
ਇੱਕ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀਸਰਕਾਰ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਵਿੱਚ ਅਫਗਾਨ ਸਰਕਾਰ ਦੇ ਸੈਂਟਰਲ ਬੈਂਕ ਦੀ ਜਾਇਦਾਦ ਤਾਲਿਬਾਨ ਨੂੰ ਨਹੀਂ ਮਿਲੇਗੀ,ਸਗੋਂ ਵਿੱਤ ਮੰਤਰਾਲਾ ਦੀ ਪਾਬੰਦੀਆਂ ਦੀ ਸੂਚੀ ਵਿੱਚ ਰਹੇਗੀ। ਅਮਰੀਕਾ ਦੀ ਸਰਕਾਰ ਵੱਲੋਂ ਇਸ ਰੋਕ ਦਾ ਅਰਥ ਹੈ ਕਿ ਇਸ ਪਿੱਛੋਂ ਤਾਲਿਬਾਨਕੋਈ ਫੰਡ ਨਹੀਂ ਵਰਤ ਸਕਦੇ, ਪਰ ਇਸ ਬਾਰੇ ਅਮਰੀਕਾ ਦੇ ਖਜ਼ਾਨ ਮੰਤਰਾਲਾ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾਹੈ। ਵ੍ਹਾਈਟ ਹਾਉਸ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਅਫਗਾਨਿਸਤਾਨ ਨੂੰ ਦਿੱਤੇਜਿਨ੍ਹਾਂ ਹਥਿਆਰਾਂ ਉੱਤੇਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ, ਸਾਨੂੰ ਆਸ ਨਹੀਂ ਕਿਉਨ੍ਹਾਂ ਨੂੰ ਉਹ ਕਦੀ ਵਾਪਸਕਰੇਗਾ।