International

ਚੋਣਾਂ ਤੋਂ ਪਹਿਲਾਂ ਟਰੰਪ ਲਈ ਮੁਸੀਬਤ, ਭੈਣ ਨੇ ਹੀ ਲਾਏ ਵੱਡੇ ਇਲਜ਼ਾਮ

ਵਾਸ਼ਿੰਗਟਨ: ਅਮਰੀਕਾ ‘ਚ ਇਸ ਸਾਲ ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਵਧਣ ਲੱਗੀਆਂ ਹਨ। ਚੋਣਾਂ ‘ਚ ਰਾਸ਼ਟਰਪਤੀ ਡੌਨਾਲਡ ਟਰੰਪ ਦੂਜੇ ਕਾਰਜਕਾਲ ਲਈ ਦਾਅਵੇਦਾਰੀ ਪੇਸ਼ ਕਰਨਗੇ ਪਰ ਮੌਜੂਦਾ ਹਾਲਾਤ ‘ਚ ਪਹਿਲਾਂ ਤੋਂ ਹੀ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਟਰੰਪ ਨੂੰ ਲੈ ਕੇ ਇੱਕ ਅਜਿਹਾ ਬਿਆਨ ਸਾਹਮਣੇ ਆਇਆ, ਜਿਸ ਨੇ ਉਨ੍ਹਾਂ ਦੇ ਵਿਰੋਧੀਆਂ ਨੂੰ ਹਮਲਾਵਰ ਹੋਣ ਦਾ ਮੌਕਾ ਦਿੱਤਾ ਹੈ।

 

ਮੈਰਿਅਨ ਦਾ ਸੀਕ੍ਰੇਟ ਆਡੀਓ ਜਾਰੀ:

 

ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਟਰੰਪ ਦੀ ਭੈਣ ਮੈਰਿਅਨ ਟਰੰਪ ਬੈਰੀ ਨੇ ਆਪਣੇ ਭਰਾ ਨੂੰ ਨਿਰਦਈ ਤੇ ਝੂਠਾ ਦੱਸਿਆ ਤੇ ਨਾਲ ਹੀ ਕਿਹਾ ਕਿ ਉਨ੍ਹਾਂ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

 

ਦਰਅਸਲ ਮੈਰਿਅਨ ਨੇ ਇਹ ਬਿਆਨ ਜਨਤਕ ਤੌਰ ‘ਤੇ ਨਹੀਂ ਦਿੱਤਾ। ਇਹ ਉਨ੍ਹਾਂ ਦੀ ਨਿੱਜੀ ਗੱਲਬਾਤ ਦਾ ਚੁੱਪਚਾਪ ਤਰੀਕੇ ਨਾਲ ਬਣਾਇਆ ਗਿਆ ਆਡੀਓ ਟੇਪ ਸ਼ਨੀਵਾਰ ਜਨਤਕ ਕਰ ਦਿੱਤਾ ਗਿਆ ਜਿਸ ‘ਚ ਉਹ ਆਪਣੇ ਭਰਾ ਨੂੰ ਲੈ ਕੇ ਇਹ ਗੱਲਾਂ ਕਰਦਿਆਂ ਸੁਣੇ ਗਏ।

 

ਟਰੰਪ ਦੀ ਭੈਣ ਤੋਂ ਪਹਿਲਾਂ ਉਨ੍ਹਾਂ ਦੇ ਕਈ ਸਾਬਕਾ ਸਾਥੀ ਵੀ ਟਰੰਪ ‘ਤੇ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲਾ ਚੁੱਕੇ ਹਨ ਪਰ ਰਾਸ਼ਟਰਪਤੀ ਦੇ ਇੰਨੇ ਕਰੀਬ ਸ਼ਖ਼ਸ ਵੱਲੋਂ ਇਸ ਤਰ੍ਹਾਂ ਦੇ ਸ਼ਬਦ ਪਹਿਲੀ ਵਾਰ ਸੁਣਨ ਨੂੰ ਮਿਲੇ ਹਨ।

 

ਅਮਰੀਕਾ ਦੇ ਮਸ਼ਹੂਰ ਅਖ਼ਬਾਰ ਵਾਸ਼ਿੰਗਟਨ ਪੋਸਟ ਨੂੰ ਮਿਲੀ ਮੈਰਿਅਨ ਦੀ ਰਿਕਾਰਡਿੰਗ ‘ਚ ਉਹ ਆਪਣੇ ਭਰਾ ਦੇ ਬਾਰੇ ਕਹਿਦੀ ਹੈ, ‘ਉਹ ਸਿਰਫ਼ ਆਪਣੇ ਆਧਾਰ ‘ਤੇ ਅਪੀਲ ਕਰਨਾ ਚਾਹੁੰਦਾ ਹੈ। ਉਨ੍ਹਾਂ ਦੇ ਕੋਈ ਸਿਧਾਂਤ ਨਹੀਂ ਹਨ। ਇਕ ਵੀ ਨਹੀਂ। ਹੇ ਈਸ਼ਵਰ! ਉਨ੍ਹਾਂ ਦੇ ਇਹ ਟਵੀਟ ਤੇ ਝੂਠ।’

 

ਇਸੇ ਰਿਕਾਰਡਿੰਗ ਦੇ ‘ਚ ਇਕ ਹਿੱਸੇ ‘ਚ ਮੈਰਿਅਨ ਭਜੀਜੀ ਮੈਰੀ ਨੂੰ ਕਹਿੰਦੀ ਹੈ, ਇਹ ਸਿਰਫ਼ ਪਾਖੰਡ ਹੈ। ਇਹ ਪਾਖੰਡ ਤੇ ਨਿਰਦਈਪੁਣਾ, ਡੌਨਾਲਡ ਟਰੰਪ ਨਿਰਦਈ ਹਨ। ਹਾਲਾਂਕਿ ਇਹ ਰਿਕਾਰਡਿੰਗ ਸਾਹਮਣੇ ਆਉਣ ਤੋਂ ਹੁਣ ਤਕ ਰਾਸ਼ਟਰਪਤੀ ਟਰੰਪ ਜਾਂ ਵਾਈਟ ਹਾਊਸ ਨੇ ਇਸ ਮਾਮਲੇ ‘ਤੇ ਕੋਈ ਸਫਾਈ ਜਾਰੀ ਨਹੀਂ ਕੀਤੀ।

Related posts

Canada Braces for Extreme Winter Weather: Snowstorms, Squalls, and Frigid Temperatures

Gagan Oberoi

ਕੌਮਾਂਤਰੀ ਸਰਹੱਦ ਪਾਰ ਕਰਦੇ 5 ਬੰਗਲਾਦੇਸ਼ੀ ਕਾਬੂ

Gagan Oberoi

ਫਿਨਲੈਂਡ ਤੇ ਸਵੀਡਨ ਤੋਂ ਬਾਅਦ ਹੁਣ ਰੂਸ ਦਾ ਬੁਲਗਾਰੀਆ ਨਾਲ ਵਧਿਆ ਤਣਾਅ, ਜਵਾਬ ਦੇਣ ਲਈ ਤਿਆਰ ਮਾਸਕੋ

Gagan Oberoi

Leave a Comment