International

ਐਸਟ੍ਰਾਜ਼ੇਨੇਕਾ ਟੀਕੇ ਸਬੰਧੀ ਸ਼ੰਕਿਆਂ ਦਰਮਿਆਨ ਦਵਾਈ ਦੀ ਵਰਤੋਂ ਮੁੜ ਤੋਂ ਸ਼ੁਰੂ

ਆਕਸਫੋਰਡ: ਕੋਰੋਨਾ ਵਾਇਰਸ ਦੀ ਰੋਕਥਾਮ ਲਈ ਬਣੇ ਐਸਟ੍ਰਾਜ਼ੇਨੇਕਾ ਟੀਕੇ ਸਬੰਧੀ ਸ਼ੰਕਿਆਂ ਦਰਮਿਆਨ ਇਸ ਦਵਾਈ ਦੀ ਵਰਤੋਂ ਮੁੜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਟੀਕੇ ਦੀ ਵਰਤੋਂ ਰੋਕਣ ਵਾਲੇ ਦੇਸ਼ਾਂ ਵਿੱਚੋਂ ਜ਼ਿਆਦਾਤਰ ਨੇ ਇਸ ਦੇ ਮੁੜ ਇਸਤੇਮਾਲ ਦੀ ਮਨਜੂਰੀ ਦੇ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਔਕਸਫੋਰਡ-ਐਸਟ੍ਰੇਜੈਨੇਕਾ ਵੈਕਸੀਨ ਲੈਣ ਵਾਲੇ ਲੋਕਾਂ ‘ਚ ਖੂਨ ਦੇ ਥੱਬਿਆਂ ਦੀ ਸ਼ਿਕਾਇਤ ਤੇ ਜਰਮਨੀ, ਫਰਾਂਸ, ਇਟਲੀ ਤੇ ਸਪੇਨ ਨੇ ਅਸਥਾਈ ਤੌਰ ‘ਤੇ ਬੈਨ ਲਾ ਦਿੱਤਾ ਸੀ। ਪਰ ਹੁਣ ਇਨ੍ਹਾਂ ਦੇਸ਼ਾਂ ‘ਚ ਦੁਬਾਰਾ ਐਸਟ੍ਰਾਜੈਨੇਕਾ ਵੈਕਸੀਨ ਸ਼ੁਰੂ ਕੀਤੀ ਜਾ ਰਹੀ ਹੈ।

ਯੂਰਪੀ ਸੰਘ ਦੀ ਡਰੱਗ ਰੈਗੂਲੇਟਰੀ ਏਜੰਸੀ ਨੇ ਐਸਟ੍ਰੇਜੈਨੇਕਾ ਵੈਕਸੀਨ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਤੇ ਪ੍ਰਭਾਵੀ ਦੱਸਿਆ ਹੈ। ਯੂਰਪੀ ਸੰਗ ਦੀ ਡਰੱਗ ਰੈਗੂਲੇਟਰੀ ਏਜੰਸੀ ਨੇ ਕਿਹਾ ਕਿ ਸਾਡੀ ਵਿਗਿਆਿਨਕ ਰਾਏ ਇਹ ਹੈ ਕਿ ਐਸਟ੍ਰਾਜੈਨੇਕਾ ਵੈਕਸੀਨ ਲੋਕਾਂ ਨੂੰ ਕੋਵਿਡ-19 ਤੋਂ ਬਚਾਉਣ ‘ਚ ਪੂਰੀ ਤਰ੍ਹਾਂ ਨਾਲ ਸੇਫ ਤੇ ਪ੍ਰਭਾਵਕਾਰੀ ਹੈ।

ਅਜਿਹੀਆਂ ਖਬਰਾਂ ਮਿਲੀਆਂ ਸਨ ਕਿ ਟੀਕਾਕਰਨ ਕਰਾਉਣ ਤੋਂ ਬਾਅਦ ਕੁਝ ਲੋਕਾਂ ਨੇ ਬਲੱਡ ਕਲੋਟਿੰਗ ਦੀ ਸ਼ਿਕਾਇਤ ਕੀਤੀ ਹੈ। ਪਰ ਜਾਂਚ ਕਰਾਉਣ ਤੋਂ ਬਾਅਦ ਪਾਇਆ ਗਿਆ ਕਿ ਬਲੱਡ ਕਲੋਟਿੰਗ ਜਾਂ ਬ੍ਰੇਨ ਹੈਂਬ੍ਰੇਜ ਜਿਹੀਆਂ ਸਮੱਸਿਆਵਾਂ ਦਾ ਵੈਕਸੀਨ ਨਾਲ ਕੋਈ ਸਬੰਧ ਨਹੀਂ ਹੈ।

Related posts

ਨਿਸ਼ਾਨੇਬਾਜ਼ੀ: ਸਰਬਜੋਤ ਸਿੰਘ ਨੇ ਵਿਸ਼ਵ ਕੱਪ ’ਚ ਸੋਨਾ ਫੁੰਡਿਆ

Gagan Oberoi

Canada’s Passport Still Outranks U.S. Despite Global Drop in Power Rankings

Gagan Oberoi

ਬਰਤਾਨੀਆ ‘ਚ ਨਵੇਂ ਸਰੂਪ ਨਾਲ ਨਜਿੱਠਣ ਲਈ ਘਰ-ਘਰ ਹੋ ਰਹੀ ਜਾਂਚ

Gagan Oberoi

Leave a Comment