ਓਟਵਾ, 23 ਅਗਸਤ (ਪੋਸਟ ਬਿਊਰੋ) : ਕੰਜ਼ਰਵੇਟਿਵ ਪਾਰਟੀ ਦਾ ਅਗਲੇ ਆਗੂ ਦਾ ਨਾਂ ਐਲਾਨੇ ਜਾਣ ਵਿੱਚ ਢੇਡ ਘੰਟੇ ਦੀ ਦੇਰ ਹੋ ਗਈ| ਪਾਰਟੀ ਦਾ ਕਹਿਣਾ ਹੈ ਕਿ ਐਨਵੈਲਪ ਖ੍ਹੋਲਣ ਲਈ ਵਰਤੀਆਂ ਜਾ ਰਹੀਆਂ ਮਸ਼ੀਨਾਂ ਵੱਲੋਂ ਅਜੇ ਕੁੱਝ ਬੈਲਟਸ ਨੂੰ ਖੋਲ੍ਹਿਆ ਜਾਣਾ ਬਾਕੀ ਹੈ| ਇਸ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਵੋਟਾਂ ਖਰਾਬ ਵੀ ਹੋ ਗਈਆਂ ਦੱਸੀਆਂ ਜਾਂਦੀਆਂ ਹਨ|
ਵੋਟ ਪਾਉਣ ਦੀ ਸਮਾਂ ਸੀਮਾਂ ਸ਼ੁੱਕਰਵਾਰ ਸ਼ਾਮੀਂ 5:00 ਵਜੇ ਤੱਕ ਸੀ| ਪਰ ਪਾਰਟੀ ਮੈਂਬਰਾਂ ਵੱਲੋਂ ਪਾਈਆਂ ਗਈਆਂ 174,849 ਮੇਲ-ਇਨ ਵੋਟਾਂ ਦੀ ਗਿਣਤੀ ਦਾ ਕੰਮ ਐਤਵਾਰ ਸਵੇਰ ਤੱਕ ਨਹੀਂ ਸੀ ਹੋਇਆ| ਮੁੱਢਲੇ ਨਤੀਜੇ ਸ਼ਾਂਮੀਂ 6:00 ਵਜੇ ਐਲਾਨੇ ਜਾਣੇ ਸਨ ਪਰ ਹੁਣ ਇਹ 7:30 ਦੇ ਨੇੜੇ ਤੇੜੇ ਐਲਾਨੇ ਜਾਣ ਦੀ ਸੰਭਾਵਨਾ ਹੈ|
ਕੰਜ਼ਰਵੇਟਿਵ ਇਲੈਕਸ਼ਨ ਆਰਗੇਨਾਈਜ਼ਿੰਗ ਕਮੇਟੀ (ਐਲਈਓਸੀ) ਦੀ ਕੋ-ਚੇਅਰ ਲੀਜ਼ਾ ਰਾਇਤ ਨੇ ਆਖਿਆ ਕਿ ਸਾਨੂੰ ਪਤਾ ਹੈ ਕਿ ਇਨ੍ਹਾਂ ਨਤੀਜਿਆਂ ਦੀ ਉਡੀਕ ਬਹੁਤ ਸਾਰੇ ਲੋਕ ਕਰ ਰਹੇ ਹਨ ਪਰ ਇਹ ਸੱਭ ਸੁਰੱਖਿਅਤ ਢੰਗ ਨਾਲ ਕੀਤਾ ਜਾਣਾ ਜ਼ਰੂਰੀ ਹੈ| ਅੱਜ ਰਾਤ ਸਾਨੂੰ ਨਤੀਜੇ ਮਿਲ ਹੀ ਜਾਣਗੇ|