
ਨੋਟਲੀ ਚਾਹੁੰਦੀ ਹੈ ਕਿ ਸਰਕਾਰ ਜ਼ਿਆਦਾ ਵਿੱਤੀ ਸਹਾਇਤਾ ਲਿਆਏ ਜੋ ਸੋਮਵਾਰ ਤੋਂ ਨਵੇਂ ਕੋਵਿਡ-19 ਨਿਯਮਾਂ ਨੂੰ ਜ਼ਿਆਦਾ ਲਾਗੂ ਕਰਨ ਵਿਚ ਸਮਰੱਥ ਹੋਵੇ। ਉਨ੍ਹਾਂ ਕਿਹਾ ਕਿ ਇਸ ਹਫਤੇ ਸ਼ੁਰੂ ਕੀਤੇ ਗਏ ਵੈਕਸੀਨ ਪਾਸਪੋਰਟ ਪ੍ਰੋਗਰਾਮ ਨੇ ਅਲਬਰਟਾ ਦੇ ਵਿਚ ਵੱਡੇ ਪੱਧਰ ’ਤੇ ਭਰਮ ਪੈਦਾ ਕੀਤਾ ਹੈ ਅਤੇ ਬਿਜਨੈੱਸਾਂ ਨੂੰ ਨਵੇਂ ਨਿਯਮਾਂ ਨੂੰ ਲਾਗੂ ਕਰਨ ਦੇ ਲਈ ਤੁਰੰਤ ਸਮਰਥਨ ਦੀ ਲੋੜ ਹੈ।