International

ਅਮੀਰਕਾ ਦੇ ਸਾਰੇ ਸੂਬੇ ਕੋਰੋਨਾਵਾਇਰਸ ਦੀ ਲਪੇਟ ‘ਚ, ਦੋ ਸੰਸਦ ਮੈਂਬਰ ਵੀ ਹੋਏ ਪੀੜ੍ਹਤ

ਵਾਸ਼ਿੰਗਟਨ : ਖਤਰਨਾਕ ਕੋਰੋਨਾਵਾਇਰਸ ਦੀ ਲਪੇਟ ਵਿਚ ਅਮਰੀਕਾ ਦੇ ਸਾਰੇ ਸੂਬੇ ਆ ਗਏ ਹਨ। ਅਮਰੀਕਾ ਹੁਣ ਕੋਰੋਨਾ ਨਾਲ ਲੜਨ ਦੇ ਲਈ ਆਰਥਿਕ ਪੈਕੇਜ ਸ਼ੁਰੂ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਆਸਟ੍ਰੇਲੀਆ ਵਿਚ ਵੀ ਇਸ ਨੂੰ ਦੇਖਦੇ ਹੋਏ ਐਮਰਜੰਸੀ ਲਾਗੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਈਰਾਨ ਵਿਚ ਇਸ ਵਾਇਰਸ ਕਾਰਨ 1 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਹੁਣ ਅਮਰੀਕਾ ਦੇ ਹਰ ਸੂਬੇ ਵਿਚ ਪਹੁੰਚ ਗਿਆ ਹੈ। ਕੁਝ ਦਿਨ ਪਹਿਲਾਂ ਤੱਕ 49 ਸੂਬੇ ਇਸ ਦੀ ਲਪੇਟ ਵਿਚ ਸੀ ਅਤੇ ਵੈਸਟ ਵਰਜੀਨੀਆ ਸੂਬੇ ਵਿਚ ਇਸ ਦਾ ਕੋਈ ਮਰੀਜ਼ ਨਹੀਂ ਸੀ। ਲੇਕਿਨ ਹੁਣ ਇਹ ਸੂਬਾ ਵੀ ਕੋਰੋਨਾ ਦੀ ਲਪੇਟ ਵਿਚ ਆ ਗਿਆ ਹੈ। ਇਕ ਅਧਿਕਾਰਕ ਐਲਾਨ ਵਿਚ ਇਹ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਅਮਰੀਕਾ ਵਿਚ ਕੋਰੋਨਾ ਕਾਰਨ ਦਮ ਤੋੜਨ ਵਾਲਿਆਂ ਦੀ ਗਿਣਤੀ 110 ਦੇ ਪਾਰ ਹੋ ਗਈ ਹੈ। ਦੇਸ਼ ਦੇ ਹੁਣ 18 ਸੂਬੇ ਅਜਿਹੇ ਹਨ ਜਿੱਥੇ ਘੱਟ ਤੋਂ ਘੱਟ 1 ਵਿਅਕਤੀ ਦੀ ਜਾਨ ਚਲੀ ਗਈ ਹੈ। ਇੱਥੇ ਕੋਰੋਨਾ ਦੇ ਮਰੀਜ਼ ਕਰੀਬ ਛੇ ਹਜ਼ਾਰ ਤੋਂ ਜ਼ਿਆਦਾ ਹੋ ਗਏ ਹਨ। ਅਮਰੀਕਾ ਵਿਚ ਕੋਰੋਨਾ ਕਾਰਨ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਨਿਊਯਾਰਕ ਹੈ। ਇੱਥੇ 1600 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੰਕੇ ਹਨ। ਇਸ ਤੋਂ ਬਾਅਦ ਵਾਸ਼ਿੰਗਟਨ ਦਾ ਨੰਬਰ ਹੈ ਜਿੱਥੇ ਵਾਇਰਸ ਦੇ 1 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਲੀਫੋਰਨੀਆ ਵਿਚ 600 ਮਾਮਲੇ ਆ ਚੁੱਕੇ ਹਨ।
