Punjab

WATCH VIDEO : ਪਟਿਆਲਾ ‘ਚ ਹਿੰਦੂ-ਸਿੱਖ ਜਥੇਬੰਦੀਆਂ ‘ਚ ਝੜਪ, ਕਾਲੀ ਮਾਤਾ ਮੰਦਰ ‘ਚ ਮਾਹੌਲ ਤਣਾਅਪੂਰਨ, SHO ‘ਤੇ ਤਲਵਾਰ ਨਾਲ ਹਮਲਾ; ਪੱਥਰਬਾਜ਼ੀ ਤੇ ਗੋਲੀਬਾਰੀ

ਪਟਿਆਲਾ ਦੇ ਆਰੀਆ ਸਮਾਜ ਵਿਖੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਗਰਮ ਖਿਆਲੀ ਦਾ ਪੁਤਲਾ ਫੂਕਣ ਦੀ ਤਿਆਰੀ ਸ਼ੁਰੂ ਕੀਤੀ ਜਾ ਰਹੀ ਸੀ। ਇਸ ਦੀ ਭਿਣਕ ਲੱਗਦਿਆਂ ਹੀ ਮੌਕੇ ‘ਤੇ ਪੁੱਜੇ ਖ਼ਾਲਿਸਤਾਨੀ ਵਰਕਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਦੋਵੇਂ ਧਿਰ ਆਹਮੋ-ਸਾਹਮਣੇ ਹੋ ਗਈਆਂ। ਹਾਲਾਂਕਿ ਸਥਿਤੀ ਨੂੰ ਕਾਬੂ ਕਰਨ ਲਈ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਦੋਵਾਂ ਧਿਰਾਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਸਮਝਾ ਕੇ ਵਾਪਸ ਭੇਜ ਦਿੱਤਾ ਗਿਆ। ਪਰ ਮਾਮਲਾ ਇੱਥੇ ਹੀ ਸ਼ਾਂਤ ਨਹੀਂ ਹੋਇਆ।

ਇਸ ਤੋਂ ਬਾਅਦ ਗਰਮ ਖਿਆਲੀ ਸ੍ਰੀ ਕਾਲੀ ਮਾਤਾ ਮੰਦਰ ਦੇ ਅੰਦਰ ਤਲਵਾਰਾਂ ਲੈ ਕੇ ਪਹੁੰਚੇ। ਦੋਵੇਂ ਧਿਰਾਂ ਵਿਚਕਾਰ ਖ਼ੂਬ ਇੱਟਾਂ-ਰੋੜੇ ਚੱਲੇ। ਇਕ ਹਿੰਦੂ ਨੇਤਾ ‘ਤੇ ਤੇਜ਼ ਤੇਜ਼ਧਾਰ ਹਥਿਆਰ ਨਾਲ ਹਮਲਾ ਵੀ ਹੋਇਆ। ਗਰਮ ਖਿਆਲੀਆਂ ਨੂੰ ਰੋਕਣ ਲੱਗਿਆਂ SHO ਕਰਨਵੀਰ ਸਿੰਘ ਦੇ ਹੱਥ ‘ਤੇ ਤਲਵਾਰ ਲੱਗੀ ਹੈ। SSP ਨਾਨਕ ਸਿੰਘ ਨੇ ਸਥਿਤੀ ਕਾਬੂ ਹੇਠ ਕਰਨ ਲਈ ਹਵਾਈ ਫਾਇਰ ਵੀ ਕੀਤੇ ਹਨ। ਜ਼ਿਕਰਯੋਗ ਹੈ ਕਿ ਕੁਝ ਵੈੱਬ ਚੈਨਲ SHO ਦਾ ਹੱਥ ਵੱਢੇ ਜਾਣ ਦੀ ਖਬਰ ਚਲਾ ਰਹੇ ਹਨ ਜਿਸ ਨੂੰ ਡੀਸੀ ਪਟਿਆਲਾ ਨੇ ਨਿਰਾਧਾਰ ਦੱਸਿਆ ਹੈ।

ਉੱਥੇ ਹੀ ਸੀਐਮ ਭਗਵੰਤ ਮਾਨ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਸ਼ਾਂਤੀ ਬਹਾਲ ਹੋ ਗਈ ਹੈ। ਅਸੀਂ ਕਿਸੇ ਨੂੰ ਵੀ ਸੂਬੇ ਵਿੱਚ ਗੜਬੜ ਪੈਦਾ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਸਭ ਤੋਂ ਮਹੱਤਵਪੂਰਨ ਹੈ।

ਆਈਜੀ ਪਟਿਆਲਾ ਰੇਂਜ ਰਾਕੇਸ਼ ਕੁਮਾਰ ਅਗਰਵਾਲ ਨੇ ਵੀ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਰਾਕੇਸ਼ ਅਗਰਵਾਲ ਨੇ ਕਿਹਾ ਕਿ ਅਫਵਾਹਾਂ ‘ਤੇ ਧਿਆਨ ਨਾ ਦਿਓ। ਫਿਲਹਾਲ, ਸ਼ਾਂਤੀ ਬਣੀ ਹੋਈ ਹੈ।

Related posts

ਗੰਨ ਕਲਚਰ ‘ਤੇ ਵੱਡਾ ਐਕਸ਼ਨ ! ਪੰਜਾਬ ‘ਚ ਹਥਿਆਰਾਂ ਨੂੰ ਪ੍ਰਮੋਟ ਕਰਦੇ ਗਾਣਿਆਂ ‘ਤੇ ਮੁਕੰਮਲ ਪਾਬੰਦੀ, ਪੁਰਾਣੇ ਲਾਇਸੈਂਸਾਂ ਦਾ ਹੋਵੇਗਾ ਰਿਵਿਊ

Gagan Oberoi

ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਅਗਾਊਂ ਜ਼ਮਾਨਤ ਰੱਦ

Gagan Oberoi

ਸਾਬਕਾ ਕਾਂਗਰਸੀ MLA ਕੁਲਬੀਰ ਜ਼ੀਰਾ ਗ੍ਰਿਫਤਾਰ , ਨਿਆਂਇਕ ਹਿਰਾਸਤ ‘ਚ ਭੇਜਿਆ

Gagan Oberoi

Leave a Comment