ਹੁਣ ਤੱਕ ਦੁਨੀਆ ਵਿਚ 2 ਲੱਖ 54 ਹਜ਼ਾਰ 215 ਵਿਅਕਤੀਆਂ ਦੀ ਮੌਤ ਕਰੋਨਾਵਾਇਰਸ ਕਾਰਨ ਹੋ ਚੁੱਕੀ ਹੈ। 36 ਲੱਖ 78 ਹਜ਼ਾਰ 968 ਲੋਕ ਇਸ ਵਾਇਰਸ ਤੋਂ ਹੁਣ ਤੱਕ ਪੀੜ੍ਹਤ ਹੋ ਚੁੱਕੇ ਹਨ। ਇਸ ਦੇ ਨਾਲ 12 ਲੱਖ 14 ਹਜ਼ਾਰ 685 ਲੋਕ ਠੀਕ ਵੀ ਹੋ ਚੁੱਕੇ ਹਨ। ਹਾਂਗ ਕਾਂਗ ਵਿੱਚ ਸਥਾਨਕ ਪ੍ਰਸ਼ਾਸਨ ਸ਼ੁੱਕਰਵਾਰ ਤੋਂ ਪਾਬੰਦੀਆਂ ਵਿੱਚ ਢਿੱਲ ਦੇਵੇਗਾ। ਇਸ ਸਮੇਂ ਦੌਰਾਨ, ਸਮਾਜਿਕ ਦੂਰੀਆਂ ਦੇ ਨਿਯਮਾਂ ਨੂੰ ਵੀ ਸੌਖਾ ਕੀਤਾ ਜਾਵੇਗਾ। ਉਸੇ ਸਮੇਂ, ਬੁਲਗਾਰੀਆ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਦੇਸ਼ ਦਾ ਕੋਈ ਵੀ ਸਕੂਲ ਸਤੰਬਰ ਤੋਂ ਪਹਿਲਾਂ ਨਹੀਂ ਖੋਲ੍ਹਿਆ ਜਾਵੇਗਾ। ਇਕੱਲੇ ਅਮਰੀਕਾ ‘ਚ ਹੁਣ ਤੱਕ 1216820 ਲੋਕ ਪੀੜ੍ਹਤ ਹੋ ਚੁੱਕੇ ਹਨ ਅਤੇ ਇਥੇ ਹੁਣ ਤੱਕ ਸਭ ਤੋਂ ਵੱਧ 70587 ਲੋਕ ਆਪਣੀ ਜਾਨ ਗੁਆ ਚੁੱਕੇ ਹਨ।