Canada

ਕੈਨੇਡਾ ਸਿਆਸਤ ਤੋਂ ਸੰਨਿਆਸ ਲੈ ਰਹੀ ਹੈ ਮੈਕੇਨਾ !

ਓਟਵਾ : ਇਨਫਰਾਸਟ੍ਰਕਚਰ ਮੰਤਰੀ ਕੈਥਰੀਨ ਮੈਕੈਨਾ ਵੱਲੋਂ ਚੋਣਾਂ ਵਿੱਚ ਮੁੜ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਗਿਆ ਹੈ।
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਇਸ ਤਰ੍ਹਾਂ ਅਚਾਨਕ ਲਏ ਗਏ ਫੈਸਲੇ ਨਾਲ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੇ ਲਈ ਅਗਲੀਆਂ ਚੋਣਾਂ ਵਾਸਤੇ ਰਾਹ ਪੱਧਰਾ ਹੋ ਗਿਆ ਹੈ, ਬਸ਼ਰਤੇ ਕਾਰਨੇ ਚੋਣਾਂ ਵਿੱਚ ਲਿਬਰਲ ਪਾਰਟੀ ਵੱਲੋਂ ਹਿੱਸਾ ਲੈਣਾ ਚਾਹੁੰਦੇ ਹੋਣ। 2015 ਤੋਂ ਮੈਕੇਨਾ ਕੋਲ ਓਟਵਾ ਸੈਂਟਰ ਹਲਕਾ ਹੈ। ਇਸ ਹਲਕੇ ਵਿੱਚ ਹੀ ਪਾਰਲੀਆਮੈਂਟ ਹਿੱਲ ਮੌਜੂਦ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਾਰਨੇ ਨੇ ਚੋਣਾਂ ਵਿੱਚ ਹਿੱਸਾ ਲੈਣ ਦੀ ਵਚਨਬੱਧਤਾ ਨਹੀਂ ਸੀ ਪ੍ਰਗਟਾਈ ਪਰ ਅਪਰੈਲ ਵਿੱਚ ਲਿਬਰਲ ਪਾਰਟੀ ਦੀ ਹੋਈ ਵਰਚੂਅਲ ਕਨਵੈਂਸਂਨ ਵਿੱਚ ਆਪਣੇ ਸਿਆਸੀ ਜੀਵਨ ਦੀ ਸੁ਼ਰੂਆਤ ਕਰਦਿਆਂ ਉਨ੍ਹਾਂ ਇਹ ਜ਼ਰੂਰ ਆਖਿਆ ਸੀ ਕਿ ਪਾਰਟੀ ਦੇ ਸਹਿਯੋਗ ਲਈ ਉਨ੍ਹਾਂ ਕੋਲੋਂ ਜੋ ਹੋ ਸਕੇਗਾ ਉਹ ਕਰਨਗੇ।
ਸੋਮਵਾਰ ਨੂੰ ਮੈਕੇਨਾ ਵੱਲੋਂ ਇੱਕ ਨਿਊਜ਼ ਕਾਨਫਰੰਸ ਕਰਕੇ ਆਪਣੇ ਇਸ ਫੈਸਲੇ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਮੈਕੇਨਾ ਵੱਲੋਂ ਇਸ ਸਬੰਧ ਵਿੱਚ ਤਿਆਰ ਕੀਤੇ ਗਏ ਭਾਸ਼ਣ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਅੱਠ ਸਾਲ ਪਹਿਲਾਂ ਜਦੋਂ ਉਹ ਸਿਆਸਤ ਵਿੱਚ ਆਈ ਸੀ ਤਾਂ ਉਸ ਨੇ ਖੁਦ ਨਾਲ ਦੋ ਵਾਅਦੇ ਕੀਤੇ ਸਨ ਕਿ ਹਮੇਸ਼ਾਂ ਉਸ ਕਾਰਨ ਲਈ ਲੜੇਗੀ ਜਿਸ ਵਿੱਚ ਉਹ ਯਕੀਨ ਕਰਦੀ ਹੈ ਤੇ ਉਸ ਸਮੇਂ ਸਿਆਸਤ ਛੱਡ ਦੇਵੇਗੀ ਜਦੋਂ ਉਸ ਨੂੰ ਲੱਗੇਗਾ ਕਿ ਉਸ ਦੇ ਕੰਮ ਪੂਰੇ ਹੋ ਗਏ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਆਪਣੇ ਤਿੰਨ ਬੱਚਿਆਂ ਵੱਲ ਧਿਆਨ ਦੇਣਾ ਚਾਹੁੰਦੀ ਹੈ ਤੇ ਕਲਾਈਮੇਟ ਚੇਂਜ ਲਈ ਲੜਨਾ ਚਾਹੁੰਦੀ ਹੈ। ਆਪਣੇ ਇਸ ਫੈਸਲੇ ਬਾਰੇ ਮੈਕੇਨਾ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਐਤਵਾਰ ਨੂੰ ਜਾਣੂ ਕਰਵਾ ਦਿੱਤਾ ਸੀ। ਉਨ੍ਹਾਂ ਇਹ ਵੀ ਆਖਿਆ ਕਿ ਅਗਲੀਆਂ ਚੋਣਾਂ ਤੱਕ ਉਹ ਆਪਣੇ ਇਸ ਅਹੁਦੇ ਲਈ ਕੰਮ ਕਰਦੀ ਰਹੇਗੀ।

Related posts

13 ਜੁਲਾਈ ਤੋਂ ਅਲਬਰਟਾ ‘ਚ ਫਿਰ ਵੰਡਣੇ ਸ਼ੂਰੂ ਕੀਤੇ ਜਾਣਗੇ ਮੁਫ਼ਤ ਨਾਨ-ਮੈਡੀਕਲ ਮਾਸਕ

Gagan Oberoi

ਅਲਬਰਟਾ ‘ਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 199 ਹੋਈ

Gagan Oberoi

ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਓ ਤਾਂ ਹੋ ਜਾਓ ਸਾਵਧਾਨ ! ਕੇਂਦਰ ਸਰਕਾਰ ਨੇ ਜਾਰੀ ਕੀਤਾ ਅਲਰਟ, ਜਾਣੋ ਵਜ੍ਹਾ

Gagan Oberoi

Leave a Comment