Punjab

ਚੋਣਾਂ ‘ਚ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਮੁੜ ਨਾਕਾਮ, ਗੁਰਦਾਸਪੁਰ ‘ਚ 2 ਕਿਲੋ ਆਰਡੀ ਐਕਸ ਸਣੇ ਇਕ ਪਿਸਤੌਲ, ਇਕ ਮੈਗਜੀਨ, 15 ਰੌਂਦ ਬਰਾਮਦ

 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਆਈਐੱਸਵਾਈਐੱਫ ਅੱਤਵਾਦੀ ਗਰੁੱਪ ਦੇ ਮੈਬਰਾਂ ਵੱਲੋਂ ਗੁਰਦਾਸਪੁਰ ‘ਚ ਵੱਡੇ ਅੱਤਵਾਦੀ ਹਮਲੇ ਦੀ ਕੋਸ਼ਿਸ਼ ਨੂੰ ਨਕਾਮ ਕਰਦੇ ਹੋਏ ਕਥਿਤ ਮੁਲਜ਼ਮਾਂ ਵੱਲੋਂ ਕੀਤੇ ਇੰਕਸਾਫ ਤੋਂ 2 ਕਿਲੋ ਹੋਰ ਆਰਡੀਐੱਕਸ, ਇਕ ਪਿਸਤੌਲ, ਇਕ ਮੈਗਜੀਨ ਅਤੇ 15 ਰੌਂਦ ਵੀ ਬਰਾਮਦ ਕੀਤੇ ਹਨ। ਜਦਕਿ ਇਸ ਦੌਰਾਨ ਕਿਸੇ ਵੀ ਮੈਂਬਰ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਸੀ। ਡੀਐੱਸਪੀ ਡੀ ਹਰਜੀਤ ਸਿੰਘ ਨੇ ਦੱਸਿਆ ਕਿ ਐਸਐੱਸਪੀ ਕੰਵਰਦੀਪ ਕੌਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਐੱਸਪੀ ਐੱਚ ਸਰਬਜੀਤ ਸਿੰਘ ਬਾਹੀਆ ਦੀ ਅਗਵਾਈ ਹੇਠ ਪਠਾਨਕੋਟ ਆਰਮੀ ਕੈਂਪ ’ਤੇ ਹਮਲਾ ਕਰਨ ਵਾਲੇ ਆਈਐੱਸਵਾਈਐਫ ਨਾਲ ਸਬੰਧਤ ਕਥਿਤ ਮੁਲਜ਼ਮਾਂ ਤੋਂ ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਤੋਂ ਇੰਕਸਾਫ ਹੋਇਆ ਅਤੇ 2 ਕਿਲੋ ਆਰਡੀ ਐਕਸ, ਇਕ ਪਿਸਤੌਲ, ਇਕ ਮੈਗਜੀਨ, 15 ਰੌਂਦ ਕੀਤੇ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਆਈਐੱਸਵਾਈਐਫ ਦੇ 3 ਕਥਿਤ ਮੁਲਜ਼ਮਾਂ ਅਮਨਦੀਪ ਉਰਫ ਮੰਤਰੀ, ਗੁਰਵਿੰਦਰ ਗਿੱਧਾ ਅਤੇ ਅਮਨਦੀਪ ਨੂੰ ਰਿਮਾਂਡ ਖਤਮ ਹੋਣ ਉਪਰੰਤ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਸੀ। ਜਿਥੋਂ ਉਨ੍ਹਾਂ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਲੁਧਿਆਣਾ ਜੇਲ੍ਹ ਭੇਜ ਦਿੱਤਾ ਗਿਆ ਹੈ।

