National News Punjab

ਅਗਲੇ ਦੋ ਦਿਨ ਪੰਜਾਬ-ਹਰਿਆਣਾ ‘ਚ ਹੋਏਗੀ ਬਾਰਸ਼

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਸਣੇ ਅਗਲੇ ਦਿਨਾਂ ਵਿੱਚ ਬਾਰਸ਼ ਹੋਏਗੀ। ਇਹ ਤਾਜ਼ਾ ਭਵਿੱਖਬਾਣੀ ਮੌਸਮ ਵਿਭਾਗ ਨੇ ਕੀਤੀ ਹੈ। ਪਿਛਲੇ ਦਿਨਾਂ ਦੀ ਬਾਰਸ਼ ਕਾਰਨ ਖਿੱਤੇ ਦਾ ਤਾਪਮਾਨ ਕੁਝ ਹੇਠਾਂ ਆਇਆ ਹੈ। ਮੌਸਮ ਵਿਭਾਗ ਅਨੁਸਾਰ ਦੋਵੇਂ ਰਾਜਾਂ ਵਿੱਚ ਐਤਵਾਰ ਨੂੰ ਤਾਪਮਾਨ 33 ਤੋਂ 34 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਦੌਰਾਨ ਦੋਵੇਂ ਰਾਜਾਂ ਵਿੱਚ ਕੁਝ ਥਾਵਾਂ ’ਤੇ ਮੀਂਹ ਜਾਂ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਇਸ ਨਾਲ ਗਰਮੀ ਤੋਂ ਰਾਹਤ ਮਿਲੇਗੀ। ਪਹਾੜਾਂ ਵਿੱਚ ਹੋ ਰਹੀ ਬਾਰਸ਼ ਕਰਕੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧੇਗਾ ਜਿਸ ਨਾਲ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਸਕਦਾ ਹੈ।

Related posts

ਕੋਵਿਡ-19 ਦੇ ਖਤਰੇ ਕਾਰਨ ਚਾਰ ਧਾਮ ਯਾਤਰਾ ਉੱਤੇ ਰੋਕ ਲਾਈ

Gagan Oberoi

Bank of Canada Rate Cut in Doubt After Strong December Jobs Report

Gagan Oberoi

ਪ੍ਰਿਅੰਕਾ ਗਾਂਧੀ ਤਕ ਪਹੁੰਚੀ ਗੱਲ ਤਾਂ ਮਿਲਿਆ ਦਿਵਿਆਂਗ ਸ਼ਤਰੰਜ ਖਿਡਾਰਨ ਨੂੰ ਇਨਸਾਫ, ਮਿਲਣਗੇ 21 ਲੱਖ ਤੇ ਸਰਕਾਰੀ ਨੌਕਰੀ

Gagan Oberoi

Leave a Comment