Entertainment

ਅੰਤਰਰਾਸ਼ਟਰੀ ਲੋਕ ਗਾਇਕਾ ਮਮਤਾ ਸ੍ਰੀਵਾਸਤਵ ਦੇ ਨਵੇਂ ਸੂਫੀ ਗੀਤ ਝਾਂਜਰ ਦੀਆਂ ਤਿਆਰੀਆਂ ਜ਼ੋਰਾਂ ਤੇ

ਅੱਜ ਪੰਜਾਬੀ ਗੀਤਾਂ ਦਾ ਮਿਆਰ ਇੰਨਾ ਡਿੱਗ ਪਿਆ ਹੈ, ਕਿ ਇਨ੍ਹਾਂ ਨੇ ਸੱਚੇ ਸੁੱਚੇ ਰਿਸ਼ਤਿਆਂ ਦਾ ਘਾਣ ਕਰਕੇ ਰੱਖ ਦਿੱਤਾ ਹੈ । ਨਿੱਤ ਦਿਨ ਨਵੇਂ ਨਵੇਂ ਗਾਇਕ ਸੰਗੀਤ ਖੇਤਰ ਜਾ ਰਹੇ ਹਨ । ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕਲਾਕਾਰਾਂ ਨੂੰ ਸੰਗੀਤ ਦੀ ਜਾਣਕਾਰੀ ਹੀ ਨਹੀਂ ਹੈ । ਅਜਿਹੇ ਬੇਸੁਰੇ ਕਲਾਕਾਰਾਂ ਨੇ ਸੰਗੀਤ ਦੀ ਮਹੱਤਤਾ ਨੂੰ ਗ੍ਰਹਿਣ ਲਗਾ ਰੱਖਿਆ ਹੈ । ਕੁਝ ਕਲਾਕਾਰ ਲੰਬੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਗੀਤ ਗਾ ਰਹੇ ਹਨ। ਅਜਿਹੇ ਹੀ ਇੱਕ ਨਾਮ ਸਿਖ਼ਰਲੇ ਸਥਾਨ ਤੇ ਆਉਂਦਾ ਹੈ । ਅੰਤਰਰਾਸ਼ਟਰੀ ਪ੍ਰਸਿੱਧ ਲੋਕ ਗਾਇਕਾ ਮਮਤਾ ਸ੍ਰੀਵਾਸਤਵ ਦਾ। ਲੋਕ ਗਾਇਕਾ ਮਮਤਾ ਸ੍ਰੀਵਾਸਤਵ ਜਿੱਥੇ ਸੂਫ਼ੀਆਨਾ ਗਾਇਕੀ ਨੂੰ ਪੂਰੇ ਸੁਰਾਂ ਵਿੱਚ ਗਾਉਣ ਦੀ ਮੁਹਾਰਤ ਰੱਖਦੀ ਹੈ। ਉੱਥੇ ਹੀ ਆਪਣੇ ਗੀਤਾਂ ਨੂੰ ਬੌਲੀਵੁੱਡ ਟੱਚ ਰਾਹੀਂ ਇਕ ਨਵੀਂ ਰੰਗਤ ਨਾਲ ਪੇਸ਼ ਕਰਦੀ ਹੈ। ਇਸ ਸੁਰਾਂ ਦੀ ਸੁਰੀਲੀ ਅੰਤਰਰਾਸ਼ਟਰੀ ਪ੍ਰਸਿੱਧ ਲੋਕ ਗਾਇਕਾ ਮਮਤਾ ਸ੍ਰੀਵਾਸਤਵ ਦਾ ਨਵਾਂ ਸੂਫੀ ਗੀਤ ਝਾਂਜਰ ਦੀਆਂ ਤਿਆਰੀਆਂ ਵੱਡੇ ਪੱਧਰ ਤੇ ਚੱਲ ਰਹੀਆਂ ਹਨ। ਇਸ ਗੀਤ ਨੂੰ ਪ੍ਰਸਿੱਧ ਵੀਡੀਓ ਡਾਇਰੈਕਟਰ ਰਣਜੀਤ ਉਪਲ ਨੇ ਹਿਮਾਚਲ ਪ੍ਰਦੇਸ਼ ਦੀਆਂ ਖੂਬਸੂਰਤ ਵਾਦੀਆਂ ਵਿੱਚ ਫਿਲਮ ਫਿਲਮਾਇਆ ਹੈ ਤੇ ਗੀਤ ਨੂੰ ਕਲਮਬੰਦ ਪ੍ਰਸਿੱਧ ਗੀਤਕਾਰ ਰਾਜਵੀਰ ਸਮਰਾ ਏਕਲ ਗੱਡਾ ਤੇ ਉੱਘੇ ਸੰਗੀਤਕਾਰ ਵਿਨੈ ਕਮਲ ਨੇ ਸੰਗੀਤਕ ਧੁਨਾਂ ਵਿੱਚ ਪਰੋਇਆ ਹੈ। ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਗੀਤ ਦੇ ਗੀਤਕਾਰ ਤੇ ਨਿਰਮਾਤਾ ਰਾਜਵੀਰ ਸਮਰਾ ਨੇ ਦੱਸਿਆ ਕਿ ਗੀਤ ਝਾਂਜਰ ਨੂੰ ਸਰੋਤਿਆਂ ਦੀ ਪਹਿਲੀ ਪਸੰਦ ਬਣਾਉਣ ਵਿੱਚ ਕੇ ਐੱਸ ਕੰਗ, ਰਮਨ ਪੰਨੂ, ਸੁਰਿੰਦਰ ਸਿੰਘ ਜੱਜ , ਜਸਕਰਨ ਜੋਹਲ, ਰਣਜੀਤ ਸਿੰਘ ਵੜੈਚ ਆਦਿ ਦਾ ਬਹੁਤ ਸਹਿਯੋਗ ਹੈ। ਉਨ੍ਹਾਂ ਨੇ ਕਿਹਾ ਕਿ ਇਸ ਗੀਤ ਨੂੰ ਗੋਲਡਨ ਵਿਰਸਾ ਯੂ ਕੇ ਮਿਊਜ਼ਿਕ ਕੰਪਨੀ ਹਰ ਵਾਰ ਦੀ ਤਰ੍ਹਾਂ ਸੰਸਾਰ ਪੱਧਰ ਤੇ ਵੱਖ ਵੱਖ ਚੈਨਲਾਂ ਤੇ ਰਿਲੀਜ਼ ਕਰੇਗੀ ।

Related posts

ਨੇਹਾ ਕੱਕੜ ਨੇ ਆਪਣੇ ਪਤੀ ਰੋਹਨਪ੍ਰੀਤ ਨਾਲ ਕੀਤਾ ਨਾਗਿਨ ਡਾਂਸ, ਲੋਕਾਂ ਨੇ ਕਿਹਾ-ਲੱਗਦਾ ਜ਼ਿਆਦਾ ਚੜ੍ਹ ਗਈ

Gagan Oberoi

ਹੜ੍ਹ ਦੇ ਝੰਬੇ ਪੰਜਾਬ ਲਈ ਵੱਡੀ ਰਾਹਤ; ਡੈਮਾਂ ਵਿਚ ਪਾਣੀ ਦਾ ਪੱਧਰ ਘਟਿਆ

Gagan Oberoi

India and China to Resume Direct Flights After Five-Year Suspension

Gagan Oberoi

Leave a Comment