International

ਅਮਰੀਕਾ ਦੇ ਐੱਚ-1ਬੀ ਵੀਜ਼ਾ ਦੀ ਰਜਿਸਟ੍ਰੇਸ਼ਨ ਇਕ ਮਾਰਚ ਤੋਂ ਸ਼ੁਰੂ, ਸਫਲ ਬਿਨੈਕਾਰਾਂ ਦਾ ਲਾਟਰੀ ਸਿਸਟਮ ਨਾਲ ਹੋਵੇਗੀ ਚੋਣ

ਵਿੱਤੀ ਸਾਲ 2023 ਲਈ ਸਭ ਤੋਂ ਵੱਧ ਮੰਗ ਵਾਲੇ ਐੱਚ-1ਬੀ ਵੀਜ਼ਾ ਲਈ ਰਜਿਸਟ੍ਰੇਸ਼ਨ ਇਸ ਸਾਲ ਇਕ ਮਾਰਚ ਤੋਂ ਸ਼ੁਰੂ ਹੋ ਜਾਵੇਗੀ। ਅਮਰੀਕੀ ਸੰਘੀ ਇਮੀਗ੍ਰੇਸ਼ਨ ਏਜੰਸੀ ਮੁਤਾਬਕ ਸਫਲ ਬਿਨੈਕਾਰਾਂ ਦੀ ਬਿਨਾਂ ਕਿਸੇ ਕ੍ਰਮ ਦੇ ਚੋਣ ਕੀਤੀ ਜਾਵੇਗੀ। 31 ਮਾਰਚ ਤਕ ਉਨ੍ਹਾਂ ਨੂੰ ਆਨਲਾਈਨ ਨੋਟੀਫਾਈ ਕੀਤਾ ਜਾਵੇਗਾ।

ਐੱਚ-1ਬੀ ਵੀਜ਼ਾ ਇਕ ਗ਼ੈਰ-ਇਮੀਗ੍ਰੇਸ਼ਨ ਵੀਜ਼ਾ ਹੈ। ਅਮਰੀਕੀ ਕੰਪਨੀਆਂ ਨੂੰ ਇਹ ਸਿਧਾਂਤਕ ਜਾਂ ਤਕਨੀਕੀ ਮਾਹਿਰਾਂ ਦੀ ਦਰਕਾਰ ਵਾਲੇ ਵਿਸ਼ੇਸ਼ ਪੇਸ਼ੇ ’ਚ ਵਿਦੇਸ਼ ਕਾਮਿਆਂ ਨੂੰ ਕੰਮ ’ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ। ਇਸ ’ਤੇ ਨਿਰਭਰ ਤਕਨੀਕੀ ਕੰਪਨੀਆਂ ਹਰ ਸਾਲ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਆਈਟੀ ਸੈਕਟਰ ਸਮੇਤ ਤਕਨੀਕੀ ਮੁਹਾਰਤ ਵਾਲੇ ਹਜ਼ਾਰਾਂ ਮੁਲਾਜ਼ਮਾਂ ਨੂੰ ਨੌਕਰੀਆਂ ਦਿੰਦੀਆਂ ਹਨ। ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾਵਾਂ (ਯੂਐੱਸਸੀਆਈਐੱਸ) ਨੇ ਕਿਹਾ ਕਿ ਵਿੱਤੀ ਸਾਲ 2023 ਐੱਚ-1ਬੀ ਕੈਪ ਲਈ ਸ਼ੁਰੂਆਤੀ ਰਜਿਸਟ੍ਰੇਸ਼ਨ ਮਿਆਦ ਇਕ ਮਾਰਚ ਦੁਪਹਿਰ ਤੋਂ ਪਹਿਲਾਂ ਖੁੱਲ੍ਹ ਜਾਵੇਗੀ ਤੇ 18 ਮਾਰਚ 2021 ਦੁਪਹਿਰ ਤੋਂ ਪਹਿਲਾਂ ਤਕ ਜਾਰੀ ਰਹੇਗੀ। ਇਸ ਮਿਆਦ ਦੌਰਾਨ ਸੰਭਾਵਿਤ ਬਿਨੈਕਾਰ ਤੇ ਨੁਮਾਇੰਦੇ ਆਨਲਾਈਨ ਐੱਚ-1ਬੀ ਪੰਜੀਕਰਨ ਪ੍ਰਣਾਲੀ ਦੀ ਵਰਤੋਂ ਕਰ ਕੇ ਆਪਣੀ ਰਜਿਸਟ੍ਰੇਸ਼ਨ ਪੂਰੀ ਕਰ ਸਕਦੇ ਹਨ ਤੇ ਸੌਂਪ ਸਕਦੇ ਹਨ।

