Canada

ਕੈਨੇਡਾ-ਅਮਰੀਕਾ ਸਰਹੱਦ ਕੀਤੀ ਗਈ ਬੰਦ

ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹਰ ਤਰ੍ਹਾਂ ਦੀ ਗੈਰ ਜ਼ਰੂਰੀ ਆਵਾਜਾਈ ਲਈ ਕੈਨੇਡਾ-ਅਮਰੀਕਾ ਸਰਹੱਦ ਬੰਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਕੋਵਿਡ-19 ਮਹਾਮਾਰੀ ਦਰਮਿਆਨ ਫੈਡਰਲ ਸਰਕਾਰ ਸਿੱਧੇ ਤੌਰ ਉੱਤੇ ਦੇਸ਼ ਵਾਸੀਆਂ ਦੀ ਮਦਦ ਕਰਨ ਲਈ ਤੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ 82 ਬਿਲੀਅਨ ਡਾਲਰ ਖਰਚ ਕਰੇਗੀ।
ਮਦਦ ਲਈ ਚੁੱਕੇ ਜਾ ਰਹੇ ਵਿਲੱਖਣ ਕਦਮਾਂ ਤਹਿਤ ਟੈਕਸ ਲਈ ਦਿੱਤੀ ਡੈਡਲਾਈਨ ਟਾਲਣਾ, ਕੈਨੇਡਾ ਚਾਈਲਡ ਬੈਨੇਫਿਟ ਵਿੱਚ ਵਾਧਾ, ਨਿੱਕੇ ਕਾਰੋਬਾਰਾਂ ਲਈ ਵੇਜ ਸਬਸਿਡੀਜ਼, ਕਮਜ਼ੋਰ ਭੂਗੋਲਿਕ ਇਲਾਕਿਆਂ ਦੇ ਲੋਕਾਂ ਦੀ ਵਧੇਰੇ ਮਦਦ ਆਦਿ ਲਈ ਵੀ ਨਵੇਂ ਮਾਪਦੰਡ ਅਪਣਾਏ ਜਾਣਗੇ। ਪ੍ਰਧਾਨ ਮੰਤਰੀ ਨੇ ਆਖਿਆ ਕਿ ਸਾਰੇ ਕੈਨੇਡੀਅਨਾਂ ਨੂੰ ਕੋਵਿਡ-19 ਮਹਾਮਾਰੀ ਦੇ ਨਤੀਜੇ ਭੁਗਤਣੇ ਪੈਣਗੇ। ਕਈ ਲੋਕਾਂ ਨੂੰ ਤਾਂ ਇਹ ਚਿੰਤਾ ਸਤਾਅ ਰਹੀ ਹੈ ਕਿ ਮੌਜੂਦਾ ਪਾਬੰਦੀਆਂ ਕਦੋਂ ਤੱਕ ਜਾਰੀ ਰਹਿਣਗੀਆਂ ਤੇ ਉਹ ਕਿਸ ਹੱਦ ਤੱਕ ਇਨ੍ਹਾਂ ਨੂੰ ਸਹਿ ਸਕਣਗੇ।
ਪ੍ਰਧਾਨ ਮੰਤਰੀ ਟਰੂਡੋ ਨੇ ਆਖਿਆ ਕਿ ਸਰਕਾਰ ਵੱਲੋਂ ਚੱੁਕੇ ਜਾਣ ਵਾਲੇ ਇਨ੍ਹਾਂ ਨਵੇਂ ਮਾਪਦੰਡਾਂ ਤਹਿਤ ਤੁਸੀਂ ਕਿਤੇ ਵੀ ਰਹਿੰਦੇ ਹੋਵੋਂ, ਤੁਸੀਂ ਕੋਈ ਵੀ ਕੰਮ ਕਰਦੇ ਹੋਵੋਂ, ਜਾਂ ਤੁਸੀਂ ਕੁਝ ਵੀ ਹੋਵੋਂ ਤੁਹਾਨੂੰ ਮੁਸ਼ਕਲ ਦੀ ਇਸ ਘੜੀ ਵਿੱਚ ਸਾਡੇ ਵੱਲੋਂ ਮਦਦ ਦਿੱਤੀ ਜਾਵੇਗੀ। ਟਰੂਡੋ ਦੇ ਸੰਬੋਧਨ ਤੋਂ ਕੁਝ ਪਲ ਪਹਿਲਾਂ ਹੀ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਇਹ ਐਲਾਨ ਕੀਤਾ ਕਿ ਕੈਨੇਡਾ ਤੇ ਅਮਰੀਕਾ ਦਰਮਿਆਨ ਆਪਸੀ ਸਹਿਮਤੀ ਨਾਲ ਸਰਹੱਦ ਸੈਲਾਨੀਆਂ ਤੇ ਵਿਜ਼ੀਟਰਜ਼ ਲਈ ਆਰਜ਼ੀ ਤੌਰ ਉੱਤੇ ਬੰਦ ਕੀਤੀ ਜਾ ਰਹੀ ਹੈ।

Related posts

ICRIER Warns of Sectoral Strain as US Tariffs Hit Indian Exports

Gagan Oberoi

KuCoin Advances the “Menstrual Equity Project”, Benefiting 4,000 Women in the Bahamas

Gagan Oberoi

Canada Council for the Arts

Gagan Oberoi

Leave a Comment