ਉੱਤਰ ਕੋਰੀਆ ਦੇ ਸ਼ਾਸਕ ਕਿਮ ਜੋਂਗ-ਉਨ ਨੂੰ ਲੈ ਕੇ ਕੁਝ ਹਫ਼ਤੇ ਪਹਿਲਾਂ ਮੌਤ ਦੀਆਂ ਖ਼ਬਰਾਂ ਸਾਹਮਣੇ ਆਈਆਂ ਸੀ, ਜੋ ਗਲਤ ਸਾਬਤ ਹੋਈਆਂ। ਹੁਣ ਇੱਕ ਵਾਰ ਫਿਰ ਕਿਮ ਦੀ ਸਿਹਤ ਨੂੰ ਲੈ ਕੇ ਨਵਾਂ ਦਾਅਵਾ ਸਾਹਮਣੇ ਆਇਆ ਹੈ, ਜਿਸ ਅਨੁਸਾਰ ਉਹ ਬਿਮਾਰੀ ਕਾਰਨ ਕੋਮਾ ‘ਚ ਹਨ ਤੇ ਇਸ ਸਮੇਂ ਉਨ੍ਹਾਂ ਦੀ ਭੈਣ ਕਿਮ ਯੋ ਜੋਂਗ ਦੇਸ਼ ਦੀ ਸੱਤਾ ਸੰਭਾਲ ਰਹੀ ਹੈ।
ਬ੍ਰਿਟਿਸ਼ ਅਖਬਾਰ ਐਕਸਪ੍ਰੈਸ ਨੇ ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਕਿਮ ਡੇ ਜੁੰਗ ਦੇ ਕਰੀਬੀ ਦੇ ਹਵਾਲੇ ਨਾਲ ਕਿਹਾ ਕਿ ਕਿਮ ਜੋਂਗ ਅਜੇ ਜਿੰਦਾ ਹੈ, ਪਰ ਕੋਮਾ ‘ਚ ਹੈ। ਚਾਂਗ ਸੋਂਗ ਮਿਨ ਨੇ ਦੱਖਣੀ ਕੋਰੀਆ ਦੇ ਮੀਡੀਆ ਨੂੰ ਦੱਸਿਆ ਹੈ ਕਿ ਉੱਤਰਾਧਿਕਾਰੀ ਦੀ ਯੋਜਨਾ ਅਜੇ ਤਿਆਰ ਨਹੀਂ ਹੈ ਤੇ ਕਿਮ ਦੀ ਸੱਤਾ ਵਿੱਚ ਨਾ ਆਉਣ ਦੇ ਮੱਦੇਨਜ਼ਰ ਉਸ ਦੀ ਭੈਣ ਕਿਮ ਯੋ ਜੋਂਗ ਨੂੰ ਫਿਲਹਾਲ ਅਧਿਕਾਰ ਦਿੱਤੇ ਗਏ ਹਨ।
ਕਾਂਗਰਸ ‘ਚ ਬਦਲਾਅ ਦੀ ਉੱਠੀ ਮੰਗ, 23 ਸੀਨੀਅਰ ਲੀਡਰਾਂ ਨੇ ਲਿਖੀ ਸੋਨੀਆ ਗਾਂਧੀ ਨੂੰ ਚਿੱਠੀ
ਉੱਥੇ ਹੀ ਕਿਮ ਦੀ ਸਥਿਤੀ ਬਾਰੇ ਦਾਅਵਿਆਂ ਦੇ ਵਿਚਕਾਰ ਇਹ ਡਰ ਪੈਦਾ ਹੋ ਰਿਹਾ ਹੈ ਕਿ ਦੇਸ਼ ਦੇ ਸ਼ਾਸਕ ਦੀ ਮੌਤ ਹੋਣ ਕਾਰਨ ਸਥਿਤੀ ਹੋਰ ਵਿਗੜ ਸਕਦੀ ਹੈ ਤੇ ਉੱਤਰ ਕੋਰੀਆ ਵਿਗਾੜ ਦੇ ਰਾਹ ਪੈ ਸਕਦਾ ਹੈ, ਕਿਉਂਕਿ ਕਿਮ ਦੀ ਉਸ ਦੇ ਦੇਸ਼ ਵਿੱਚ ਪਛਾਣ ਉਸ ਦੇ ਸਾਬਕਾ ਸ਼ਾਸਕਾਂ ਨਾਲੋਂ ਇੱਕ ਬਹੁਤ ਦਿਆਲੂ ਰਾਸ਼ਟਰ ਪ੍ਰਧਾਨ ਦੇ ਰੂਪ ਵਿੱਚ ਬਣ ਗਈ ਹੈ, ਜਿਸ ਨੇ ਬਹੁਤ ਸਾਰੇ ਭਲਾਈ ਦੇ ਕੰਮ ਕੀਤੇ ਹਨ।
ਦਾਊਦ ਇਬਰਾਹਿਮ ‘ਤੇ ਕਬੂਲਨਾਮੇ ਤੋਂ ਪਲਟਿਆ ਪਾਕਿਸਤਾਨ, ਕਿਹਾ ‘ਸਾਡੀ ਜ਼ਮੀਨ ‘ਤੇ ਨਹੀਂ ਅੰਡਰਵਰਲਡ ਡੌਨ’
ਵਿਸ਼ਵ ਦੇ ਤਾਨਾਸ਼ਾਹਾਂ ‘ਤੇ ਇੱਕ ਕਿਤਾਬ ਲਿਖਣ ਵਾਲੇ ਲੇਖਕ ਕ੍ਰਿਸ ਮਿਕੂਲ ਦਾ ਮੰਨਣਾ ਹੈ ਕਿ ਜੇ ਕਿਮ ਦੀ ਮੌਤ ਹੋ ਜਾਂਦੀ ਹੈ, ਤਾਂ ਇਸ ਨਾਲ ਉੱਤਰੀ ਕੋਰੀਆ ‘ਚ ਤਬਾਹੀ ਮਚ ਜਾਵੇਗੀ ਕਿਉਂਕਿ ਵੱਡੀ ਗਿਣਤੀ ‘ਚ ਖੁਦਕੁਸ਼ੀਆਂ ਹੋਣਗੀਆਂ, ਜਿਨ੍ਹਾਂ ਨੂੰ ਰੋਕਣਾ ਮੁਸ਼ਕਲ ਹੋਵੇਗਾ।