Entertainment

ਦੀਪਿਕਾ ਪਾਦੁਕੋਣ ਨੇ ਮਾਰੀ ਪਤੀ ਰਣਵੀਰ ਦੀ ਫਿਲਮ ‘ਚ ਐਂਟਰੀ

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇੰਨੀ ਦਿਨੀਂ ਆਪਣੀ ਫਿਲਮ ‘ਸਰਕਸ’ ਦੀ ਸ਼ੂਟਿੰਗ ਕਰ ਰਹੇ ਹਨ। ਹੁਣ ਰਿਪੋਰਟਸ ਦੇ ਮੁਤਾਬਕ ਦੀਪਿਕਾ ਪਾਦੁਕੋਣ ਵੀ ਰੋਹਿਤ ਸ਼ੈੱਟੀ ਦੀ ਫਿਲਮ ‘ਸਰਕਸ’ ‘ਚ ਡਾਂਸ ਨੰਬਰ ਅਤੇ ਕੁਝ ਕਾਮੇਡੀ ਸੀਨ ਕਰਦੇ ਦਿਖਾਈ ਦੇਵੇਗੀ। ਦੀਪਿਕਾ ਪਾਦੁਕੋਣ ਨੇ ਫਿਲਮ ਲਈ ਆਪਣੇ ਪਾਰਟ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਵੱਡੀ ਗੱਲ ਇਹ ਹੈ ਕਿ ਦੀਪਿਕਾ ਪਾਦੁਕੋਣ ਲੰਬੇ ਸਮੇਂ ਬਾਅਦ ਕਿਸੇ ਫਿਲਮ ‘ਚ ਕਾਮੇਡੀ ਕਰਦੇ ਨਜ਼ਰ ਆਉਣ ਵਾਲੀ ਹੈ। ਦੀਪਿਕਾ ਆਖਰੀ ਵਾਰ ਰੋਹਿਤ ਸ਼ੈੱਟੀ ਦੀ ਚੇਨਈ ਐਕਸਪ੍ਰੈਸ ਵਿੱਚ ਕਾਮੇਡੀ ਅੰਦਾਜ਼ ‘ਚ ਨਜ਼ਰ ਆਈ ਸੀ। ਦੀਪਿਕਾ ਅਤੇ ਰਣਵੀਰ ਦੋਵਾਂ ਦੇ ਇਕੱਠੇ ਹੋਣ ਦੀ ਗੱਲ ਕਰੀਏ ਤਾਂ ਰਣਵੀਰ ਦੀ ਆਉਣ ਵਾਲੀ ਫਿਲਮ 83 ਵਿੱਚ ਵੀ ਦੋਵੇਂ ਇਕੱਠੇ ਨਜ਼ਰ ਆਉਣ ਵਾਲੇ ਹਨ। ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੀ ਜੋੜੀ ਨੇ ਰਾਮ ਲੀਲਾ, ਬਾਜੀਰਾਓ ਮਸਤਾਨੀ ਅਤੇ ਪਦਮਾਵਤ ਵਰਗੀਆਂ ਫ਼ਿਲਮਾਂ ‘ਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ।

83 ਦੇ ਬਾਅਦ ਸਰਕਸ ਦੋਵਾਂ ਦੇ ਇਕੱਠਿਆਂ ਦੀ ਪੰਜਵੀਂ ਫਿਲਮ ਹੋਵੇਗੀ। ਹਾਲ ਹੀ ਵਿੱਚ, ਰਣਵੀਰ ਅਤੇ ਦੀਪਿਕਾ ਨੇ ਟੀਵੀ ਐਡ ‘ਚ ਵੀ ਨਜ਼ਰ ਆਏ ਸੀ। ਰੋਹਿਤ ਸ਼ੈੱਟੀ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਫਿਲਮਾਂ ਵਿੱਚ ਖਾਸ ਆਈਟਮ ਨੰਬਰ ਸ਼ੂਟ ਕਰ ਚੁੱਕੇ ਹਨ। ਹੁਣ ਦੇਖਣਾ ਬਣਦਾ ਹੈ ਕਿ ਰੋਹਿਤ ਸ਼ੇੱਟੀ ਇਸ ਵਾਰ ਕਿਹੜਾ ਮਸਾਲਾ ਨੰਬਰ ਲੈ ਕੇ ਆਉਂਦੇ ਹਨ।

ਫਿਲਮ ਸਰਕਸ ਸ਼ੈਕਸਪੀਅਰ ਦੇ ਮਸ਼ਹੂਰ ਨਾਟਕ ਕਾਮੇਡੀ ਓਫ ਐਰਰਸ ‘ਤੇ ਅਧਾਰਤ ਇਕ ਫਿਲਮ ਹ। ਪਿਛਲੇ ਸਮੇ ‘ਚ ਗੁਲਜ਼ਾਰ ਨੇ ਬਾਲੀਵੁੱਡ ਵਿੱਚ ਇਸ ਨਾਟਕ ਦੇ ਅਧਾਰ ‘ਤੇ ਅੰਗੂਰ ਬਣਾਈ ਸੀ। ਇਸ ਲਈ ਫਿਲਮ ਸਰਕਸ ਨੂੰ ਅੰਗੂਰ ਦਾ ਰੀਮੇਕ ਕਿਹਾ ਜਾ ਰਿਹਾ ਹੈ।

Related posts

ਸੁਰਜੀਤ ਬਿੰਦਰਖੀਆ ਦੀ ਜ਼ਿੰਦਗੀ ‘ਤੇ ਬਣੇਗੀ ਫਿਲਮ!

Gagan Oberoi

ਅਭਿਸ਼ੇਕ ਬੱਚਨ ਨਾਲ ਹਸਪਤਾਲ ‘ਚ ਇਹ ਕੁਝ ਹੋ ਰਿਹਾ, ਇੰਸਟਾਗ੍ਰਾਮ ‘ਤੇ ਸ਼ੇਅਰ ਕਰ ਦੱਸਿਆ

Gagan Oberoi

Cannes 2022: ਰੈੱਡ ਕਾਰਪੇਟ ‘ਤੇ ਹੈਲੀ ਸ਼ਾਹ ਦਾ ਲੁੱਕ ਦੇਖ ਕੇ ਫੈਨਜ਼ ਆਏ ਗੁੱਸਾ ‘ਚ, ਹਿਨਾ ਖਾਨ ਦੀ ਨਕਲ ਕਰਨ ਦਾ ਇਲਜ਼ਾਮ

Gagan Oberoi

Leave a Comment