ਅਲਬਰਟਾ – ਸੋਮਵਾਰ ਨੂੰ ਕੋਵਿਡ-19 ਵੈਕਸੀਨ ਲਈ ਹਜ਼ਾਰਾਂ ਐਲਬਰਟਨ ਨੇ ਕੋਵਿਡ-19 ਟੀਕੇ ਲਈ ਅਪਨੀ ਅਪਾਇੰਟਮੈਂਟ ਬੁੱਕ ਕਰਵਾਈ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਹੁਣ 12 ਸਾਲ ਤੋਂ ਉੱਪਰ ਦੇ ਹਰੇਕ ਬਾਲਗ ਕੋਵਿਡ-19 ਵੈਕਸੀਨ ਲਗਵਾ ਸਕਦਾ ਹੈ।
ਅਲਬਰਟਾ ਹੈਲਥ ਸਰਵਿਸਿਜ਼ ਨੇ ਦੱਸਿਆ ਕਿ ਸ਼ਾਮ 4 ਵਜੇ ਤੱਕ 1 ਲੱਖ 30 ਹਜ਼ਾਰ ਲੋਕਾਂ ਨੇ ਇੰਜੈਕਸ਼ਨ ਲਈ ਆਵੇਦਨ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਬਹੁਤ ਚਿੰਤਤ ਹਾਂ ਅਤੇ ਆਪਣੇ ਬੱਚਿਆਂ ਨੂੰ ਕਰੋਨਾ ਤੋਂ ਬਚਾਉਣ ਲਈ ਉਨ੍ਹਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਲਈ ਤਿਆਰ ਹਾਂ।
ਪਿਛਲੇ ਹਫਤੇ ਹੈਲਥ ਕੈਨੇਡਾ ਨੇ 12 ਤੋਂ 15 ਸਾਲ ਤੱਕ ਦੇ ਬੱਚਿਆਂ ਲਈ ਫਾਇਜਰ ਦੇ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਹੈ। ਫਾਇਜਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਵੈਕਸੀਨ ਇਸ ਉਮਰ ਵਰਗ ਦੇ ਬੱਚਿਆਂ ਲਈ 100 ਫੀਸਦੀ ਕਾਰਗਰ ਹੈ।
ਅਲਬਰਟਾ ਹੁਣ ਦੁਨੀਆਂ ਦਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ 12 ਸਾਲ ਦੇ ਬੱਚਿਆਂ ਨੂੰ ਇੰਜੈਕਸ਼ਨ ਲਗਾਏ ਜਾਣਗੇ ਜਿਸ ਦਾ ਅਰਥ ਹੈ ਕਿ 3.8 ਮਿਲੀਅਨ ਲੋਕ ਟੀਕੇ ਦੇ ਯੋਗ ਹਨ