Canada

ਅਲਬਰਟਾ ਵਿਚ ਨਫਰਤੀ ਹਿੰਸਾ ਅਤੇ ਭੰਨਤੋੜ ਦਾ ਸਾਹਮਣਾ ਕਰਨ ਵਾਲੇ ਧਾਰਮਿਕ ਅਸਥਾਨਾਂ ਨੂੰ ਤੁਰੰਤ ਮਿਲੇਗੀ ਸੁਰੱਖਿਆ ਗ੍ਰਾਂਟ

ਅਲਬਰਟਾ – ਸੂਬੇ ਵਿਚ ਨਫਰਤੀ ਹਿੰਸਾ ਅਤੇ ਭੰਨਤੋੜ ਦੀਆਂ ਘਟਨਾਵਾਂ ’ਤੇ ਵੱਧ ਰਹੀ ਚਿੰਤਾ ਵਿਚਕਾਰ ਸੂਬੇ ਦੇ ਕੁਝ ਕਮਜ਼ੋਰ ਅਲਬਰਟਨਾਂ ਦੀ ਸੁਰੱਖਿਆ ਲਈ ਗ੍ਰਾਂਟ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਸੂਬੇ ਲਈ ਮੰਗਲਵਾਰ ਨੂੰ ਐਲਾਨ ਕੀਤਾ ਗਿਆ ਹੈ ਕਿ ਗੈਰ ਪ੍ਰੋਫਿਟ ਸੰਸਥਾਵਾਂ ਅਲਬਰਟਾ ਸੁਰੱਖਿਆ ਬੁਨਿਆਦੀ ਪ੍ਰੋਗਰਾਮ ਨੂੰ ਅਧਿਕਾਰਤ ਤੌਰ ’ਤੇ ਸ਼ੁਰੂ ਕਰਨ ਦੀ ਉਡੀਕ ਕਰਨ ਦੀ ਬਜਾਏ ਹੁਣ 12,000 ਡਾਲਰ ਤੱਕ ਦੀ ਇਕ ਸਮੇਂ ਦੀ ਐਮਰਜੈਂਸੀ ਗ੍ਰਾਂਟ ਲਈ ਅਪਲਾਈ ਕਰ ਸਕਦੀਆਂ ਹਨ। ਇਕ ਖਬਰ ਵਿਚ ਕਿਹਾ ਗਿਆ ਹੈ ਕਿ ‘ਪੂਜਾ ਅਸਥਾਨਾਂ’ ’ਤੇ ਹੋਈਆਂ ਕਈ ਵਾਰਦਾਤਾਂ ਅਤੇ ਸ਼ੱਕੀ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਫੰਡ ਉਪਲਬਧ ਕਰਵਾਏ ਜਾ ਰਹੇ ਹਨ।
ਨਿਆਂ ਮੰਤਰੀ ਕੈਸੀ ਮਦੂ ਨੇ ਕਿਹਾ ਕਿ ਸਾਰੇ ਅਲਬਰਟਨਾਂ ਨੂੰ ਪੂਜਾ ਕਰਨ ਸੁਤੰਤਰ ਅਤੇ ਹਿੰਸਾ ਮੁਕਤ ਮਾਹੌਲ ਮੁਹੱਈਆ ਕਰਵਾਉਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਇਹ ਗ੍ਰਾਂਟ ਸਭ ਤੋਂ ਵੱਧ ਜੋਖ਼ਿਮ ਵਾਲੇ ਲੋਕਾਂ ਦੀ ਰੱਖਿਆ ਕਰੇਗੀ। ਪ੍ਰੀਮੀਅਰ ਜੇਸਨ ਕੈਨੀ ਨੇ ਕਿਹਾ ਕਿ ਸ਼ਾਂਤੀ ਅਤੇ ਸੁਰੱਖਿਆ ਵਿਚ ਧਰਮ ਦੀ ਆਜ਼ਾਦੀ ਦੀ ਵਰਤੋਂ ਕਰਨ ਦੇ ਯੋਗ ਹੋਣਾ ਬਹੁਤ ਜ਼ਰੂਰੀ ਹੈ।
ਕੈਨੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਿੰਸਾ ਅਤੇ ਭੰਨਤੋੜ ਦੀਆਂ ਨਫਰਤ ਪ੍ਰੇਰਿਤ ਕਾਰਵਾਈਆਂ ਦੀ ਨਿੰਦਾ ਕਰਨੀ ਚਾਹੀਦੀ ਹੈ। ਇਸ ਕਰਕੇ ਹੀ ਅਸੀਂ ਸੁਰੱਖਿਅਤ ਮਾਹੌਲ ਬਣਾਉਣ ਲਈ ਪ੍ਰੋਗਰਾਮ ਨੂੰ ਪੇਸ਼ ਕੀਤਾ ਹੈ ਅਤੇ ਨਫਰਤ ਹਿੰਸਾ ਅਤੇ ਹਮਲਿਆਂ ਦੇ ਸ਼ਿਕਾਰ ਲੋਕਾਂ ਲਈ ਅਸੀਂ ਤੁਰੰਤ ਸਹਾਇਤਾ ਮੁਹੱਈਆ ਕਰਵਾ ਰਹੇ ਹਾਂ।

Related posts

ਵੈਨਕੂਵਰ ‘ਚ ਚੀਨ ਦੇ ਦੂਤਾਵਾਸ ਦੇ ਬਾਹਰ ਰੋਸ ਪ੍ਰਦਰਸ਼ਨ

Gagan Oberoi

Centre sanctions 5 pilot projects for using hydrogen in buses, trucks

Gagan Oberoi

PM Modi to inaugurate SOUL Leadership Conclave in Delhi today

Gagan Oberoi

Leave a Comment