National

ਕੋਰੋਨਾ ਕਾਲ ’ਚ ਅਮਰੀਕਾ ਤੇ ਕੁਵੈਤ ਨੇ ਡਿਪੋਰਟ ਕੀਤੇ 4 ਹਜ਼ਾਰ ਭਾਰਤੀ

ਨਵੀਂ ਦਿੱਲੀ,-  ਭਾਰਤੀ ਵਿਦੇਸ਼ ਮੰਤਰਾਲੇ ਦੀ ਕੋਵਿਡ ਸੈੱਲ ਇਕਾਈ ਵੱਲੋਂ ਤਿਆਰ ਕੀਤੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਅਤੇ ਕੁਵੈਤ ਨੇ ਨਜਾਇਜ਼ ਢੰਗ ਨਾਲ ਰਹਿਣ ਕਾਰਨ ਪਿਛਲੇ ਇੱਕ ਸਾਲ ਦੌਰਾਨ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਜ਼ਾਰਾਂ ਭਾਰਤੀਆਂ ਨੂੰ ਕੋਰੋਨਾ ਦੇ ਚਲਦਿਆਂ ਸਪੈਸ਼ਲ ਉਡਾਣਾਂ ਰਾਹੀਂ ਡਿਪੋਰਟ ਕੀਤਾ ਹੈ।
ਇਕੱਲੇ ਅਮਰੀਕਾ ਤੇ ਕੁਵੈਤ ਨੇ 4 ਹਜ਼ਾਰ ਭਾਰਤੀਆਂ ਨੂੰ ਵਾਪਸ ਭੇਜਿਆ ਹੈ। ਕੁਝ ਭਾਰਤੀ ਐਮਨੈਸਟੀ ਉਡਾਣਾਂ ਰਾਹੀਂ ਵੀ ਵਤਨ ਪਰਤੇ। ਵਿਦੇਸ਼ ਮੰਤਰਾਲੇ ਦੁਆਰਾ ਤਿਆਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ‘ਵੰਦੇ ਭਾਰਤ ਮਿਸ਼ਨ’ ਤਹਿਤ ਪਿਛਲੇ ਸਾਲ 7 ਮਈ ਨੂੰ ਮਹਾਂਮਾਰੀ ਕਾਰਨ ਵਿਦੇਸ਼ਾਂ ਵਿੱਚ ਫਸੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਕੰਮ ਸ਼ੁਰੂ ਕੀਤਾ ਗਿਆ ਸੀ।

ਰਿਪੋਰਟ ਵਿੱਚ ਕਿਹਾ ਗਿਆ ਕਿ ਇਹ ਉਡਾਣਾਂ ਜ਼ਿਆਦਾਤਰ ਕੁਵੈਤ ਸਰਕਾਰ ਦੁਆਰਾ ਅਪ੍ਰੇਟ ਕੀਤੀਆਂ ਗਈਆਂ। ਇਸ ਦੇ ਤਹਿਤ ਉਨ੍ਹਾਂ ਲੋਕਾਂ ਨੂੰ ਭਾਰਤ ਭੇਜਿਆ ਗਿਆ, ਜੋ ਦੇਸ਼ ਵਿੱਚ ਆਪਣੇ ਵੀਜ਼ੇ ਦੀ ਸਮਾਪਤ ਬਾਅਦ ਵੀ ਨਜਾਇਜ਼ ਢੰਗ ਨਾਲ ਰਹਿ ਰਹੇ ਸਨ। ਇਨ੍ਹਾਂ ਐਮਨੈਸਟੀ ਉਡਾਣਾਂ ਲਈ ਕੁਵੈਤ ਸਰਕਾਰ ਨੇ ਭੁਗਤਾਨ ਕੀਤਾ ਅਤੇ ਇਹ ਵੀ ਸੰਕੇਤ ਦਿੱਤਾ ਕਿ ਭਾਰਤ ਪਰਤਣ ’ਤੇ ਇਹ ਲੋਕ ਵਰਕ ਵੀਜ਼ਾ ਲਈ ਫਿਰ ਤੋਂ ਅਪਲਾਈ ਕਰ ਸਕਦੇ ਹਨ। ਉੱਥੇ ਭਾਰਤ ਪਰਤਣ ਵਾਲੇ ਲੋਕਾਂ ਦੀ ਇੱਕ ਹੋਰ ਕੈਟਾਗਰੀ ਵਿੱਚ ਉਹ ਲੋਕ ਸਨ, ਜਿਨ੍ਹਾਂ ਨੂੰ ਦੂਜੇ ਦੇਸ਼ਾਂ ਵਿੱਚ ਜੇਲ੍ਹ ਦੀ ਸਜ਼ਾ ਪੂਰੀ ਹੋਣ ’ਤੇ ਵਾਪਸ ਭਾਰਤ ਲਿਆਂਦਾ ਗਿਆ।

Related posts

ਰਾਜਨਾਥ ਸਿੰਘ ਨੇ ਅਨਪੜ੍ਹਤਾ ਨੂੰ ਗ਼ਰੀਬੀ ਤੇ ਬੇਰੁਜ਼ਗਾਰੀ ਦਾ ਮੁੱਖ ਕਾਰਨ ਦੱਸਿਆ, ਕਿਹਾ- ਗਿਆਨ ਦੇ ਨਾਲ ਅਕਲ ਵੀ ਜ਼ਰੂਰੀ

Gagan Oberoi

ਭਾਰਤ ਤੇ ਕਤਰ ਕੂਟਨੀਤਕ ਸਬੰਧਾਂ ਦੇ ਮਨਾਉਣਗੇ 50 ਸਾਲਾ ਜਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮੀਰ ਅਲ ਥਾਨੀ ਹੋਏ ਸਹਿਮਤ

Gagan Oberoi

CM Kejriwal ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ, ਕਿਹਾ, ਸਿਰਫ 14,500 ਸਕੂਲ? ਇੰਝ ਤਾਂ ਲੱਗ ਜਾਣਗੇ 100 ਸਾਲ

Gagan Oberoi

Leave a Comment