Entertainment

ਕਾਮੇਡੀਅਨ ਕਰਮਜੀਤ ਅਨਮੋਲ ਬਣੇ 3 ਕੁੜੀਆਂ ਦੇ ਪਿਤਾ!

ਸਿਨੇਮਾ ਦੀ ਜਿਵੇਂ ਹੀ ਰਿਓਪਨਿੰਗ ਹੋਈ ਹੈ ਉਵੇਂ ਹੀ ਬੈਕ ਟੁ ਬੈਕ ਪੰਜਾਬੀ ਫ਼ਿਲਮਾਂ ਵੀ ਆਪਣੀਆਂ ਰਿਲੀਜ਼ਿੰਗ ਦੀਆਂ ਡੇਟਸ ਦਰਸ਼ਕਾਂ ਨਾਲ ਸ਼ੇਅਰ ਕਰ ਰਹੀਆਂ ਹਨ। ਕਾਮੇਡੀਅਨ ਤੇ ਅਦਾਕਾਰ ਕਰਮਜੀਤ ਅਨਮੋਲ ਹੁਣ ਫੁਲ ਫਲੈਜ਼ ਫਰੰਟ ਫੁੱਟ ‘ਤੇ ਨਜ਼ਰ ਆਉਣ ਵਾਲੇ ਹਨ। ਕਰਮਜੀਤ ਅਨਮੋਲ ਫਿਲਮ ਦੇ ਕਿਸੇ ਹੀਰੋ ਨਾਲ ਕਾਮੇਡੀ ਦਾ ਤੜਕਾ ਲਗਾਉਂਦੇ ਨਹੀਂ ਬਲਕਿ ਇਸ ਵਾਰ ਖੁਦ ਲੀਡ ‘ਤੇ ਨਜ਼ਰ ਆਉਣਗੇ। ਕਰਮਜੀਤ ਅਨਮੋਲ ਨੇ ਆਪਣੀ ਫਿਲਮ ‘ਕੁੜੀਆਂ ਜਵਾਨ, ਬਾਪੂ ਪਰੇਸ਼ਾਨ’ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ‘ਚ ਕਰਮਜੀਤ ਅਨਮੋਲ ਇਕ ਬਜ਼ੁਰਗ ਪਿਤਾ ਦਾ ਕਿਰਦਾਰ ਨਿਭਾਉਣਗੇ। ਇਸ ਫਿਲਮ ‘ਚ ਕਰਮਜੀਤ ਅਨਮੋਲ 3 ਕੁੜੀਆਂ ਦੇ ਪਿਤਾ ਬਣੇ ਹੋਏ ਹਨ। ਕਰਮਜੀਤ ਅਨਮੋਲ ਨੇ ਇਸ ਫਿਲਮ ਦੀ ਰਿਲੀਜ਼ਿੰਗ ਦੀ ਅਨਾਊਸਮੈਂਟ ਕੀਤੀ ਹੈ। ਫਿਲਮ ‘ਕੁੜੀਆਂ ਜਵਾਨ, ਬਾਪੂ ਪਰੇਸ਼ਾਨ’ 16 ਅਪ੍ਰੈਲ 2021 ਨੂੰ ਰਿਲੀਜ਼ ਹੋਵੇਗੀ।

‘ਕੁੜੀਆਂ ਜਵਾਨ, ਬਾਪੂ ਪਰੇਸ਼ਾਨ’ ਫਿਲਮ ‘ਚ ਕਰਮਜੀਤ ਅਨਮੋਲ ਦੇ ਨਾਲ ਏਕਤਾ ਗੁਲਾਟੀ ਖੇੜਾ, ਪੀਹੂ ਸ਼ਰਮਾ, ਲਵ ਗਿੱਲ ਤੇ ਲਕੀ ਧਾਲੀਵਾਲ ਨਜ਼ਰ ਆਉਣਗੇ। ਇਸ ਫਿਲਮ ਦੀ ਕਹਾਣੀ ਨੂੰ ਅਮਨ ਸਿੱਧੂ ਨੇ ਲਿਖਿਆ ਹੈ, ਜਿਸ ਨੂੰ ਡਾਇਰੈਕਟ ਅਵਤਾਰ ਸਿੰਘ ਨੇ ਕੀਤਾ ਹੈ। ਫਿਲਮ ‘ਲਾਵਾਂ ਫੇਰੇ’ ਦੇ ਮੇਕਰਜ਼ ਵਲੋਂ ਹੀ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ।

ਸਾਲ ਦੀ ਤੇ ਅਪ੍ਰੈਲ ਮਹੀਨੇ ਦੀ ਪਹਿਲੀ ਪੰਜਾਬੀ ਦੀ ਫਿਲਮ ਗੱਲ ਕਰੀਏ ਤਾਂ ਉਹ ਐਮੀ ਵਿਰਕ ਦੀ ‘ਪੁਆੜਾ’ ਹੋਵੇਗੀ। ਜੋ 2 ਅਪ੍ਰੈਲ 2021 ਨੂੰ ਰਿਲੀਜ਼ ਹੋ ਰਹੀ ਹੈ। ਐਮੀ ਨੇ ਵੀ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਹਾਲ ‘ਚ ਸ਼ੇਅਰ ਕੀਤੀ ਤੇ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਕੀਤਾ।

Related posts

Canada Revamps Express Entry System: New Rules to Affect Indian Immigrant

Gagan Oberoi

Stop The Crime. Bring Home Safe Streets

Gagan Oberoi

Zomato gets GST tax demand notice of Rs 803 crore

Gagan Oberoi

Leave a Comment