Entertainment

ਐਕਟਰ ਸੁਨੀਲ ਸ਼ੈਟੀ ਦੀ ਬੇਟੀ ਨੇ ਖ਼ਰੀਦੀ ਇਹ ਲਗਜ਼ਰੀ ਕਾਰ, ਕੀਮਤ ਤੇ ਖ਼ਾਸੀਅਤ ਜਾਣ ਕੇ ਰਹਿ ਜਾਓਗੇ ਦੰਗ

ਔਡੀ ਕਿਊ 7 ਵਿਚ ਮਸ਼ਹੂਰ ਹਸਤੀਆਂ ਦੇ ਵਿਚ ਹਮੇਸ਼ਾ ਲੋਕਪ੍ਰਿਯ ਰਹੀ ਹੈ, ਖ਼ਾਸਕਰ ਬਾਲੀਵੁੱਡ ਐਕਟਰਾਂ ਦੇ ਵਿਚ, ਜਿਨ੍ਹਾਂ ਵਿਚ ਕਈਆਂ ਤੋਂ ਲਗਜ਼ਰੀ ਕਾਰਾਂ ਹੈ। ਦਰਸ਼ਕਾਂ ਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਪ੍ਰਸਿੱਧ ਐਕਟਰ ਸੁਨੀਲ ਸ਼ੈਟੀ ਦੀ ਬੇਟੀ ਆਥੀਆ ਸ਼ੈਟੀ ਨੇ ਹਾਲ ਹੀ ਵਿੱਚ ਲਾਂਚ ਕੀਤੀ ਗਈ ਬਿਲਕੁਲ ਨਵੀਂ ਔਡੀ ਕਿਊ 7 ਨੂੰ ਖਰੀਦਿਆ ਹੈ। ਜਿਸ ਦੇ ਬਾਅਦ ਦੇਸ਼ ਵਿਚ ਔਡੀ ਕਿਊ 7 ਦੇ ਮਾਲਕ ਹੋਣ ਵਾਲੀਆਂ ਹਸਤੀਆਂ ਦੀ ਲੰਮੀ ਵਿਚ ਆਥੀਆ ਸ਼ੈਟੀ ਨੇ ਵੀ ਆਪਣੀ ਥਾਂ ਬਣਾ ਲਈ ਹੈ।

ਅਦਾਕਾਰਾ ਨੇ ਔਡੀ ਕਿਊ 7 ਦੀ ਟਾਪ ਵੇਰੀਏਟ ਨੂੰ ਖਰੀਦਿਆ ਹੈ, ਜੋ ਬਲਿਯੂ ਪੇਂਟ ਸਕੀਮ ਦੇ ਨਾਲ ਆਉਂਦੀ ਹੈ। ਖ਼ਾਸ ਗੱਲ ਇਹ ਹੈ ਕਿ ਉਸ ਨੇ ਇਸ ਲਗਜ਼ਰੀ ਕਾਰ ਦੇ ਟਾਪ ਮਾਡਲ ਔਡੀ ਕਿਊ ਟੈਕਨਾਲੋਜੀ ਨੂੰ ਖ਼ਰੀਦਾ ਹੈ, ਜਿਸਦੀ ਇੰਡੀਅਨ ਮਾਰਕਿਟ ਵਿਚ ਐਕਸ-ਸ਼ੋਰੂਮ ਕੀਮਤ 88.33 ਲੱਖ ਰੁਪਏ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ ਲਗਭਗ 80 ਲੱਖ ਤੋਂ ਸ਼ੁਰੂ ਹੁੰਦੀ ਹੈ।

ਆਉ ਇਸ ਲਗਜ਼ਰੀ ਕਾਰ ਦੀਆਂ ਖ਼ੂਬੀਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ

ਇਸ ਤੋਂ ਪਹਿਲਾਂ ਲਾਂਚ ਕੀਤੀ ਗਈ ਔਡੀ ਕਿਊ 7 ਦੇ ਮੁਕਾਬਲੇ ਇਸ ਵਿਚ ਕਈ ਫੀਚਰ ਜੋਡ਼ੇ ਗਏ ਹ। ਇਸ ਵਿਚ ਸਿਟਾਰਿੰਗ ਅਸਿਸਟ ਦੇ ਨਾਲ ਲੇਨ ਤੋਂ ਵੱਖ ਹਟਾਉਣ ਉਤੇ ਵਾਰਨਿੰਗ ਦੇਣ, 360 ਡਿਗਰੀ 3ਡੀ ਸਰਾਊਂਡ ਕੈਮਰਾ, ਇੰਟੀਗ੍ਰੇਟੇਡ ਵਾਸ਼ਰ ਤੇ ਨਾਲ ਅਡੈਪਟਿਵ ਵਿੰਡ ਸਕਰੀਨ ਵਾਈਪਰਸਸ, ਸੈਂਸਰ ਬੈਸਡ ਬੂਟਲਿਡ ਆਪ੍ਰੇਸ਼ਨ ਦੇ ਨਾਲ ਕੰਫਰਟ ਕੀ, ਐੱਮਐੱਮਆਈ ਨੇਵੀਗੇਸ਼ਨ ਦੇ ਨਾਲ ਐੱਮਐੱਮਆਈ ਟੱਚ ਰੇਸਪਨਿਸ, ਬੈਂਗ ਐਂਡ ਆਲੂਫਸੇਨ ਪ੍ਰੀਮਿਅਮ 3 ਡੀ ਸਾਊਂਡ ਸਿਸਟਮ, ਏਅਰ ਆਊਨਾਈਜ਼ਰ ਤੇ ਏਰੋਮਾਟਾਈਜੇਸ਼ਨ ਜੈਸੇ ਫੀਚਰ ਸ਼ਾਮਿਲ ਹੈ।