ਯੂਐੱਸਸੀਆਈਐੱਸ ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ ’ਚ ਕਿਹਾ ਕਿ ਜੇ ਸਾਨੂੰ 18 ਮਾਰਚ ਤਕ ਢੁੱਕਵੀਂ ਰਜਿਸਟ੍ਰੇਸ਼ਨ ਪ੍ਰਾਪਤ ਹੁੰਦੀ ਹੈ ਤਾਂ ਅਸੀਂ ਲਾਟਰੀ ਸਿਸਟਮ ਨਾਲ ਰਜਿਸਟ੍ਰੇਸ਼ਨ ਦੀ ਚੋਣ ਕਰਾਂਗੇ ਤੇ ਯੂਜ਼ਰਸ ਮਾਈ ਯਐੱਸਸੀਆਈਐੱਸ ਆਨਲਾਈਨ ਅਕਾਊਂਟ ਜ਼ਰੀਏ ਚੁਣੇ ਜਾਣ ਦੀ ਸੂਚਨਾ ਭੇਜਣਗੇ। ਅਸੀਂ 31 ਮਾਰਚ ਤਕ ਅਕਾਊਂਟ ਹੋਲਡਰਾਂ ਨੂੰ ਸੂਚਿਤ ਕਰਨਾ ਚਾਹੁੰਦੇ ਹਾਂ।

ਕਾਂਗਰਸ ਵੱਲੋਂ ਹੱਦ ਬੰਨ੍ਹੇ ਜਾਣ ਕਾਰਨ ਯੂਐੱਸਸੀਆਈਐੱਸ ਇਕ ਸਾਲ ’ਚ ਵੱਧ ਤੋਂ ਵੱਧ 65000 ਐੱਚ-1ਬੀ ਵੀਜ਼ਾ ਜਾਰੀ ਕਰ ਸਕਦਾ ਹੈ। ਯੂਐੱਸਸੀਆਈਐੱਸ ਹੋਰ 20000 ਐੱਚ-1ਬੀ ਵੀਜ਼ਾ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਜਾਰੀ ਕਰ ਸਕਦਾ ਹੈ ਜਿਨ੍ਹਾਂ ਨੇ ਅਮਰੀਕੀ ਯੂਨੀਵਰਸਿਟੀ ਤੋਂ ਵਿਗਿਆਨ, ਤਕਨੀਕ, ਇੰਜੀਨੀਅਰਿੰਗ ਤੇ ਗਣਿਤ (ਐੱਸਟੀਈਐੱਮ) ਵਿਸ਼ਿਆਂ ’ਚ ਉੱਚ ਸਿੱਖਿਆ ਪੂਰੀ ਕੀਤੀ ਹੈ।

Related posts

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਮਰਾਨ ਖ਼ਾਨ ਨੂੰ ਦਿੱਤੀ ਕਾਨੂੰਨੀ ਕਾਰਵਾਈ ਦੀ ਚੇਤਾਵਨੀ

Gagan Oberoi

Plane Crash: ਅਮਰੀਕਾ ਦੇ ਕੈਲੀਫੋਰਨੀਆ ‘ਚ ਦੋ ਜਹਾਜ਼ ਹਵਾ ‘ਚ ਟਕਰਾਏ, ਕਈਆਂ ਦੀ ਮੌਤ ਦਾ ਖਦਸ਼ਾ

Gagan Oberoi

Study Urges Households to Keep Cash on Hand for Crisis Preparedness

Gagan Oberoi

Leave a Comment