Entertainment

ਕਿਸਾਨੀ ਅੰਦੋਲਨ ਬਾਰੇ ਖੁੱਲ ਕੇ ਬੋਲੇ ਬੱਬੂ ਮਾਨ, ਪੋਸਟ ਸਾਂਝੀ ਕਰ ਕੱਢੀ ਭੜਾਸ

ਪੰਜਾਬੀ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੂੰ ਹਰ ਕੋਈ ਜਾਣਦਾ ਹੈ। ਆਪਣੇ ਸੋਸ਼ਲ ਮੀਡੀਆ ‘ਤੇ ਉਹ ਆਪਣੇ ਦਰਸ਼ਕਾਂ ਨਾਲ ਹਰ ਚੀਜ ਸਾਂਝੀ ਕਰਦੇ ਹਨ। ਭਾਵੇਂ ਗੱਲ ਕਰੀਏ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਜਾਂ ਉਨ੍ਹਾਂ ਦੇ ਕਰੀਅਰ ਦੀ ਉਹ ਦਰਸ਼ਕਾਂ ਨਾਲ ਅਕਸਰ ਆਪਣੇ ਭਾਵ ਸਾਂਝੇ ਕਰਦੇ ਰਹਿੰਦੇ ਹਨ। ਬੱਬੂ ਮਾਨ ਅਕਸਰ ਕਿਸਾਨੀ ਅੰਦੋਲਨਾਂ ਵਿਚ ਵੇਖੇ ਜਾਂਦੇ ਹਨ ਤੇ ਉਹ ਆਪਣਾ ਪੂਰਾ ਸਮਰਥਨ ਕਿਸਾਨਾਂ ਨੂੰ ਦਿੰਦੇ ਹਨ, ਜਿਸ ਤੋਂ ਅਸੀਂ ਚੰਗੀ ਤਰ੍ਹਾਂ ਜਾਣੂ ਹਾਂ।

ਹਾਲ ਹੀ ਵਿਚ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਭਾਵ ਪ੍ਰਗਟ ਕੀਤੇ ਹਨ। ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿਚ ਲਿਖਿਆ ਹੈ ”ਚਿੱਟੇ, ਪੀਲੇ, ਨੀਲੇ ਲੜਨ ਨੂੰ ਤਿਆਰ ਹੋ ਗਏ, ਵੋਟਾਂ ਦੂਰ ਐਂ, ਪਹਿਲਾਂ ਹੀ ਪੱਬਾਂ ਭਾਰ ਹੋ ਗਏ।” ਇਸ ਤੋਂ ਅਸੀਂ ਸਮਝਦੇ ਹਾਂ ਕਿ ਉਨ੍ਹਾਂ ਨੇ ਸਿੱਧਾ-ਸਿੱਧਾ ਸਰਕਾਰਾਂ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਚੋਣਾਂ ਨੇੜੇ ਆ ਚੁੱਕੀਆਂ ਹਨ ਅਤੇ ਸਰਕਾਰਾਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਆਪਣਾ-ਆਪਣਾ ਪ੍ਰਚਾਰ ਕਰਨ ਨੂੰ ਤਿਆਰ ਹਨ। ਦੂਜੇ ਪਾਸੇ ਕਿਸਾਨੀ ਅੰਦੋਲਨ ਚਲ ਰਿਹਾ ਹੈ, ਜਿਸ ਨੇ ਸਰਕਾਰਾਂ ਨੂੰ ਵਖ਼ਤ ਪਾਇਆ ਹੋਇਆ ਹੈ। ਇਨ੍ਹਾਂ ਗੱਲਾਂ ਵਿਚਕਾਰ ਬੱਬੂ ਮਾਨ ਨੇ ਇਹ ਪੋਸਟ ਸਾਂਝੀ ਕਰਕੇ ਸਰਕਾਰ ‘ਤੇ ਇਕ ਤੰਜ ਕੱਸਿਆ ਹੈ।

Related posts

Arijit Singh Birthday : ਇਸ ਸਿੰਗਿੰਗ ਰਿਐਲਿਟੀ ਸ਼ੋਅ ਤੋਂ ਬਾਹਰ ਹੋ ਗਏ ਸੀ ਅਰਿਜੀਤ ਸਿੰਘ, ਫਿਰ ਇਸ ਤਰ੍ਹਾਂ ਬਣ ਗਏ ਬਿਹਤਰੀਨ ਗਾਇਕ

Gagan Oberoi

The refreshed 2025 Kia EV6 is now available in Canada featuring more range, advanced technology and enhanced battery capacity

Gagan Oberoi

Bobby Deol’s powerful performance in Hari Hara Veera Mallu has left me speechless: A M Jyothi Krishna

Gagan Oberoi

Leave a Comment