Canada International News

ਘੱਟ ਆਮਦਨ ਵਾਲੇ ਕਿਰਾਏਦਾਰਾਂ ਦੀ ਸਹਾਇਤਾ ਲਈ $199 ਦਾ ਫੰਡ ਦੇਵੇਗੀ ਫੈਡਰਲ ਸਰਕਾਰ

ਵਿਦੇਸ਼ੀ ਨਾਗਰਿਕਾਂ ਅਤੇ ਕੰਪਨੀਆਂ ‘ਤੇ ਰਿਹਾਇਸ਼ੀ ਪ੍ਰਾਪਰਟੀ ਖਰੀਦਣ ਉੱਤੇ ਪਾਬੰਦੀ ਵਿੱਚ 2027 ਤੱਕ ਕੀਤਾ ਵਾਧਾ
ਕੈਨੇਡਾ ਦੀ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਵਲੋਂ ਐਲਾਨ ਕੀਤਾ ਗਿਆ ਹੈ ਕਿ ਕਿ ਫੈਡਰਲ ਸਰਕਾਰ ਘੱਟ ਆਮਦਨ ਵਾਲੇ ਕਿਰਾਏਦਾਰਾਂ ਅਤੇ ਸ਼ੈਲਟਰਾਂ ਹੇਠ ਰਹਿ ਰਹੇ ਕੈਨੇਡੀਅਨਜ਼ ਦੀ ਮਦਦ ਲਈ ਲਗਭਗ $200 ਮਿਲੀਅਨ ਦਾ ਫੰਡ ਮੁਹੱਈਆ ਕਰਵਾਏਗੀ।
ਉਨ੍ਹਾਂ ਕਿਹਾ ਇਸ ਫੰਡ ਰਾਹੀਂ ਹਾਊਸਿੰਗ ਬੈਨੀਫਿਟ ਵਿੱਚ $99 ਮਿਲੀਅਨ ਦਿੱਤੇ ਜਾਣਗੇ, ਜੋ ਕਿ ਵੱਖ ਵੱਖ ਪ੍ਰੋਵਿੰਸਾਂ ਅਤੇ ਟੈਰੀਟਰੀਜ਼ ਵਿੱਚ ਘੱਟ ਆਮਦਨ ਵਾਲੇ ਕਿਰਾਏਦਾਰਾਂ ਲਈ ਵਿੱਤੀ ਸਹਾਇਤਾ ਲਈ ਮੁਹੱਈਆ ਕਰਵਾਏ ਜਾਣਗੇ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ $100 ਮਿਲੀਅਨ ਐਮਰਜੈਂਸੀ ਵਿੰਟਰ ਫੰਡਿੰਗ ਲਈ ਦਿੱਤੇ ਜਾਣਗੇ, ਜੋ ਉਨ੍ਹਾਂ ਲੋਕਾਂ ਲਈ ਮੁਹੱਈਆ ਕਰਵਾਏ ਜਾਣਗੇ ਜੋ ਘਰਾਂ ਤੋਂ ਬਿਨਾਂ ਸ਼ੈਲਟਰਾਂ ਹੇਠ ਰਹਿ ਰਹੇ ਹਨ ਅਤੇ ਇਸ ਫੰਡ ਨਾਲ ਉਨ੍ਹਾਂ ਲੋਕਾਂ ਲਈ ਵਧੇਰੇ ਥਾਂਵਾਂ ਬਣਾਉਣ ਵਿੱਚ ਮਦਦ ਕੀਤੀ ਜਾਵੇਗੀ।
ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਫੈਡਰਲ ਸਰਕਾਰ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦਾ ਐਲਾਨ ਉਦੋਂ ਕੀਤਾ ਗਿਆ ਹੈ ਜਦੋਂ ਅਸਮਾਨੀ ਚੜ੍ਹ ਰਹੀਆਂ ਕਿਰਾਏ ਦੀਆਂ ਕੀਮਤਾਂ ਨੂੰ ਹੱਲ ਕਰਨ ਅਤੇ ਰਿਹਾਇਸ਼ੀ ਸੰਕਟ ਲਈ ਸੰਘਰਸ਼ ਕਰ ਰਹੇ ਭਾਈਚਾਰਿਆਂ ਦੀ ਮਦਦ ਕਰਨ ਲਈ ਫੈਡਰਲ ਸਰਕਾਰ ਦਬਾਅ ਦਾ ਸਾਹਮਣਾ ਕਰ ਰਹੀ ਹੈ।