ਰਾਸ਼ਟਰਪਤੀ ਭਵਨ ਨੇ ਕਿਹਾ ਕਿ ਉਹ ਕੋਰੋਨਾ ਨਾਲ ਲੜਨ ਦੇ ਲਈ ਇੱਕ ਟ੍ਰਿਲੀਅਨ ਅਮਰੀਕੀ ਡਾਲਰ ਦੇ ਆਰਥਿਕ ਪੈਕੇਜ ‘ਤੇ ਵਿਚਾਰ ਕਰ ਰਿਹਾ ਹੈ। ਇਨ੍ਹਾਂ ਵਿਚੋਂ 250 ਅਰਬ ਡਾਲਰ ਦੀ ਰਕਮ ਅਮਰੀਕੀਆਂ ਦੇ ਬੈਂਕ ਖਾਤੇ ਵਿਚ ਸਿੱਧੇ ਜਾਵੇਗੀ। ਦੇਸ਼ ਦੇ ਵਿੱਤ ਮੰਤਰੀ ਸਟੀਵਨ ਨੇ ਕਿਹਾ ਕਿ ਇਸ ਸਬੰਧੀ ਇੱਕ ਪ੍ਰਸਤਾਵ ਰੱਖ ਦਿੱਤਾ ਗਿਆ ਹੈ। ਦੋ ਅਮਰੀਕੀ ਸਾਂਸਦ ਮਾਰਿਓ ਤੇ ਮੈਕਐਡਮਸ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਵਾਲੇ ਪਹਿਲੇ ਦੋ ਸਾਂਸਦ ਹਨ। ਦੋਵਾਂ ਦੀ ਟੈਸਟ ਰਿਪੋਰਟ ਪਾਜੀਟਿਵ ਆਈ ਹੈ। ਡਿਆਜ਼ ਬਲਾਰਟ ਦੇ ਦਫ਼ਤਰ ਨੇ ਬੁਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ, ਸ਼ਨਿੱਚਰਵਾਰ ਸ਼ਾਮ ਨੂੰ ਸਾਂਸਦ ਬਲਾਰਟ ਵਿਚ ਬੁਖਾਰ ਅਤੇ ਸਿਰਦ ਜਿਹੇ ਲੱਛਣ ਦਿਖਾਈ ਦੇਣ ਲੱਗੇ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਲਈ ਕਰਾਇਆ ਗਿਆ ਉਨ੍ਹਾਂ ਦਾ ਟੈਸਟ ਪਾਜ਼ੀਟਿਵ ਆਇਆ ਹੈ।
ਫਲੋਰਿਡਾ ਦੇ ਸਾਂਸਦ ਨੇ ਇੱਕ ਬਿਆਨ ਵਿਚ ਕਿਹਾ ਕਿ ਉਹ ਹੁਣ ਕਾਫੀ ਚੰਗਾ ਮਹਿਸੂਸ ਕਰ ਰਹੇ ਹਨ ਲੇਕਿਨ ਉਨ੍ਹਾਂ ਨੇ ਲੋਕਾਂ ਨੂੰ ਇਸ ਵਾਇਰਸ ਨੂੰ ਗੰਭੀਰਤਾ ਨਾਲ ਲੈਣ ਦੇ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ, ਸਾਨੂੰ ਇਸ ਮੁਸ਼ਕਲ ਸਮੇਂ ਦੌਰਾਨ ਇੱਕ ਦੇਸ਼ ਦੇ ਰੂਪ ਵਿਚ ਮਜ਼ਬੂਤੀ ਨਾਲ ਉਭਰਨ ਦੇ ਲਈ ਮਿਲ ਕੇ ਕੰਮ ਕਰਦੇ ਰਹਿਣਾ ਚਾਹੀਦਾ। ਹਾਲਾਂਕਿ ਉਨ੍ਹਾਂ ਦੇ ਦਫ਼ਤਰ ਦੁਆਰਾ ਜਾਰੀ ਕੀਤੇ ਗਏ ਬਿਆਨ ਵਿਚ ਇਹ ਨਹੀਂ ਦੱਸਿਆ ਗਿਆ ਕਿ ਉਹ ਇਸ ਵਾਇਰਸ ਦੇ ਸੰਪਰਕ ਵਿਚ ਕਿਵੇਂ ਆਏ।

Related posts

127 Indian companies committed to net-zero targets: Report

Gagan Oberoi

Canada-Mexico Relations Strained Over Border and Trade Disputes

Gagan Oberoi

Patrick Brown Delivers New Year’s Day Greetings at Ontario Khalsa Darbar

Gagan Oberoi

Leave a Comment