International

ਕੋਰੋਨਾ ਮਹਾਂਮਾਰੀ ਵਿਚ ਮਾਂ ਨਹੀਂ ਬਣਨਾ ਚਾਹੁੰਦੀਆਂ ਅਮਰੀਕੀ ਔਰਤਾਂ

ਨਿਊਯਾਰਕ-  ਅਮਰੀਕਾ ਵਿਚ ਜਨਮ ਦਰ 112 ਸਾਲ ਦੇ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਸੈਂਟਰ ਫਾਰ ਡਿਸੀਜ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 1979 ਤੋਂ ਬਾਅਦ ਇਹ ਸਭ ਤੋਂ ਵੱਡੀ ਗਿਰਾਵਟ ਹੈ। ਇਸ ਦਾ ਮੁੱਖ ਕਾਰਨ ਚਿੰਤਾ, ਘਬਰਾਹਟ ਅਤੇ ਮਹਾਂਮਾਰੀ ਦੇ ਚਲਦਿਆਂ ਆਰਥਿਕ ਸਥਿਤੀ ਵਿਚ ਗਿਰਾਵਟ ਵੀ ਹੈ।
ਅਮਰੀਕੀ ਔਰਤਾਂ ਮਹਾਂਮਾਰੀ ਦੌਰਾਨ ਮਾਂ ਬਣਨ ਤੋਂ ਬਚ ਰਹੀਆਂ ਹਨ। ਇਸ ਰਿਪੋਰਟ ਤੋਂ ਬਾਅਦ ਅਮਰੀਕੀ ਪ੍ਰਸ਼ਾਸਨ ਅਤੇ ਮਾਹਰ ਪ੍ਰੇਸ਼ਾਨ ਹਨ। ਇੱਥੇ ਜਨਮ ਦਰ ਇੱਕ ਹਜ਼ਾਰ ਮਹਿਲਾਵਾਂ ’ਤੇ 56 ਹੋ ਗਈ ਹੈ। ਜੋ ਹੁਣ ਤੱਕ ਦੀ ਸਭ ਤੋਂ ਘੱਟ ਹੈ। ਅਮਰੀਕਾ ਵਿਚ ਕੁਝ ਸਮਾਂ ਪਹਿਲਾਂ ਫਰਟੀਲਿਟੀ ਰੇਟ 2.1 ਸੀ ਜੋ ਘੱਟ ਕੇ ਹੁਣ 1.6 ਹੋ ਚੁੱਕਾ ਹੈ।
ਆਰਥਿਕ ਮਾਹਰ ਇਸ ਰਿਪੋਰਟ ਨੂੰ ਲੈ ਕੇ ਬੇਹੱਦ ਚਿੰਤਤ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕਾ ਨੂੰ ਆਰਥਿਕ ਬੜਤ ਹਾਸਲ ਕਰਨ ਦੇ ਲਈ ਜਨਸੰਖਿਆ ਵਿਚ ਵੀ ਬੜਤ ਦੀ ਜ਼ਰੂਰਤ ਹੈ।
ਅਮਰੀਕਾ ਨੂੰ ਬੁੱਢੇ ਹੁੰਦੇ ਸੰਪੰਨ ਸਮਾਜ ਦੀ ਬਜਾਏ ਇੱਕ ਅਜਿਹਾ ਰਾਸ਼ਟਰ ਬਣਾਉਣ ਦੀ ਜ਼ਰੂਰਤ ਹੈ ਜਿਸ ਦੀ ਜਨਸੰਖਿਆ 100 ਕਰੋੜ ਦੇ ਕਰੀਬ ਹੋਵੇ। ਲੇਕਿਨ ਅਜਿਹਾ ਕਰਨ ਵਿਚ ਦੂਜੀ ਤਰ੍ਹਾਂ ਦੀ ਵੀ ਦਿੱਕਤ ਆ ਸਕਦੀ ਹੈ। ਬੱਚੇ ਪੈਦਾ ਕਰਨ ਤੋਂ ਪਹਿਲਾਂ ਇਹ ਦੇਖਣਾ ਹੋਵੇਗਾ ਕਿ ਉਨ੍ਹਾਂ ਰੋਟੀ ਕਿੱਥੋਂ ਮਿਲੇਗੀ। ਅੱਜ ਦੁਨੀਆ ਵਿਚ ਭੁੱਖ ਸਭ ਤੋਂ ਵੱਡੀ ਸਮੱਸਿਆ ਦੇ ਰੂਪ ਵਿਚ ਉਭਰ ਰਹੀ ਹੈ। ਆਉਣ ਵਾਲੇ ਦਹਾਕਿਆਂ ਵਿਚ ਭੁੱਖਮਰੀ ਅਤੇ ਕੁਪੋਸ਼ਣ ਦੀ ਸਮੱਸਿਆ ਹੋਰ ਵਧੇਗੀ। ਪੌਣ ਪਾਣੀ ਤਬਦੀਲੀ ਦੇ ਕਾਰਨ ਸਭ ਦੇ ਲਈ ਭੋਜਨ ਉਪਲਬਧ ਕਰਵਾਉਣਾ ਟੇਢੀ ਖੀਰ ਸਾਬਤ ਹੋਵੇਗੀ। ਮੰਨਿਆ ਜਾ ਰਿਹਾ ਕਿ 2060 ਤੱਕ ਵਿਸ਼ਵ ਦੀ ਜਨਸੰਖਿਆ 970 ਕਰੋੜ ਤੱਕ ਪਹੁੰਚ ਜਾਵੇਗੀ। ਇੰਨੇ ਲੋਕਾਂ ਨੂੰ ਭੋਜਨ ਉਪਲਬਧ ਕਰਾਉਣਾ ਮੁਸ਼ਕਲ ਕੰਮ ਹੋਵੇਗਾ। ਅਗਲੇ 30 ਸਾਲਾਂ ਵਿਚ ਆਬਾਦੀ ਵੀ 200 ਕਰੋੜ ਹੋਰ ਵਧ ਜਾਵੇਗੀ।

Related posts

ISLE 2025 to Open on March 7: Global Innovation & Production Hub of LED Display & Integrated System

Gagan Oberoi

Passenger vehicles clock highest ever November sales in India

Gagan Oberoi

Lockdown Again in 2022 : ਕੀ ਸ਼ੁਰੂ ਹੋ ਚੁੱਕੀ ਹੈ ਕੋਰੋਨਾ ਦੀ ਇਕ ਹੋਰ ਲਹਿਰ, ਚੀਨ ‘ਚ ਲਾਕਡਾਊਨ, ਯੂਰਪ ‘ਚ ਫਿਰ ਭਰੇ ਹਸਪਤਾਲ

Gagan Oberoi

Leave a Comment