ਸੈਫਟੀ ਫੀਚਰ

ਸੈਫਟੀ ਦੇ ਮੱਦੇਨਜ਼ਰ ਔਡੀ ਕਾਫ਼ੀ ਬਿਹਤਰ ਕਾਰ ਹੈ, ਇਸ ਵਿਚ ਸੁਰੱਖਿਆ ਨੂੰ ਧਿਆਨ ੁਵਿਚ ਰਖਦੇ ਹੋਏ 8 ਏਅਰਬੈਗ ਦਿੱਤੇ ਗਏ ਹਨ। ਉਥੇ ਇਸ ਵਿਚ ਖ਼ਾਸ ਗੱਲ ਇਹ ਹੈ ਕਿ ਇਸ ਕਾਰ ਵਿਚ ਦੂਜੀ ਕਤਾਰ ਦੀਆਂ ਸੀਟਾਂ ਨੂੰ ਐਡਜਸਟ ਕੀਤਾ ਜਾ ਸਕਦਾ ਹੈ, ਸੀਟਾਂ ਨੂੰ ਇਕ ਪਾਸੇ ਝੁਕਿਆ ਵੀ ਜਾ ਸਕਦਾ ਹੈ। ਤੀਸਰੀ ਕਤਾਰ ਦੀ ਸੀਟਾਂ ਉਤੇ 7 ਲੋਕਾਂ ਦੇ ਬੈਠਣ ਦੀ ਸੁਵਿਧਾ ਦਿੱਤੀ ਗਈ ਹੈ। ਇਨ੍ਹਾਂ ਇਲੈਕਟ੍ਰਿਕਲੀ ਫੋਲਡ ਕੀਤਾ ਜਾ ਸਕਦਾ ਹੈ। ਫ੍ਰੇਸ਼ ਕੇਵਿਨ ਨੂੰ ਹਮੇਸ਼ਾ 4 ਜ਼ੋਨ ਦੀ ਏਅਰ ਕੰਡੀਸ਼ਨਿੰਗ, ਏਅਰ ਆਇਓਨਾਈਜ਼ਰ ਤੇ ਐਰੋਮੈਟਾਈਜੇਸ਼ਨ ਨਾਲ ਲੈੱਸ ਕੀਤਾ ਗਿਆ ਹੈ। ਡਰਾਈਵਰ ਦੀ ਸਹਾਇਤਾ ਤੇ ਸਹੂਲਤ ਦੇ ਲਈ ਸਪੀਡ ਲਿਮੀਡਰ ਦੇ ਨਾਲ ਕਰੂਜ਼ ਕੰਟਰੋਲ, 360 ਡਿਗਰੀ ਦੇ ਕੈਮਰੇ ਦੇ ਨਾਲ ਪਾਰਕ ਅਸਿਏਟ ਤੇ ਸਟੀਅਰਿੰਗ ਅਸਿਸਟ ਦੇ ਨਾਲ ਲੇਨ ਡਿਪਾਰਚਰ ਵਾਰਨਿੰਗ ਦਿੱਤੀ ਗਈ ਹੈ।

Related posts

ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਨੂੰ ਕੋਰੋਨਾ

Gagan Oberoi

Birthday: 16 ਸਾਲ ਦੀ ਉਮਰ ‘ਚ ਘਰ ਛੱਡ ਗਈ ਸੀ ਕੰਗਨਾ ਰਣੌਤ, ਇੱਕ ਕੌਫੀ ਨੇ ਬਦਲ ਦਿੱਤੀ ਅਦਾਕਾਰਾ ਦੀ ਕਿਸਮਤ

Gagan Oberoi

‘ਬ੍ਰਹਮਾਸਤਰ’ ਦੀ ਰਿਲੀਜ਼ ਤੋਂ ਪਹਿਲਾਂ ਇਹ 18 ਵੈੱਬਸਾਈਟਾਂ ਦਿੱਲੀ ਹਾਈ ਕੋਰਟ ਨੇ ਕਰਵਾਈਆਂ ਬੰਦ, ਫਿਲਮ ਲੀਕ ਹੋਣ ਦੇ ਡਰੋਂ ਮੇਕਰਸ ਪਹੁੰਚੇ ਕੋਰਟ

Gagan Oberoi

Leave a Comment