ਅਲਬਰਟਾ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਦੇ ਦੌਰਾਨ ਬੇਘਰੇ ਲੋਕਾਂ ਦੀ ਸੁਰੱਖਿਆ ਲਈ ਪੈਕੇਜ ਐਲਾਨਿਆ ਹੈ। ਕਮਿਊਨਿਟੀ ਅਤੇ ਸ਼ੋਸ਼ਲ ਸਰਵਿਸਿਜ਼ ਮੰਤਰੀ ਰਾਜਨ ਸਾਹਨੀ ਨੇ ਘੋਸ਼ਣਾ ਕੀਤੀ ਹੈ ਕਿ ਕੈਲ਼ਗਰੀ ਅਤੇ ਐਡਮਿੰਟਨ ਸਣੇ ਕਈ ਸ਼ਹਿਰਾਂ ‘ਚ ਬੇਘਰੇ ਲੋਕਾਂ ਦੀ ਮਦਦ ਲਈ 48 ਮਿਲੀਅਨ ਡਾਲਰ ਦੀ ਨਿਵੇਸ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਕਮਜ਼ੋਰ ਅਲਬਰਟੈਨਜ਼ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ੈਲਟਰ ਓਪਰੇਟਰਾਂ ਅਤੇ ਅਲਬਰਟਾ ਹੈਲਥ ਸਰਵਿਸਿਜ਼ ਨਾਲ ਕੰਮ ਕਰਨਾ ਜਾਰੀ ਰੱਖਾਂਗੇ। ਜ਼ਿਕਰਯੋਗ ਹੈ ਕਿ ਮਾਰਚ ‘ਚ ਵੀ ਸੂਬਾ ਸਰਕਾਰ ਨੇ ਬੇਘਰੇ ਲੋਕਾਂ ਅਤੇ ਆਸਰਾ ਘਰਾਂ ਲਈ 25 ਮਿਲੀਅਨ ਦੀ ਐਮਰਜੈਂਸੀ ਸਹਾਇਤਾ ਪ੍ਰਦਾਨ ਕੀਤੀ ਸੀ ਜਿਸ ਤੋਂ ਇੱਕ ਮਹੀਨੇ ਬਾਅਦ ਕੈਲਗਰੀ ਵਿੱਚ ਟੇਲਸ ਕਨਵੈਨਸ਼ਨ ਸੈਂਟਰ ਅਤੇ ਐਡਮਿੰਟਨ ਵਿੱਚ ਐਕਸਪੋ ਸੈਂਟਰ ਨੂੰ ਅਸਥਾਈ ਪਨਾਹ ਘਰਾਂ ‘ਚ ਬਦਲ ਦਿੱਤਾ ਗਿਆ।