ਅਲਬਰਟਾ ਵਿਚ ਹਜ਼ਾਰਾਂ ਰੀਅਲ ਕੈਨੇਡੀਅਨ ਸੁਪਰਸਟੋਰ ਕਰਮਚਾਰੀ ਨੌਕਰੀ ਦੀ ਕਾਰਵਾਈ ਦੇ ਸਮਰਥਨ ਵਿਚ ਭਾਰੀ ਮਤਦਾਨ ਦੇ ਬਾਅਦ ਹੜਤਾਲ ਵਿਚ ਜਾ ਸਕਦੇ ਹਨ। ਪਿਛਲੇ ਹਫਤੇ ਸੰਘ ਦੇ 97 ਫੀਸਦੀ ਮੈਂਬਰਾਂ ਨੇ ਹੜਤਾਲ ਕਰਨ ਦੇ ਲਈ ਵੋਟਿੰਗ ਕੀਤੀ ਸੀ। ਯੂਨਾਈਟਿਡ ਫੂਡ ਐਂਡ ਕਮਰਸ਼ੀਅਲ ਵਰਕਰਸ (ਯੂ. ਐਫ. ਸੀ. ਡਬਲਯੂ.) ਲੋਕਲ 401 ਦੇ ਬੁਲਾਰੇ ਸਕਾਟ ਪਾਯਨੇ ਨੇ ਕਿਹਾ ਕਿ ਸੂਬੇ ਵਿਚ ਸੁਪਰ ਸਟੋਰਸ ਵਿਚ ਲਗਭਗ 10 ਹਜ਼ਾਰ ਯੂਨੀਅਨ ਮੈਂਬਰ ਕੰਮ ਕਰਦੇ ਹਨ। ਸਥਾਨਕ ਪ੍ਰਧਾਨ ਥਾਮਸ ਹੇਸੇ ਨੇ ਕਿਹਾ ਕਿ ਹੜਤਾਲ ਲਈ ਵੋਟਿੰਗ ਮੈਂਬਰਾਂ ਵੱਲੋਂ ਮਹਿਸੂਸ ਕੀਤੇ ਗਏ ਗੁੱਸੇ ਅਤੇ ਨਿਰਾਸ਼ਾ ਨੂੰ ਦਰਸਾਉਂਦੀ ਹੈ। ਹੈਸੇ ਨੇ ਕਿਹਾ ਕਿ ਅਲਬਰਟਾ ਦੇ 40 ਸੁਪਰਸਟੋਰਾਂ ਵਿਚੋਂ 30 ਤੋਂ ਵੱਧ ਵਿਚ ਕੋਵਿਡ-19 ਮਹਾਮਾਰੀ ਦਾ ਭਾਰੀ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਸਟੋਰ ਵਿਚ ਕੰਮ ਕਰਨ ਵਾਲੇ ਵਰਕਰ ਬਾਕੀ ਕਰਮਚਾਰੀਆਂ ਵਾਂਗ ਵਰਕ ਟੂ ਹੋਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਦੋਹਾਂ ਪੱਖਾਂ ਦਰਮਿਆਨ ਇਕ ਸਾਲ ਤੋਂ ਵੱਧ ਸਮ੍ਹਾਂ ਗੱਲਬਾਤ ਦਾ ਦੌਰ ਚੱਲ ਰਿਹਾ ਹੈ ਪਰ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ।