ਟੋਰਾਂਟੋ, : ਓਨਟਾਰੀਓ ਵਿੱਚ ਕੋਵਿਡ-19 ਦੇ ਇੱਕ ਮਰੀਜ਼ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਸਿਹਤ ਮੰਤਰੀ ਵੱਲੋਂ ਕੀਤੀ ਗਈ।
ਮੰਗਲਵਾਰ ਸਵੇਰੇ ਗੱਲ ਕਰਦਿਆਂ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਦੱਸਿਆ ਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਵਿਅਕਤੀ ਦੀ ਮੌਤ ਨੋਵਲ ਕਰੋਨਾਵਾਇਰਸ ਕਾਰਨ ਹੀ ਹੋਈ ਹੈ। ਉਨ੍ਹਾਂ ਆਖਿਆ ਕਿ ਇੱਕ ਵਿਅਕਤੀ ਦੀ ਮੌਤ ਹੋਈ ਹੈ ਤੇ ਉਸ ਦੇ ਪਰਿਵਾਰ ਨਾਲ ਸਾਨੂੰ ਪੂਰੀ ਹਮਦਰਦੀ ਹੈ। ਉਨ੍ਹਾਂ ਅੱਗੇ ਆਖਿਆ ਕਿ ਇਸ ਸਬੰਧ ਵਿੱਚ ਕੋਰੋਨਰ ਦੇ ਆਫਿਸ ਨੂੰ ਮੁਕੰਮਲ ਜਾਂਚ ਲਈ ਸਹਿਯੋਗ ਕਰਨ ਵਾਸਤੇ ਵੀ ਆਖਿਆ ਗਿਆ ਹੈ ਤੇ ਇਹ ਵੀ ਆਖਿਆ ਗਿਆ ਹੈ ਕਿ ਇਹ ਪਤਾ ਲਾਇਆ ਜਾਵੇ ਕਿ ਇਸ ਵਿਅਕਤੀ ਦੀ ਮੌਤ ਕੋਵਿਡ ਕਾਰਨ ਜਾਂ ਕੋਵਿਡ ਨਾਲ ਹੋਈ ਹੈ।
ਐਲੀਅਟ ਦੇ ਬੁਲਾਰੇ ਟਰੈਵਿਸ ਕੈਨ ਅਨੁਸਾਰ ਇਸ ਵਿਅਕਤੀ ਦੀ ਮੌਤ ਤੋਂ ਪਹਿਲਾਂ ਇਸ ਦਾ ਨਾਂ ਕਰੋਨਾਵਾਇਰਸ ਵਾਲੇ ਮਰੀਜ਼ਾਂ ਦੀ ਸੂਚੀ ਵਿੱਚ ਵੀ ਸ਼ਾਮਲ ਨਹੀਂ ਸੀ। ਸਗੋਂ ਅਜੇ ਇਹ ਪਤਾ ਲਾਉਣ ਦੀ ਕੋਸਿ਼ਸ਼ ਹੀ ਕੀਤੀ ਜਾ ਰਹੀ ਸੀ ਕਿ ਕੀ ਇਸ ਵਿਅਕਤੀ ਨੂੰ ਵੀ ਵਾਇਰਸ ਹੈ ਜਦੋਂ ਉਸ ਦੀ ਮੌਤ ਹੋ ਗਈ। ਕੋਵਿਡ-19 ਬਾਰੇ ਤਾਂ ਉਸ ਦੀ ਮੌਤ ਤੋਂ ਬਾਅਦ ਹੀ ਪਤਾ ਲੱਗਿਆ। ਬੀਤੇ ਦਿਨੀਂ ਮਾਰਿਆ ਗਿਆ 77 ਸਾਲਾ ਵਿਅਕਤੀ ਕੋਵਿਡ-19 ਨਾਲ ਮਰਨ ਵਾਲਾ ਪ੍ਰੋਵਿੰਸ ਦਾ ਪਹਿਲਾ ਵਿਅਕਤੀ ਹੋ ਸਕਦਾ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਪਹਿਲਾਂ ਤੋਂ ਹੀ ਕਈ ਮੈਡੀਕਲ ਸਮੱਸਿਆਵਾਂ ਸਨ ਜਿਨ੍ਹਾਂ ਕਾਰਨ ਉਸ ਦੀ ਜਾਨ ਨੂੰ ਕਾਫੀ ਖਤਰਾ ਸੀ।
ਇਸ ਵਿਅਕਤੀ ਦਾ ਇਲਾਜ ਰਾਇਲ ਵਿਕਟੋਰੀਆ ਰੀਜਨਲ ਹੈਲਥ ਸੈਂਟਰ ਵਿੱਚ ਚੱਲ ਰਿਹਾ ਸੀ ਤੇ ਅਲਬਰਟਾ ਤੋਂ ਆ ਕੇ ਉਸ ਦਾ ਹਾਲ ਚਾਲ ਪਤਾ ਕਰਨ ਨਾਲ ਵੀ ਉਸ ਦਾ ਕਾਫੀ ਨੇੜਲਾ ਸਬੰਧ ਸੀ। ਉਸ ਨੂੰ ਵੀ ਕੋਵਿਡ-19 ਸੀ। ਇਹ ਜਾਣਕਾਰੀ ਚਾਰਲਸ ਗਾਰਡਨਰ, ਸਿਮਕੋਅ ਮਸਕੋਕਾ ਡਿਸਟ੍ਰਿਕਟ ਹੈਲਥ ਯੂਨਿਟ ਲਈ ਮੈਡੀਕਲ ਆਫੀਸਰ ਆਫ ਹੈਲਥ ਨੇ ਉਕਤ ਜਾਣਕਾਰੀ ਦਿੱਤੀ। ਅਲਬਰਟਾ ਦੇ ਵਿਅਕਤੀ, ਜਿਸ ਦੀ ਬੈਰੀ ਹਸਪਤਾਲ ਵਿੱਚ ਕੇਅਰ ਕੀਤੀ ਜਾ ਰਹੀ ਸੀ, ਨੇ ਇਕ ਹੋਰ ਵਿਅਕਤੀ ਨਾਲ ਸਮਾਂ ਬਿਤਾਇਆ ਸੀ ਜਿਸ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿਅਕਤੀਆਂ ਦੇ ਸਬੰਧ ਹਸਪਤਾਲ ਦੇ ਬਾਹਰੀ ਲੋਕਾਂ ਨਾਲ ਜਿ਼ਆਦਾ ਸਨ। ਇੱਕ ਭਾਵੇਂ ਅਲਬਰਟਾ ਤੋਂ ਆਇਆ ਸੀ ਪਰ ਉਸ ਸਮੇਂ ਕੋਵਿਡ-19 ਮਹਾਮਾਰੀ ਨਹੀਂ ਫੈਲੀ ਹੋਈ ਸੀ। ਦੋਵੇਂ ਮਾਮਲੇ ਕੌਮਾਂਤਰੀ ਸਫਰ ਕਰਨ ਵਾਲਿਆਂ ਨਾਲ ਸਬੰਧਤ ਨਹੀਂ ਹਨ। ਉਨ੍ਹਾਂ ਆਖਿਆ ਕਿ ਸਿਹਤ ਅਧਿਕਾਰੀ ਇਨ੍ਹਾਂ ਦੋਵਾਂ ਦੇ ਇਨਫੈਕਸ਼ਨ ਦਾ ਸਰੋਤ ਪਤਾ ਲਾਉਣ ਵਿੱਚ ਵੀ ਕਾਮਯਾਬ ਨਹੀਂ ਹੋ ਸਕੇ ਹਨ। ਕੋਵਿਡ-19 ਕਾਰਨ ਹਸਪਤਾਲ ਨੇ ਵਿਜ਼ੀਟਰਜ਼ ਉੱਤੇ ਪਾਬੰਦੀ ਲਾ ਦਿੱਤੀ ਹੈ। ਪਰ ਅਲਬਰਟਾ ਵਾਲੇ ਮਰੀਜ਼ ਦਾ ਅਜੇ ਵੀ ਇੱਥੇ ਇਲਾਜ ਚੱਲ ਰਿਹਾ ਹੈ।
ਇਸ ਦੌਰਾਨ ਐਲੀਅਟ ਨੇ ਇਹ ਵੀ ਦੱਸਿਆ ਕਿ ਪ੍ਰੋਵਿੰਸ ਵਿਚ ਕੋਵਿਡ-19 ਦੇ 13 ਹੋਰ ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ। ਇਸ ਨਾਲ ਪ੍ਰੋਵਿੰਸ ਵਿੱਚ ਕੋਵਿਡ-19 ਦੇ 190 ਮਾਮਲੇ ਹੋ ਚੱੁਕੇ ਹਨ। ਇਨ੍ਹਾਂ ਵਿਚੋਂ ਪੰਜ ਸਿਹਤਯਾਬ ਵੀ ਹੋ ਚੱੁਕੇ ਹਨ।