National

ਧਾਰਾ-370 ਖ਼ਤਮ ਹੋਣ ਤੋਂ ਬਾਅਦ ਕਸ਼ਮੀਰ ਘਾਟੀ ‘ਚ ਪੱਥਰਬਾਜ਼ੀ ਦੀਆਂ ਘਟਨਾਵਾਂ ‘ਚ ਕਾਫ਼ੀ ਗਿਰਾਵਟ ਆਈ

ਨਵੀਂ ਦਿੱਲੀ-   ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ਼) ਦੇ ਡੀਜੀ ਕੁਲਦੀਪ ਸਿੰਘ ਨੇ ਕਿਹਾ ਕਿ ਸੂਬੇ ‘ਚ ਵਿਸ਼ੇਸ਼ ਦਰਜਾ ਪ੍ਰਦਾਨ ਕਰਨ ਵਾਲੀ ਸੰਵਿਧਾਨਿਕ ਧਾਰਾ-370 ਖ਼ਤਮ ਹੋਣ ਤੋਂ ਬਾਅਦ ਕਸ਼ਮੀਰ ਘਾਟੀ ‘ਚ ਪੱਥਰਬਾਜ਼ੀ ਦੀਆਂ ਘਟਨਾਵਾਂ ‘ਚ ਕਾਫ਼ੀ ਗਿਰਾਵਟ ਆਈ ਹੈ। ਹਾਲਾਂਕਿ ਇਹ ਅਜੇ ਪੂਰੀ ਤਰ੍ਹਾਂ ਨਹੀਂ ਰੁਕਿਆ ਹੈ। ਉਨ੍ਹਾਂ ਕਿਹਾ ਕਿ ਪੱਥਰਬਾਜ਼ੀ ਦੀਆਂ ਘਟਨਾਵਾਂ ਪਹਿਲਾਂ ਦੇ ਮੁਕਾਬਲੇ 10 ਫ਼ੀਸਦ ਰਹਿ ਗਈਆਂ ਹਨ।
ਕੁਲਦੀਪ ਸਿੰਘ ਸੀਆਰਪੀਐਫ਼ ਦੀ 82ਵੀਂ ਵਰ੍ਹੇਗੰਢ ਮੌਕੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੀਆਰਪੀਐਫ਼ ਜੰਮੂ-ਕਸ਼ਮੀਰ ‘ਚ ਫ਼ੌਜ ਅਤੇ ਸੂਬਾ ਪੁਲਿਸ ਨਾਲ ਤਾਲਮੇਲ ‘ਚ ਕੰਮ ਕਰ ਰਹੀ ਹੈ। ਸਾਲ 2020 ‘ਚ 215 ਅਤੇ ਇਸ ਸਾਲ ਹੁਣ ਤਕ 11 ਅੱਤਵਾਦੀ ਮਾਰੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਦੀ ਤੁਲਨਾ ‘ਚ ਅੱਜ ਪੱਥਰਬਾਜ਼ੀ ਦੀਆਂ ਘਟਨਾਵਾਂ ਲਗਭਗ 10 ਫ਼ੀਸਦੀ ਰਹਿ ਗਈਆਂ ਹਨ। ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਦੀ ਸਫ਼ਲਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ 2020 ਤੋਂ ਵੱਖ-ਵੱਖ ਆਪਰੇਸ਼ਨਾਂ ‘ਚ 226 ਅੱਤਵਾਦੀ ਮਾਰੇ ਗਏ ਅਤੇ 296 ਨੂੰ ਫੜਿਆ ਗਿਆ।

Related posts

UK Urges India to Cooperate with Canada Amid Diplomatic Tensions

Gagan Oberoi

Bharat Jodo Yatra : ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸੀ ਆਗੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਰਾਹੁਲ ਗਾਂਧੀ ਨੇ ਦੁੱਖ ਪ੍ਰਗਟ ਕੀਤਾ

Gagan Oberoi

Opposition Pushes Back as Rumours Swirl Around Carney’s Possible U.S. Envoy Pick

Gagan Oberoi

Leave a Comment