਲਾਕਾ ਮੀਰਥਲ ਨੇੜੇ ਆਰਮੀ ਕੈਂਪ ਵਿੱਚ ਇਕ ਫੌਜੀ ਵੱਲੋਂ ਆਪਣੀ ਸਰਵਿਸ ਰਾਈਫਲ ਨਾਲ ਦੋ ਸਾਥੀਆਂ ਨੂੰ ਗੋਲੀ ਮਾਰਨ ਦੀ ਸੂਚਨਾ ਹੈ। ਖਬਰ ਹੈ ਕਿ ਫੌਜੀ ਗੋਲੀ ਚਲਾ ਕੇ ਖੁਦ ਫਰਾਰ ਹੋ ਚੁੱਕਾ ਹੈ ।

ਜਿਨ੍ਹਾਂ ਦੋ ਫ਼ੌਜੀ ਸੈਨਿਕਾਂ ਨੂੰ ਗੋਲੀ ਲੱਗੀ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਮਲਾਵਰ ਸੈਨਿਕ ਆਪਣੇ ਹਥਿਆਰ ਸਮੇਤ ਫ਼ਰਾਰ ਹੈ ।

ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲਾ ਫੌਜੀ ਲੁਕੇਸ਼ ਕੁਮਾਰ ਛਤੀਸਗਡ਼੍ਹ ਰਹਿਣ ਵਾਲਾ ਹੈ। ਡਿਊਟੀ ਦੇ ਦਬਾਅ ਕਾਰਨ ਉਸ ਨੇ ਇਹ ਕਦਮ ਚੁੱਕਿਆ। ਦੱਸਿਆ ਜਾ ਰਿਹਾ ਹੈ ਬੀਤੀ ਰਾਤ ਢਾਈ ਵਜੇ ਨਿਰੀਖਣ ਕਰ ਰਹੇ ਦੋ ਸੀਨੀਅਰ ਹੌਲਦਾਰਾਂ

ਜੀ ਐਸ ਹਾਤੀ ਪੱਛਮੀ ਬੰਗਾਲ, ਸੂਰਿਆਕਾਂਤ, ਮਹਾਰਾਸ਼ਟਰ ’ਤੇ ਲੁਕੇਸ਼ ਕੁਮਾਰ ਨੇ ਆਪਣੀ ਹੀ ਸਰਵਿਸ ਰਾਈਫਲ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਨ੍ਹਾਂ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਕਾਤਲ ਕੈਂਪ ਦੇ ਅੰਦਰ ਵਿਚ ਲੁਕ ਗਿਆ। ਉਸ ਦੀ ਭਾਲ ਜਾਰੀ ਹੈ।

ਮੌਕੇ ’ਤੇ ਪਹੁੰਚ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਰਮੀ ਦੇ ਆਲਾ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਠਾਨਕੋਟ ਦੇ ਨੰਗਲ ਭੂਰ ਥਾਣੇ ਵਿਚ ਇਸ ਮਾਮਲੇ ਸਬੰਧੀ ਐਫਆਈਆਰ ਦਰਜ ਹੋ ਗਈ ਹੈ।

Related posts

US tariffs: South Korea to devise support measures for chip industry

Gagan Oberoi

Ford Hints at Early Ontario Election Amid Trump’s Tariff Threats

Gagan Oberoi

Mann-Daduwal Meeting : CM ਮਾਨ ਨੂੰ ਮਿਲੇ ਦਾਦੂਵਾਲ, ਕੀਤੀ ਨਵੇਂ AG ਨੂੰ ਬਦਲਣ ਦੀ ਮੰਗ

Gagan Oberoi

Leave a Comment