Canada

ਅਲਬਰਟਾ ‘ਚ ਤੰਬਾਕੂਨੋਸ਼ੀ ਦੇ ਨਿਯਮ ਬਦਲ ਸਬੰਧੀ ਬਿਲ ਪੇਸ਼

ਕੈਲਗਰੀ : ਬੀਤੇ ਸਾਲ 2019 ਦੇ ਅਖੀਰ ‘ਚ ਅਲਬਰਟਾ ਸਰਕਾਰ ਵਲੋਂ ਤੰਬਾਕੂਨੋਸ਼ੀ ਦੇ ਕਾਨੂੰਨਾਂ ‘ਚ ਫੇਰਬਦਲ ਦੀ ਘੋਸ਼ਣਾ ਕੀਤੀ ਗਈ ਸੀ। ਹੁਣ ਅਲਬਰਟਾ ਸਰਕਾਰ ਨੇ ਇੱਕ ਬਿਲ ਪੇਸ਼ ਕੀਤਾ ਹੈ ਜਿਸ ‘ਚ ਈ-ਸਿਗਰਟਨੋਸ਼ੀ ਸਬੰਧੀ ਨਿਯਮ ਬਦਲ ਦੀ ਗੱਲ ਕਹੀ ਗਈ ਹੈ। ਸਿਹਤ ਮੰਤਰੀ ਟਾਈਲਰ ਸ਼ੈਂਡਰੋ ਦਾ ਕਹਿਣਾ ਹੈ ਕਿ ਕੋਵਿਡ-19 ਤੋਂ ਬਾਅਦ ਤੰਬਾਕੂਨੋਸ਼ੀ ਦੇ ਨਿਯਮ ਬਦਲਾ ਸਮੇਂ ਦੀ ਲੋੜ ਹੈ। ਈ-ਸਿਗਰਟ ਦੇ ਵੱਧਦੇ ਰੁਝਾਨ ਨਾਲ ਚਿੰਤਾਵਾਂ ‘ਚ ਵੀ ਵਾਧਾ ਹੋ ਰਿਹਾ ਹੈ, ਇਸ ਦੀ ਵਰਤੋਂ ਨੂੰ ਸੀਮਤ ਕਰਨਾ ਅਤੇ ਇਸ ਸਬੰਧੀ ਵਿਗਿਆਪਨਾਂ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਈ ਅਧਿਐਨਾਂ ‘ਚ ਵੀ ਇਹ ਗੱਲ ਦਾ ਪਤਾ ਲੱਗਾ ਹੈ ਕਿ ਤੰਬਾਕੂਨੋਸ਼ੀ ਜਾਂ ਈ-ਸਿਗਰਟ ਦਾ ਇਸਤੇਮਾਲ ਕਰਨ ਵਾਲੇ ਕੋਵਿਡ-19 ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਭਾਵੇਂ ਅਲਬਰਟਾ ‘ਚ ਬਾਕੀ ਕੈਨੇਡਾ ਦੇ ਸੂਬਿਆਂ ਨਾਲੋਂ ਕੀਮਤਾਂ ਜ਼ਿਆਦਾ ਹਨ ਪਰ ਫਿਰ ਵੀ ਇੱਕ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਸੂਬੇ ‘ਚ ਗ੍ਰੇਡ -10 ਤੋਂ 12 ਦੇ ਵਿਦਿਆਰਥੀ ਈ-ਸਿਗਰਟ ਵਰਤੋਂ ਬਹੁਤ ਜ਼ਿਆਦਾ ਕਰਨ ਲੱਗੇ ਹਨ। 2015 ਇਹ ਅੰਕੜਾ 8% ਸੀ ਜੋ ਕਿ 2019 ‘ਚ ਵੱਧ ਕੇ 30% ਹੋ ਗਿਆ ਹੈ। ਜਿਸ ਕਾਰਨ ਹੁਣ ਤੰਬਾਕੂਨੋਸ਼ੀ ਸਬੰਧੀ ਨਿਯਮ ਬਦਲੇ ਜਾ ਸਕਦੇ ਹਨ। ਸ਼ੈਂਡਰੋ ਨੇ ਕਿਹਾ ਕਿ ਜੋ ਵੀ ਈ-ਸਿਗਰਟ ਖਰੀਦਦਾ ਹੈ ਤਾਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਉਸ ਦੀ ਉਮਰ 25 ਸਾਲ ਤੋਂ ਘੱਟ ਨਾ ਹੋਵੇ ਅਤੇ ਤੰਬਾਕੂ ਜਾਂ ਸ਼ਰਾਬ ਦੀ ਖਰੀਦਦਾਰੀ ਸਮੇਂ ਆਈ.ਡੀ. ਪਰੂਫ਼ ਦੇਣਾ ਵੀ ਲਾਜ਼ਮੀ ਕੀਤਾ ਜਾਵੇਗਾ। ਨਵੇਂ ਨਿਯਮਾਂ ਅਨੁਸਾਰ ਜੇਕਰ ਕੋਈ ਕਾਨੂੰਨ ਦੀ ਉਲੰਘਨਾ ਕਰਦਾ ਜਾਂ ਨਬਾਲਗਾਂ ਨੂੰ ਤੰਬਾਕੂ ਜਾਂ ਈ-ਸਿਗਰੇਟ ਦੀ ਸਪਲਾਈ ਕਰਦਾ ਹੈ ਤਾਂ ਉਸ ਨੂੰ ਭਾਰੀ ਜ਼ੁਰਮਾਨੇ ਕੀਤੇ ਜਾਣਗੇ।

Related posts

Trulieve Opens Relocated Dispensary in Tucson, Arizona

Gagan Oberoi

Indian-Origin Man Fatally Shot in Edmonton, Second Tragic Death in a Week

Gagan Oberoi

ਨਵੇਂ ਬਣੇ ਐਮਪੀਜ਼ ਨੇ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਲਿਆ ਹਿੱਸਾ

Gagan Oberoi

Leave a Comment