ਟੋਰਾਂਟੋ,– ਕੋਵਿਡ-19 ਦੀ ਤੀਜੀ ਵੇਵ ਕਾਰਨ ਓਨਟਾਰੀਓ ਦੀ ਇੰਟੈੱਸਿਵ ਕੇਅਰ ਯੂਨਿਟਸ (ਆਈ ਸੀ ਯੂ) ਦੇ ਨਾਲ ਨਾਲ ਡਾਕਟਰਾਂ ਤੇ ਨਰਸਾਂ ਦੀ ਬੱਸ ਹੋ ਚੁੱਕੀ ਹੈ।ਹੈਲਥ ਕੇਅਰ ਸਰੋਤ ਮੁੱਕਣ ਦੀ ਕਗਾਰ ਉੱਤੇ ਹਨ ਤੇ ਇਸ ਲਈ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਵੱਲੋਂ ਹਰ ਪ੍ਰੋਵਿੰਸ ਤੇ ਟੈਰੇਟਰੀ ਤੋਂ ਮਦਦ ਮੰਗੀ ਜਾ ਰਹੀ ਹੈ।
ਹੋਰਨਾਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਭੇਜੇ ਪੱਤਰ ਵਿੱਚ ਓਨਟਾਰੀਓ ਦੇ ਸਿਹਤ ਮੰਤਰਾਲੇ ਵੱਲੋਂ ਇਹ ਸਵੀਕਾਰ ਕੀਤਾ ਗਿਆ ਹੈ ਕਿ ਪ੍ਰੋਵਿੰਸ ਦੀਆਂ ਆਈ ਸੀ ਯੂਂ ਵਿੱਚ ਸਟਾਫ ਦੀ ਭਾਰੀ ਕਿੱਲਤ ਆ ਚੁੱਕੀ ਹੈ ਤੇ ਅਗਲੇ ਚਾਰ ਮਹੀਨਿਆਂ ਵਿੱਚ 4,145 ਨਰਸਾਂ ਦੀ ਹੋਰ ਕਮੀ ਆ ਸਕਦੀ ਹੈ। ਯੂਨੀਵਰਸਿਟੀ ਆਫ ਟੋਰਾਂਟੋ ਵੱਲੋਂ ਇਹ ਪੇਸ਼ੀਨਿਗੋਈ ਕੀਤੀ ਗਈ ਹੈ ਕਿ ਅਪਰੈਲ ਦੇ ਅੰਤ ਤੱਕ 1000 ਦੇ ਨੇੜੇ ਤੇੜੇ ਮਰੀਜ਼ਾਂ ਨੂੰ ਕ੍ਰਿਟੀਕਲ ਕੇਅਰ ਦੀ ਲੋੜ ਹੋਵੇਗੀ। ਇਸ ਤਰ੍ਹਾਂ ਦੀ ਪੇਸ਼ੀਨਿਗੋਈ ਤੋਂ ਬਾਅਦ ਪ੍ਰੋਵਿੰਸ ਹੁਣ ਹੋਰ ਆਈ ਸੀ ਯੂ ਸਪੇਸ ਕਾਇਮ ਕਰਨ ਲਈ ਹੱਥ ਪੈਰ ਮਾਰ ਰਹੀ ਹੈ।
ਓਨਟਾਰੀਓ ਹੌਸਪਿਟਲ ਐਸੋਸਿਏਸ਼ਨ ਅਨੁਸਾਰ ਵੀਰਵਾਰ ਤੱਕ ਕ੍ਰਿਟੀਕਲ ਕੇਅਰ ਵਿੱਚ 653 ਮਰੀਜ਼ ਸਨ, ਜਿਨ੍ਹਾਂ ਵਿੱਚ ਪੇਡੀਐਟ੍ਰਿਕ ਆਈ ਸੀ ਯੂਂ ਵਿੱਚ ਨੌਂ ਬਾਲਗ ਮਰੀਜ਼ ਵੀ ਸ਼ਾਮਲ ਹਨ। ਪ੍ਰੋਵਿੰਸ ਵੱਲੋਂ ਓਨਟਾਰੀਓ ਦੇ ਹਸਪਤਾਲਾਂ ਨੂੰ ਇਸ ਹਫਤੇ ਸਰਜਰੀਜ਼ ਘਟਾਉਣ ਲਈ ਆਖਿਆ ਗਿਆ ਹੈ ਤਾਂ ਕਿ ਵਾਧੂ ਬੈੱਡ ਖਾਲੀ ਰੱਖੇ ਜਾ ਸਕਣ, ਇਸ ਹਫਤੇ 350 ਮਰੀਜ਼ਾਂ ਦੇ ਹਸਪਤਾਲ ਦਾਖਲ ਹੋਣ ਦੀ ਸੰਭਾਵਨਾ ਹੈ।
ਹਾਲਾਂਕਿ ਪ੍ਰੋਵਿੰਸ ਵੱਲੋਂ ਹੋਮ ਕੇਅਰ ਨਰਸਿੰਗ ਸਟਾਫ ਨੂੰ ਓਨਟਾਰੀਓ ਦੇ ਹਸਪਤਾਲਾਂ ਵਿੱਚ ਤਾਇਨਾਤ ਕਰਨ ਦੇ ਐਮਰਜੰਸੀ ਆਰਡਰਜ਼ ਜਾਰੀ ਕਰ ਦਿੱਤੇ ਗਏ ਹਨ ਪਰ ਫਿਰ ਵੀ ਪੱਤਰ ਵਿੱਚ ਇਹ ਸਪਸ਼ਟ ਤਫਰ ਉੱਤੇ ਲਿਖਿਆ ਗਿਆ ਹੈ ਕਿ ਇਸ ਨਾਲ ਵੀ ਸਟਾਫ ਦੀ ਕਿੱਲਤ ਵਿੱਚ ਕੋਈ ਕਮੀ ਨਹੀਂ ਆਵੇਗੀ। ਇਸ ਲਈ ਹੋਰ ਸਟਾਫ ਦੀ ਲੋੜ ਦਾ ਵੀ ਜਿ਼ਕਰ ਕੀਤਾ ਗਿਆ ਹੈ।ਡਿਪਟੀ ਮਨਿਸਟਰ ਆਫ ਹੈਲਥ ਹੈਲਨ ਐਂਗਸ ਵੱਲੋਂ ਜਾਰੀ ਕੀਤੇ ਇਸ ਪੱਤਰ ਵਿੱਚ ਇਹ ਆਖਿਆ ਗਿਆ ਹੈ ਕਿ ਓਨਟਾਰੀ ਦੀ ਤੀਜੀ ਵੇਵ ਦੌਰਾਨ ਸਾਨੂੰ ਓਨਟਾਰੀਓ ਦੇ ਹਸਪਤਾਲਾਂ ਵਿੱਚ ਸਾਨੂੰ 620 ਪ੍ਰੋਫੈਸ਼ਨਲਜ਼ ਦੀ ਲੋੜ ਹੋਵੇਗੀ।
previous post