ਪਹਿਲਾ ਬਰਾਮਦ ਕੀਤੀ ਧਮਾਕੀਖੇਜ਼ ਸਮੱਗਰੀ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ 13 ਜਨਵਰੀ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਇਕ ਪੱਤਰਕਾਰ ਵਾਰਤਾ ਦੌਰਾਨ ਬਰਾਮਦ ਕੀਤੇ 2.5 ਕਿੱਲੋ ਗ੍ਰਾਮ ਆਰਡੀਐਸ, ਇੱਕ ਡੈਟੋਨੇਟਰ, ਕਮਾਂਡ ਤਾਰ, 5 ਵਿਸਫੋਟਕ ਫਿਊਜ ਸਮੇਤ ਤਾਰਾਂ ਅਤੇ ਏਕੇ 47 ਰਾਈਫਲ ਦੇ 12 ਜਿੰਦਾ ਕਾਰਤੂਸ ਬ੍ਰਾਮਦ ਕਰਨ ਵਿਚ ਬਹੁਤ ਵੱਡੀ ਸਫ਼ਲਤਾ ਹਾਸਲ ਕੀਤੀ ਗਈ। ਐੱਸਪੀ ਐੱਚ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਐੱਸਐੱਸਪੀ ਕੰਵਰਦੀਪ ਕੌਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਐੱਸਪੀ ਜਾਂਚ ਸਰਬਜੀਤ ਸਿੰਘ ਬਾਹੀਆ, ਡੀਐੱਸਪੀ ਡੀ ਹਰਜੀਤ ਸਿੰਘ, ਡੀਐੱਸਪੀ (ਐੱਚਐਂਡਐਫ) ਸੁਰਿੰਦਰ ਚਾਂਦ, ਇੰਸਪੈਕਟਰ ਦਲਬੀਰ ਸਿੰਘ ਇੰਚਾਰਜ ਸੀਆਈਏ ਸਟਾਫ਼, ਐੱਸਆਈ ਹਰਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਸਦਰ ਬੰਗਾ, ਐੱਸਆਈ ਜਰਨੈਲ ਸਿੰਘ, ਇੰਚਾਰਜ ਐਟੀ ਨਾਰਕੋਟਿਕ ਸੈਲ ਦੀ ਪੁਲਿਸ ਟੀਮ ਵੱਲੋਂ ਇਹ ਬ੍ਰਾਮਦਗੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੁਲਿਸ ਵੱਲੋਂ 13 ਜਨਵਰੀ ਨੂੰ ਅਸਲਾ ਐਕਟ ਤਹਿਤ ਥਾਣਾ ਸਿਟੀ ਨਵਾਂਸ਼ਹਿਰ ਵਿਚ ਦਰਜ਼ ਕਰਕੇ ਆਈਐੱਸਵਾਈਐਫ ਗਰੁੱਪ ਦੇ 6 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਸੀ। ਉਨ੍ਹਾਂ ਵੱਲੋਂ ਕੀਤੇ ਇੰਕਸਾਫ ’ਤੇ ਪੁਲਿਸ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਇਲਾਕੇ ’ਚੋਂ ਇਨ੍ਹਾਂ ਵੱਲੋਂ ਛੁਪਾ ਕੇ ਰੱਖੀ ਹੋਈ ਧਮਾਕੇਖੇਜ ਸਮਗੱਰੀ 2.5 ਕਿਲੋ ਗ੍ਰਾਮ ਆਰਡੀਐੱਸ, ਇੱਕ ਡੈਟੋਨੇਟਰ, ਕਮਾਂਡ ਤਾਰ, 5 ਵਿਸਫੋਟਕ ਫਿਊਜ ਸਮੇਤ ਤਾਰਾਂ ਅਤੇ ਏਕੇ 47 ਰਾਈਫਲ ਦੇ 12 ਜਿੰਦਾ ਕਾਰਤੂਸ ਬਰਾਮਦ ਕੀਤੇ ਸਨ। ਉਨ੍ਹਾਂ ਦੱਸਿਆ ਕਿ ਦੌਰਾਨੇ ਤਫਤੀਸ਼ ਸਾਹਮਣੇ ਆਇਆ ਕਿ ਇਹ ਧਮਾਕੇਖੇਜ ਸਮੱਗਰੀ ਇਨ੍ਹਾਂ ਨੂੰ ਪਾਕਿਸਤਾਨ ਵਿਚ ਸਥਿਤ ਆਈਐੱਸਵਾਈਐੱਫ ਦੇ ਮੁੱਖੀ ਲਖਵੀਰ ਸਿੰਘ ਰੋਡੇ ਵੱਲੋਂ ਆਪਣੇ ਸਾਥੀ ਸੁਖਪ੍ਰੀਤ ਸਿੰਘ ਉਰਫ ਸੁੱਖ ਵਾਸੀ ਪਿੰਡ ਖਰਲ ਥਾਣਾ ਦੀਨਾਨਗਰ ਜੋ ਕਿ ਇਸ ਸਮੇਂ ਗਰੀਸ ਵਿਚ ਰਹਿ ਰਿਹਾ ਹੈ, ਰਾਹੀਂ ਪਹੁੰਚਾਈ ਗਈ ਸੀ, ਜਿਨ੍ਹਾਂ ਦਾ ਮਕੱਸਦ ਪੰਜਾਬ ਵਿਚ ਅੱਤਵਾਦ ਨੂੰ ਮੁੜ ਸੁਰਜੀਤ ਕਰਕੇ ਪੰਜਾਬ ਰਾਜ ਵਿਚ ਪੁਲਿਸ ਸਟੇਸ਼ਨਾਂ, ਫੌਜੀ ਕੈਪਾਂ, ਕੋਰਟ ਕੰਪਲੈਕਸਾਂ ਅਤੇ ਧਾਰਮਿਕ ਸਥਾਨਾਂ ’ਤੇ ਹਮਲਾ ਕਰਨ ਦੀ ਯੋਜਨਾ ਸੀ। ਜਿਸ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਮੁਸ਼ਤੈਦੀ ਨਾਲ ਕਾਰਵਾਈ ਕਰਦੇ ਹੋਏ ਨਕਾਮ ਕਰ ਦਿੱਤਾ ਗਿਆ ਹੈ।

Related posts

WATCH VIDEO : ਪਟਿਆਲਾ ‘ਚ ਹਿੰਦੂ-ਸਿੱਖ ਜਥੇਬੰਦੀਆਂ ‘ਚ ਝੜਪ, ਕਾਲੀ ਮਾਤਾ ਮੰਦਰ ‘ਚ ਮਾਹੌਲ ਤਣਾਅਪੂਰਨ, SHO ‘ਤੇ ਤਲਵਾਰ ਨਾਲ ਹਮਲਾ; ਪੱਥਰਬਾਜ਼ੀ ਤੇ ਗੋਲੀਬਾਰੀ

Gagan Oberoi

ਸੂਬੇ ‘ਚ ਹਾਕੀ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਮੁੱਖ ਮੰਤਰੀ ਨੇ ਲਿਆ ਅਹਿਦ,ਚੰਡੀਗੜ੍ਹ ‘ਚ ਕੀਤਾ ਵਿਸ਼ਵ ਹਾਕੀ ਕੱਪ ਦੀ ਟਰਾਫੀ ਦਾ ਸਵਾਗਤ

Gagan Oberoi

The refreshed 2025 Kia EV6 is now available in Canada featuring more range, advanced technology and enhanced battery capacity

Gagan Oberoi

Leave a Comment