Entertainment

ਗਿੱਪੀ ਗਰੇਵਾਲ ਦੀ ਹਿੱਟ ਵੈੱਬ ਸੀਰੀਜ਼ ਵਾਰਨਿੰਗ ਦਾ ਸ਼ੂਟ ਮੁੜ ਸ਼ੁਰੂ

ਗਿੱਪੀ ਗਰੇਵਾਲ ਦੀ ਹਿੱਟ ਵੈੱਬ ਸੀਰੀਜ਼ ਵਾਰਨਿੰਗ ਦਾ ਸ਼ੂਟ ਮੁੜ ਸ਼ੁਰੂ ਹੋਣ ਵਾਲਾ ਹੈ। ਵਾਰਨਿੰਗ ਲੋਗੋ ਵਾਲਿਆਂ t-shirts ਪਹਿਨੇ ਸੈੱਟ ‘ਤੇ ਸੀਰੀਜ਼ ਵਾਰਨਿੰਗ ਦੀ ਟੀਮ ਨਜ਼ਰ ਆਈ। ਦਰਸ਼ਕਾਂ ਨੂੰ ਸੀਰੀਜ਼ ਦੇ ਅਗਲੇ ਪਾਰਟਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਦੇਸੀ ਰੌਕਸਟਾਰ ਗਿੱਪੀ ਗਰੇਵਾਲ ਵਲੋਂ ਪੇਸ਼ ਕੀਤੀ ਗਈ ਪੰਜਾਬੀ ਵੈਬਸਿਰੀਜ਼ ਵਾਰਨਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਸੀਰੀਜ਼ ਦੇ ਐਪੀਸੋਡਸ ਨੇ ਵੱਡਾ ਹਿੱਟ ਯੂਟਿਊਬ ‘ਤੇ ਮਾਰਕ ਕੀਤਾ ਸੀ। ਇਸ ਸੀਰੀਜ਼ ਦੇ ਪਹਿਲੇ ਹੀ ਐਪੀਸੋਡ ਨੇ ਦਰਸ਼ਕਾਂ ਦੇ ਵਿਚ ਅਗਲੇ ਐਪੀਸੋਡ ਲਈ ਐਕਸਾਈਟਮੈਂਟ ਵਧਾ ਦਿਤੀਆਂ ਸੀ। ਵੈਬਸੀਰੀਜ਼ ਦੀ ਸਕਸੈਸ ਤੋਂ ਬਾਅਦ ਇਹ ਡਿਸਾਈਡ ਕੀਤਾ ਗਿਆ ਕਿ ਇਸ ਦੇ ਅਗਲੇ ਐਪੀਸੋਡ ਇਕ ਫਿਲਮ ਦੇ ਰੂਪ ਦੇ ਵਿਚ ਸਿਨੇਮਾ ਘਰਾਂ ‘ਚ ਰਿਲੀਜ਼ ਹੋਏਗੀ। ਪਰ ਗਿੱਪੀ ਗਰੇਵਾਲ ਦੇ ਇਸ ਡਸਿਜ਼ਨ ਤੋਂ ਬਾਅਦ ਪੂਰੇ ਦੇਸ਼ ‘ਚ ਕੋਰੋਨਾ ਦੇ ਚਲਦੇ ਲੌਕਡਾਊਨ ਹੋ ਗਿਆ ਤੇ ਇਸ ਸੀਰੀਜ਼ ਨੂੰ ਫਿਲਮ ਬਣਾਉਣ ਦਾ ਕੰਮ ਵਿਚੇ ਰਹਿ ਗਿਆ। ਪਰ ਹੁਣ ਇਕ ਵਾਰ ਫਿਰ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨੇ ਇਸ ਵੈਬਸੀਰੀਜ਼ ਦਾ ਸ਼ੂਟ ਲਗਦਾ ਸ਼ੁਰੂ ਕਰ ਲਿਆ ਹੈ। ਗਿੱਪੀ ਗਰੇਵਾਲ ਆਪਣੀ ਟੀਮ ਦੇ ਨਾਲ ਸੈੱਟ ‘ਤੇ ਪਹੁੰਚੇ। ਗਿੱਪੀ ਗਰੇਵਾਲ ਦਾ ਇਹ ਪ੍ਰੋਜੈਕਟ ਮੋਸਟ ਅਵੇਟੇਡ ਪ੍ਰੋਜੈਕਟ ਹੈ ਜਿਸ ਉਪਰ ਖੁਦ ਗਿੱਪੀ ਵੀ ਜਲਦ ਕੰਮ ਸ਼ੁਰੂ ਕਰਨਾ ਚਾਹੁੰਦੇ ਸੀ। ਇਸ ਵੈੱਬ ਸੀਰੀਜ਼ ਦੇ ਕੁਝ ਐਪੀਸੋਡਸ ਦੇ ਨਾਲ ਹੀ ਪ੍ਰਿੰਸ ਕੰਵਲਜੀਤ ਨੂੰ ਮੁੜ ਵੱਡੀ ਪਛਾਣ ਮਿਲ਼ੀ। ਦਰਸ਼ਕਾਂ ਨੇ ਪ੍ਰਿੰਸ ਦੇ ਪੰਮੇ ਵਾਲੇ ਕਿਰਦਾਰ ਨੂੰ ਬੇਹੱਦ ਪਸੰਦ ਕੀਤਾ ਸੀ। ਇਸ ਵੈਬਸੀਰੀਜ਼ ਲਈ ਅਗਰ ਕੋਈ ਦੂਸਰਾ ਨਾਮ ਤਾਰੀਫ ਵਾਲਾ ਹੈ ਤੇ ਉਹ ਇਸ ਦੇ ਡਾਇਰੈਕਟਰ ਅਮਰ ਹੁੰਦਲ ਹਨ। ਹੁਣ ਵਾਰਨਿੰਗ ਦੇ ਆਉਣ ਵਾਲੇ ਪਾਰਟਸ ਦੇ ਵਿੱਚ ਗਿਪੀ ਗਰੇਵਾਲ ਦੀ ਵੀ ਐਂਟਰੀ ਹੋਣ ਵਾਲੀ ਹੈ। ਗਿਪੀ ਵਾਰਨਿੰਗ ‘ਚ ਗੇਜਾ ਦਾ ਕਿਰਦਾਰ ਨਿਭਾਉਣਗੇ। ਗਿੱਪੀ ਦੇ ਪ੍ਰੋਡਕਸ਼ਨ ਥੱਲੇ ਬਣਨ ਵਾਲੀ ਫਿਲਮ ਵਾਰਨਿੰਗ ਪਹਿਲਾ ਇਕ ਵੈੱਬ ਸੀਰੀਜ਼ ਸੀ ਜਿਸ ਨੂੰ ਯੂਟਿਊਬ ‘ਤੇ ਰਿਲੀਜ਼ ਕੀਤਾ ਗਿਆ ਸੀ। ਵਾਰਨਿੰਗ ਦਾ ਪਹਿਲਾ ਐਪੀਸੋਡ 28 ਜਨਵਰੀ 2020 ਨੂੰ ਰਿਲੀਜ਼ ਕੀਤਾ ਗਿਆ ਸੀ।

Related posts

Lata Mangeshkar Evergreen Songs: ਸਦਾਬਹਾਰ Lata Mangeshkar ਦੇ ਗਾਣੇ, ਹਰ ਵਾਰ ਦਵਾਉਣਗੇ ‘ਦੀਦੀ’ ਦੀ ਯਾਦ

Gagan Oberoi

Brahmastra Worldwide Box Office Collection Day 2: ਬ੍ਰਹਮਾਸਤਰ ਦਾ ਦੁਨੀਆ ‘ਚ ਵੱਡਾ ਧਮਾਕਾ, ਦੋ ਦਿਨਾਂ ‘ਚ ਕੀਤਾ ਕਮਾਲ

Gagan Oberoi

ਇੰਡੀਅਨ ਆਇਡਲ 11 ਦੀ ਟਰਾਫ਼ੀ ਨੂੰ ਜਿੱਤਣ ਤੋਂ ਬਾਅਦ ਸੰਨੀ ਦੇ ਘਰ ਵਿਆਹ ਵਰਗਾ ਮਾਹੌਲ

gpsingh

Leave a Comment