ਕੈਰੋਲੀਨਾ ਗਾਰਸੀਆ ਤੇ ਬੋਰਨਾ ਕੋਰਿਕ ਨੇ ਯੂਐੱਸ ਓਪਨ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਪੁਖ਼ਤਾ ਕਰਦੇ ਹੋਏ ਵੈਸਟਰਨ ਐਂਡ ਸਦਰਨ ਓਪਨ ਚੈਂਪੀਅਨਸ਼ਿਪ ਵਿਚ ਕ੍ਰਮਵਾਰ ਮਹਿਲਾ ਤੇ ਮਰਦ ਵਰਗ ਦੇ ਖ਼ਿਤਾਬ ਜਿੱਤ ਲਏ। ਗਾਰਸੀਆ ਨੇ ਪੇਤ੍ਰਾ ਕਵਿਤੋਵਾ ਨੂੰ 6-2, 6-4, ਨਾਲ ਮਾਤ ਦਿੱਤੀ। ਗਾਰਸੀਆ ਪਹਿਲੀ ਕੁਆਲੀਫਾਇਰ ਹੈ ਜਿਨ੍ਹਾਂ ਨੇ ਡਬਲਯੂਟੀਏ ਟੂਰ 1000 ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ ਹੈ। ਦੂਜੇ ਪਾਸੇ ਮਰਦ ਵਰਗ ਵਿਚ ਕੋਰਿਕ ਨੇ ਪੰਜਵੀਂ ਰੈਂਕਿੰਗ ਵਾਲੇ ਗ੍ਰੀਸ ਦੇ ਸਟੇਫਾਨੋਸ ਸਿਤਸਿਪਾਸ ਨੂੰ 7-6, 6-2 ਨਾਲ ਹਰਾਇਆ। 152ਵੀਂ ਰੈਂਕਿੰਗ ਦੇ ਕ੍ਰੋਏਸ਼ੀਆ ਦੇ ਕੋਰਿਕ ਨੇ ਸਪੇਨ ਦੇ ਰਾਫੇਲ ਨਡਾਲ ਸਮੇਤ ਸਿਖਰਲੇ 10 ਵਿਚ ਸ਼ਾਮਲ ਚਾਰ ਖਿਡਾਰੀਆਂ ਨੂੰ ਹਰਾਇਆ। ਇਹ ਕੋਰਿਕ ਦੇ ਕਰੀਅਰ ਦਾ ਤੀਜਾ ਖ਼ਿਤਾਬ ਹੈ ਪਰ 2018 ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਕੋਈ ਖ਼ਿਤਾਬ ਆਪਣੇ ਨਾਂ ਕੀਤਾ ਹੈ।