International

‘ਇਟਲੀ ਦੇ ਸੂਬਾ ਲਾਸੀਓ ਦੇ ਸ਼ਹਿਰ ਅਪ੍ਰੀਲੀਆ ਵਿਖੇ ਮਨਾਇਆ ਗਿਆ ਫੁੱਲਾਂ ਦੀ ਸਜਾਵਟ ਨਾਲ ਸਬੰਧਤ ਦਿਵਸ’

ਰੋਮ ਇਟਲੀ – ‘ਇਟਲੀ ਦੀ ਰਾਜਧਾਨੀ ਰੋਮ ਦੇ ਨੇੜੇ ਅਤੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਅਪ੍ਰੀਲੀਆ ਵਿਖੇ ਬੀਤੇ ਦਿਨੀਂ ਫੁੱਲਾਂ ਦੇ ਨਾਲ ਸੰਬੰਧਿਤ ਇੱਕ ਵਿਸ਼ੇਸ਼ ਦਿਵਸ ਮਨਾਇਆ ਗਿਆ,ਜਿਸ ਵਿੱਚ ਵੱਖ ਵੱਖ ਕਿਸਮ ਦੇ ਫੁੱਲਾਂ ਨਾਲ ਸ਼ਹਿਰ ਦੇ ਮਿਉਂਸੀਪਲ ਕਾਰਪੋਰੇਸ਼ਨ ਦੇ ਦਫ਼ਤਰ ਦੇ ਨੇੜੇ ਵੀਆ ਦੀ ਲਾਓਰੀ ਵਿੱਚ ਸੜਕ ਤੇ ਵੱਖ-ਵੱਖ ਪ੍ਰਕਾਰ ਦੇ ਫੁੱਲਾਂ ਨਾਲ ਚਿੱਤਰ ਤਿਆਰ ਕੀਤੇ ਗਏ ਸਨ,ਜਿਸ ਵਿੱਚ ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਵੱਖ-ਵੱਖ ਫੁੱਲਾਂ ਦੇ ਵਪਾਰਕ ਅਦਾਰਿਆਂ ਵਲੋਂ ਇਸ ਦਿਵਸ ਤੇ ਫੁੱਲਾਂ ਨਾਲ ਸਜਾਵਟ ਕਰਕੇ ਵਿਸ਼ੇਸ ਤੌਰ ਤੇ ਆਪਣਾ ਯੋਗਦਾਨ ਪਾਇਆ ਗਿਆ,ਇਸ ਮੌਕੇ ਭਾਰਤੀ ਭਾਈਚਾਰੇ ਦੇ ਵਲੋਂ ਵੀ ਇਸ ਸਮਾਗਮ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਗਿਆ ਜਿਸ ਵਿੱਚ ਭਾਰਤੀ ਭਾਈਚਾਰੇ ਵਲੋਂ ਭਾਰਤ ਵਿੱਚ ਚੱਲ ਰਹੇ ਕਿਸਾਨ ਮਜ਼ਦੂਰ ਅੰਦੋਲਨ ਨੂੰ ਸਮਰਪਿਤ ਫੁੱਲਾਂ ਦੀ ਸਜਾਵਟ ਨਾਲ ‘ਨੋ ਫਾਰਮਜ਼,ਨੋ ਫੂਡ,ਨੋ ਭਵਿੱਖ ਅਤੇ ਪੰਜਾਬੀ ਬੋਲੀ ਨੂੰ ਬਣਦਾ ਸਤਿਕਾਰ ਦੇਣ ਲਈ ਵਿਸ਼ੇਸ਼ ਤੌਰ ਤੇ ਇੱਕ ਚਿੱਤਰ ਤਿਆਰ ਕੀਤਾ ਗਿਆ ਸੀ,ਜ਼ੋ ਕਿ ਇਸ ਫੁੱਲਾਂ ਦੇ ਮੇਲੇ ਵਿੱਚ ਭਾਰਤੀ ਲੋਕਾਂ ਤੋਂ ਇਲਾਵਾ ਇਟਾਲੀਅਨ ਲੋਕਾਂ ਲਈ ਇੱਕ ਖਿੱਚ ਦਾ ਕੇਂਦਰ ਬਿੰਦੂ ਬਣਿਆ ਹੋਇਆ ਸੀ, ਦੱਸਣਯੋਗ ਹੈ ਕਿ ਬੀਤੇ ਪੰਜ ਸਾਲ ਪਹਿਲਾਂ ਇਸੇ ਤਰ੍ਹਾਂ ਹੀ ਇਸ ਸ਼ਹਿਰ ਵਿੱਚ ਫੁੱਲਾਂ ਦੇ ਸੰਬੰਧ ਵਿੱਚ ਮੇਲਾ ਕਰਵਾਇਆ ਗਿਆ ਸੀ ਜਿਸ ਵਿੱਚ ਅਪ੍ਰੀਲੀਆ ਸ਼ਹਿਰ ਦਾ ਨਾਮ ਪੂਰੀ ਦੁਨੀਆ ਵਿੱਚ ਜਾਣ ਪਹਿਚਾਣ ਦਾ ਮਹਿਤਾਜ ਹੋ ਗਿਆ ਸੀ ਅਤੇ ਲਗਭਗ 5 ਕਿਲੋਮੀਟਰ ਫੁੱਲਾਂ ਦੇ ਨਾਲ ਵੱਖ ਵੱਖ ਤਰ੍ਹਾਂ ਦੇ ਚਿੱਤਰ ਤਿਆਰ ਕਰਕੇ ਵਰਲਡ ਰਿਕਾਰਡਜ਼ ਬਣਾਇਆ ਗਿਆ ਸੀ, ਅਤੇ ਉਸ ਸਮੇਂ ਇਸ ਸ਼ਹਿਰ ਦਾ ਨਾਮ ਗਿੰਨੀਜ਼ ਬੁੱਕ ਆਫ ਰਿਕਾਰਡ ਵਿੱਚ ਦਰਜ਼ ਹੋ ਗਿਆ ਸੀ,ਅਤੇ ਪੰਜ ਸਾਲ ਪਹਿਲਾਂ ਵੀ ਭਾਰਤੀ ਭਾਈਚਾਰੇ ਵਲੋਂ ਇਸ ਮੇਲੇ ਵਿੱਚ ਹਿੱਸਾ ਲਿਆ ਗਿਆ ਸੀ ਅਤੇ ਉਸ ਸਮੇਂ ਭਾਰਤੀ ਭਾਈਚਾਰੇ ਵਲੋਂ ਫੁੱਲਾ ਦੀ ਸਜਾਵਟ ਨਾਲ ਖੰਡਾਂ ਸਾਹਿਬ ਤਿਆਰ ਕੀਤਾ ਗਿਆ ਸੀ ਜ਼ੋ ਕਿ ਉਸ ਸਮੇਂ ਵੀ ਇਸ ਮੇਲੇ ਵਿੱਚ ਖਿੱਚ ਦਾ ਕੇਂਦਰ ਬਣ ਕੇ ਲੋਕਾਂ ਦੀ ਪਸੰਦ ਬਣਿਆ ਸੀ,ਇਸ ਮੌਕੇ ਇਸ ਮੇਲੇ ਦੇ ਪ੍ਰਬੰਧਕਾਂ ਵੱਲੋਂ ਸਮਾਪਤੀ ਮੌਕੇ ਭਾਗ ਲੈਣ ਵਾਲੇ ਲੋਕਾਂ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਵੀ ਕੀਤਾ ਗਿਆ ਜਿਸ ਵਿੱਚ ਭਾਰਤੀ ਭਾਈਚਾਰੇ ਨੂੰ ਵਿਸ਼ੇਸ਼ ਤੌਰ ਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।

Related posts

Brown fat may promote healthful longevity: Study

Gagan Oberoi

FBI Alert : ਅਮਰੀਕਾ ‘ਚ ਯਹੂਦੀਆਂ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ‘ਤੇ ਹਮਲੇ ਦਾ ਖਤਰਾ, FBI ਨੇ ਜਾਰੀ ਕੀਤਾ ਇਹ ਅਲਰਟ

Gagan Oberoi

Kids who receive only breast milk at birth hospital less prone to asthma: Study

Gagan Oberoi

Leave a Comment