Canada

ਓਕਵਿੱਲ ਦੇ ਘਰ ਵਿੱਚ ਲੱਗੀ ਜ਼ਬਰਦਸਤ ਅੱਗ

ਓਕਵਿੱਲ,   : ਵੀਰਵਾਰ ਸਵੇਰੇ ਓਕਵਿੱਲ ਵਿੱਚ ਉਸਾਰੀ ਅਧੀਨ ਇੱਕ ਘਰ ਵਿੱਚ ਅੱਗ ਲੱਗ ਗਈ ਤੇ ਸਾਰਾ ਘਰ ਤਬਾਹ ਹੋ ਗਿਆ।
ਓਕਵਿੱਲ ਫਾਇਰ ਵਿਭਾਗ ਨੇ ਦੱਸਿਆ ਕਿ ਇਸ ਅੱਗ ਲੱਗਣ ਦੀ ਘਟਨਾ ਦਾ ਪਤਾ ਸਵੇਰੇ 7:30 ਵਜੇ ਲੱਗਿਆ। ਇਹ ਘਰ ਲੇਕਸ਼ੋਰ ਤੇ ਫੋਰਥ ਲਾਈਨ ਇਲਾਕੇ ਵਿੱਚ ਵੁੱਡ ਪਲੇਸ ਉੱਤੇ ਸਥਿਤ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਘਰ ਅਜੇ ਬਣ ਰਿਹਾ ਸੀ ਤੇ ਗੁਆਂਢੀਆਂ ਨੇ ਆਖਿਆ ਕਿ ਇਸ ਘਰ ਵਿੱਚ ਪਿਛਲੇ ਦੋ ਸਾਲ ਤੋਂ ਕੋਈ ਨਹੀਂ ਰਹਿ ਰਿਹਾ।
ਅੱਗ ਫੈਲਣ ਤੋਂ ਬਾਅਦ ਨੇੜਲੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਤੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ।

Related posts

ਕੈਨੇਡਾ ਲਈ ਮਨਜੂ਼ਰ ਚੀਨੀ ਮਾਸਕਸ ਅਮਰੀਕਾ ਵੱਲੋਂ ਜਾਅਲੀ ਹੋਣ ਦਾ ਦਾਅਵਾ

Gagan Oberoi

New McLaren W1: the real supercar

Gagan Oberoi

Hyundai debuts U.S.-built 2025 Ioniq 5 range, including new adventure-ready XRT

Gagan Oberoi

Leave a Comment