Canada National News Punjab

ਨਿਊਜ਼ ਬਰਾਡਕਾਸਟਰਜ਼ ਫੈਡਰੇਸ਼ਨ ਦਾ ਵਫ਼ਦ ਮੋਦੀ ਨੂੰ ਮਿਲਿਆ ਤੇਜ਼ੀ ਨਾਲ ਵਿਕਸਤ ਹੋ ਰਹੀ ਤਕਨਾਲੋਜੀ ਤੇ ਡਿਜੀਟਾਈਜ਼ੇਸ਼ਨ ਵਿਚਾਲੇ ਸਨਅਤ ਨੂੰ ਭਵਿੱਖ ਲਈ ਤਿਆਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ

ਨਿਊਜ਼ ਬਰਾਡਕਾਸਟਰਜ਼ ਫੈਡਰੇਸ਼ਨ (ਐੱਨਬੀਐੱਫ) ਦਾ ਇਕ ਵਫ਼ਦ ਬਰਾਡਕਾਸਟ ਨਿਊਜ਼ ਮੀਡੀਆ ਸੈਕਟਰ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ। ਦੇਸ਼ ਪੱਧਰੀ ਇਸ ਵਫ਼ਦ ਦੀ ਅਗਵਾਈ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੇ ਕੀਤੀ। ਵਫ਼ਦ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿਖੇ ਕੀਤੀ ਗਈ। ਇਸ ਵਫ਼ਦ ਵਿੱਚ ਕੁਝ ਪ੍ਰਮੁੱਖ ਖੇਤਰੀ ਤੇ ਕੌਮੀ ਬਰਾਡਕਾਸਟ ਕੰਪਨੀਆਂ ਦੇ ਨੁਮਾਇੰਦੇ ਸ਼ਾਮਲ ਸਨ। ਇਸ ਦੌਰਾਨ ਵਫ਼ਦ ਵੱਲੋਂ ਸਨਅਤ ਲਈ ਇਕ ਦੂਰਦਰਸ਼ੀ ਰੋਡਮੈਪ ਅਤੇ ਤੇਜ਼ੀ ਨਾਲ ਵਿਕਸਤ ਹੋ ਰਹੀ ਤਕਨਾਲੋਜੀ ਤੇ ਡਿਜੀਟਾਈਜ਼ੇਸ਼ਨ ਵਿਚਾਲੇ ਸਨਅਤ ਨੂੰ ਭਵਿੱਖ ਲਈ ਤਿਆਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਫੈਡਰੇਸ਼ਨ ਨੇ ਇਕ ਬਿਆਨ ਵਿੱਚ ਕਿਹਾ, ‘‘ਪ੍ਰਧਾਨ ਮੰਤਰੀ ਨਾਲ ਇਸ ਮੀਟਿੰਗ ਦਾ ਮਕਸਦ ਮੀਡੀਆ ਖੇਤਰ ਨੂੰ ਭਾਰਤ ਦੀਆਂ ਲੋਕਤੰਤਰੀ ਕੀਮਤਾਂ ਨਾਲ ਇਕਸਾਰਤਾ ’ਚ ਅੱਗੇ ਲਿਆਉਣ ਅਤੇ ਸਾਡੇ ਜੀਵੰਤ ਲੋਕਤੰਤਰ ਦਾ ਅਹਿਮ ਥੰਮ੍ਹ ਬਣੇ ਰਹਿਣਾ ਯਕੀਨੀ ਬਣਾਉਣਾ ਸੀ।’’

Related posts

ਜੇਮਸ ਸਮਿੱਥ ਦੇ ਕਤਲ ਦੇ ਦੋਸ਼ ‘ਚ ਇੱਕ ਗ੍ਰਿਫ਼ਤਾਰ

Gagan Oberoi

Covid – 19 : ਅਮਰੀਕਾ ਤੇ ਉੱਤਰੀ ਕੋਰੀਆ ‘ਚ ਘਟ ਰਹੇ ਕੋਰੋਨਾ ਦੇ ਮਾਮਲੇ, ਜਲਦ ਕਰ ਸਕਦੇ ਹਨ ਕੋਰੋਨਾ ‘ਤੇ ਜਿੱਤ ਦਾ ਐਲਾਨ

Gagan Oberoi

ਨਵਾਂ ਸ਼ਹਿਰ ‘ਚ ਦੁਬਈ ਤੋਂ ਪਰਤੇ ਵਿਅਕਤੀ ਕੋਰੋਨਾ ਪੌਜੇਟਿਵ, ਪੰਜ ਨਵੇਂ ਕੇਸ

Gagan Oberoi

Leave a Comment