ਫ੍ਰੀਲੈਂਡ ਨੇ ਔਟਵਾ ਵਿੱਚ ਬੀਤੇ ਦਿਨੀਂ ਕੀਤੀ ਕਾਨਫਰੰਸ ਵਿੱਚ ਕੈਬਨਿਟ ਦੇ ਹੋਰ ਮੈਂਬਰਾਂ ਦੇ ਨਾਲ ਇਹ ਘੋਸ਼ਣਾ ਕੀਤੀ।
ਇਸ ਮੌਕੇ ਉਨ੍ਹਾਂ ਬੋਲਦੇ ਹੋਏ ਕਿਹਾ ਕਿ ”ਅਸੀਂ ਸਾਰੇ ਜਾਣਦੇ ਹਾਂ ਕਿ ਇਸ ਸਮੇਂ ਕੈਨੇਡਾ ਵਿੱਚ ਹਾਊਸਿੰਗ ਸੰਕਟ ਇੱਕ ਵੱਡੀ ਚੁਣੌਤੀ ਹੈ ਅਤੇ ਕੈਨੇਡੀਅਨਾਂ ਇਸ ਸਮੇਂ ਕਿਰਾਏ ਦੀ ਉੱਚ ਕੀਮਤ ਨਾਲ ਸੰਘਰਸ਼ ਕਰ ਰਹੇ ਹਨ। ਜਿਸ ਦੇ ਹਰ ਲਈ ਫੈਡਰਲ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।” ੍ਰੲਨਟੳਲਸ.ਚੳ ਅਤੇ ਮਾਰਕਿਟ ਰਿਸਰਚ ਫਰਮ ਅਰਬਨੇਸ਼ਨ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੈਨੇਡਾ ਵਿੱਚ ਦਸੰਬਰ ਮਹੀਨੇ ਦੌਰਾਨ ਔਸਤ ਕਿਰਾਇਆ ਸਾਲ-ਦਰ-ਸਾਲ 8.6 ਫੀਸਦੀ ਵੱਧ ਕੇ $2,178 ਪ੍ਰਤੀ ਮਹੀਨਾ ਦੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਿਆ ਹੈ।
ਦੂਜੇ ਪਾਸੇ ਰਿਹਾਇਸ਼ੀ ਸੰਕਟ ਦੇ ਹੱਲ ਲਈ ਫੈਡਰਲ ਸਰਕਾਰ ਨੇ ਇੱਕ ਹੋਰ ਫੈਸਲਾ ਲੈਂਦੇ ਹੋਏ ਵਿਦੇਸ਼ੀ ਨਾਗਰਿਕਾਂ ਤੇ ਕੰਪਨੀਆਂ ‘ਤੇ ਕੈਨੇਡਾ ਵਿੱਚ ਰਿਹਾਇਸ਼ੀ ਪ੍ਰਾਪਰਟੀ ਖਰੀਦਣ ਉੱਤੇ ਪਾਬੰਦੀ ਦੋ ਹੋਰ ਸਾਲਾਂ ਲਈ ਵਧਾਉਣ ਦਾ ਐਲਾਨ ਕੀਤਾ ਹੈ। ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਇਸ ਸਮੇਂ ਕੈਨੇਡਾ ਵਿੱਚ ਲੋਕ ਕਿਰਾਏ ਦੀਆਂ ਵੱਧ ਰਹੀਆਂ ਕੀਮਤਾਂ ਅਤੇ ਰਿਹਾਇਸ਼ੀ ਸੰਕਟ ਤੋਂ ਬੇਹੱਦ ਚਿੰਤਤ ਹਨ ਜਿਸ ਦੇ ਮੱਦੇ ਨਜ਼ਰ ਫੈਡਰਲ ਸਰਕਾਰ ਵਲੋਂ ਵਿਦੇਸ਼ੀ ਨਾਗਰਿਕਾਂ ਤੇ ਕੰਪਨੀਆਂ ‘ਤੇ ਕੈਨੇਡਾ ਵਿੱਚ ਰਿਹਾਇਸ਼ੀ ਪ੍ਰਾਪਰਟੀ ਖਰੀਦਣ ਉੱਤੇ ਪਾਬੰਦੀ 2027 ਤੱਕ ਵਧਾਉਣ ਦਾ ਫੈਸਲਾ ਲਿਆ ਗਿਆ ਹੈ ਜਦੋਂ ਕਿ ਇਹ ਪਾਬੰਦੀ ਅਗਲੇ ਸਾਲ 2025 ਵਿੱਚ ਖਤਮ ਹੋ ਜਾਣੀ ਸੀ ਪਰ ਫੈਡਰਲ ਸਰਕਾਰ ਨੇ ਇਸ ਸਾਲ ਪਹਿਲਾਂ ਹੀ ਇਸ ਪਾਬੰਦੀ ਨੂੰ ਦੋ ਸਾਲ ਹੋਰ ਵਧਾਉਣ ਦਾ ਫੈਸਲਾ ਲੈ ਲਿਆ ਹੈ।
ਜ਼ਿਕਰਯੋਗ ਹੈ ਕਿ ਵਿਦੇਸ਼ੀ ਕਮਰਸ਼ੀਅਲ ਐਂਟਰਪ੍ਰਾਈਜ਼ਿਜ਼ ਤੇ ਜਿਹੜੇ ਲੋਕ ਕੈਨੇਡਾ ਦੇ ਨਾਗਰਿਕ ਨਹੀਂ ਹਨ ਜਾਂ ਪਰਮਾਨੈਂਟ ਵਾਸੀ ਨਹੀਂ ਹਨ ਉਨ੍ਹਾਂ ਦੇ ਕੈਨੇਡਾ ਵਿੱਚ ਰਿਹਾਇਸ਼ੀ ਸੰਪਤੀ ਖਰੀਦਣ ਉੱਤੇ ਪਾਬੰਦੀ ਲਾਈ ਗਈ ਸੀ। ਜਿਨ੍ਹਾਂ ਕੋਲ ਟੈਂਪਰੇਰੀ ਵਰਕ ਪਰਮਿਟ ਹੈ, ਰਫਿਊਜੀ ਦਾਅਵੇਦਾਰਾਂ ਤੇ ਇੰਟਰਨੈਸ਼ਨਲ ਸਟੂਡੈਂਟਸ, ਜਿਹੜੇ ਮਾਪਦੰਡਾਂ ਉੱਤੇ ਖਰੇ ਉਤਰਦੇ ਹਨ, ਉਨ੍ਹਾਂ ਲਈ ਛੋਟ ਹੈ।
ਜਿਹੜੇ ਗੈਰ ਕੈਨੇਡੀਅਨ ਇਸ ਪਾਬੰਦੀ ਦੀ ਉਲੰਘਣਾ ਕਰਦੇ ਪਾਏ ਜਾਣਗੇ, ਉਨ੍ਹਾਂ ਨੂੰ 10,000 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ ਤੇ ਉਨ੍ਹਾਂ ਨੂੰ ਪ੍ਰਾਪਰਟੀ ਵੇਚਣ ਲਈ ਵੀ ਆਖਿਆ ਜਾ ਸਕਦਾ ਹੈ।

Related posts

Isreal-Hmas War : ਹਮਾਸ ਨਾਲ ਯੁੱਧ ਤੇ ਜੰਗਬੰਦੀ ਦੇ ਵਿਚਕਾਰ ਇਜ਼ਰਾਈਲ ‘ਚ ਹੋਵੇਗੀ ਸ਼ਕਤੀ ਦੀ ਤਬਦੀਲੀ, ਨੇਤਨਯਾਹੂ ਦਾ ਵਧਿਆ ਤਣਾਅ

Gagan Oberoi

Peel Regional Police – Arrests Made Following Armed Carjacking of Luxury Vehicle

Gagan Oberoi

ਵਿਵਾਦਾਂ ‘ਚ ਘਿਰੇ ਐਲਨ ਮਸਕ, ਹਿਟਲਰ ਨਾਲ ਕੀਤੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤੁਲਨਾ

Gagan Oberoi

Leave a Comment